ਰਣਜੀਤ ਬਾਵਾ ਦਾ ਪ੍ਰਸ਼ੰਸਕਾਂ ਨੂੰ ਸਰਪ੍ਰਾਈਜ਼, ਹੁਣ ਕੀਤਾ ਇਹ ਐਲਾਨ

Monday, May 24, 2021 - 10:11 AM (IST)

ਰਣਜੀਤ ਬਾਵਾ ਦਾ ਪ੍ਰਸ਼ੰਸਕਾਂ ਨੂੰ ਸਰਪ੍ਰਾਈਜ਼, ਹੁਣ ਕੀਤਾ ਇਹ ਐਲਾਨ

ਚੰਡੀਗੜ੍ਹ (ਬਿਊਰੋ) - ਪੰਜਾਬੀ ਇੰਡਸਟਰੀ ਦੀ ਗ੍ਰੋਥ ਲਈ ਅਤੇ ਪੰਜਾਬੀ ਦਰਸ਼ਕਾਂ ਦੇ ਮਨੋਰੰਜਨ ਲਈ ਪੰਜਾਬੀ ਆਰਟਿਸਟਾਂ ਵਲੋਂ ਲਗਾਤਾਰ ਨਵੇਂ-ਨਵੇਂ ਪ੍ਰਾਜੈਕਟ ਬਣਾਏ ਜਾ ਰਹੇ ਹਨ। ਉਨ੍ਹਾਂ ਦੀ ਅਨਾਊਸਮੈਂਟ ਵੀ ਕੀਤੀ ਜਾ ਰਹੀ ਹੈ। ਇਨ੍ਹਾਂ ਅਨਾਊਸਮੈਂਟ 'ਚ ਆਰਟਿਸਟਾਂ ਦੀਆਂ ਐਲਬਮਾਂ ਅਤੇ ਫ਼ਿਲਮਾਂ ਸ਼ਾਮਲ ਹਨ। ਹੁਣ ਪੰਜਾਬੀ ਫ਼ਿਲਮ ਇੰਡਸਟਰੀ ਦੇ ਉੱਘੇ ਅਦਾਕਾਰ ਤੇ ਬੁਲੰਦ ਆਵਾਜ਼ ਦੇ ਮਾਲਕ ਰਣਜੀਤ ਬਾਵਾ ਨੇ ਆਪਣੀ ਅਗਲੀ ਪੰਜਾਬੀ ਫ਼ੀਚਰ ਫ਼ਿਲਮ ਦੀ ਅਨਾਊਸਮੈਂਟ ਕੀਤੀ ਹੈ। ਰਣਜੀਤ ਬਾਵਾ ਦੀ ਇਸ ਫ਼ਿਲਮ ਦਾ ਨਾਂ 'ਅਕਲ ਦੇ ਅੰਨ੍ਹੇ' ਹੈ। ਹਾਲ ਹੀ 'ਚ ਰਣਜੀਤ ਬਾਵਾ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਫ਼ਿਲਮ ਦਾ ਪੋਸਟਰ ਸਾਂਝੀ ਕਰਦਿਆਂ ਇਸ ਦੀ ਜਾਣਕਾਰੀ ਦਿੱਤੀ ਹੈ। ਫਿਲਹਾਲ ਫ਼ਿਲਮ ਦੀ ਬਾਕੀ ਕਾਸਟ ਬਾਰੇ ਐਲਾਨ ਨਹੀਂ ਕੀਤਾ ਗਿਆ। 

 
 
 
 
 
 
 
 
 
 
 
 
 
 
 
 

A post shared by Ranjit Bawa( Bajwa) (@ranjitbawa)

ਦੱਸ ਦਈਏ ਕਿ ਰਣਜੀਤ ਬਾਵਾ ਦੀ ਫ਼ਿਲਮ 'ਅਕਲ ਦੇ ਅੰਨ੍ਹੇ' ਨੂੰ ਰਣਜੀਤ ਬਲ ਡਾਇਰੈਕਟ ਕਰਨਗੇ। ਫ਼ਿਲਮ ਦੀ ਕਹਾਣੀ ਨੂੰ ਵੀ ਡਾਇਰੈਕਟਰ ਰਣਜੀਤ ਬਲ ਤੇ ਤੋਰੀ ਮੋਦਗਿੱਲ ਨੇ ਮਿਲ ਕੇ ਲਿਖਿਆ ਹੈ। ਫੇਮਸ ਕਾਮੇਡੀਅਨ ਉਮੰਗ ਸ਼ਰਮਾ ਨੇ ਫ਼ਿਲਮ ਦੇ ਡਾਇਲਾਗ ਲਿਖੇ ਹਨ। ਫਿਲਹਾਲ ਇੰਤਜ਼ਾਰ ਰਹੇਗਾ ਕਿ ਫ਼ਿਲਮ ਦੀ ਸ਼ੂਟਿੰਗ ਕਦੋਂ ਸ਼ੁਰੂ ਹੋਵੇਗੀ ਕਿਉਕਿ ਤਾਲਾਬੰਦੀ ਕਰਕੇ ਹਰ ਪਾਸੇ ਸ਼ੂਟਿੰਗ ਬੰਦ ਹੈ। 

 
 
 
 
 
 
 
 
 
 
 
 
 
 
 
 

A post shared by Ranjit Bawa( Bajwa) (@ranjitbawa)

ਦੱਸਣਯੋਗ ਹੈ ਕਿ ਕੁਝ ਸਮਾਂ ਪਹਿਲਾ ਹੀ ਸਵੀਤਾਜ ਬਰਾੜ ਨੇ ਰਣਜੀਤ ਬਾਵਾ ਨਾਲ ਆਉਣ ਵਾਲੀ ਫ਼ਿਲਮ ਬਾਰੇ ਅਨਾਊਸਮੈਂਟ ਕੀਤੀ ਸੀ। ਸਵੀਤਾਜ ਦੀ ਅਗਲੀ ਪੰਜਾਬੀ ਫ਼ਿਲਮ 'ਚ ਰਣਜੀਤ ਬਾਵਾ ਉਨ੍ਹਾਂ ਦੇ ਆਪੋਜ਼ਿਟ ਨਜ਼ਰ ਆਉਣਗੇ। ਫਿਲਹਾਲ ਇਸ ਫ਼ਿਲਮ ਦੇ ਟਾਈਟਲ ਬਾਰੇ ਕੋਈ ਖ਼ੁਲਾਸਾ ਨਹੀਂ ਕੀਤਾ ਗਿਆ ਅਤੇ ਨਾ ਹੀ ਫ਼ਿਲਮ ਕਿਸ ਤਰ੍ਹਾਂ ਦੀ ਹੋਣ ਵਾਲੀ ਹੈ ਉਸ ਬਾਰੇ ਕੁਝ ਆਖਿਆ ਗਿਆ। 


author

sunita

Content Editor

Related News