ਕੀ ਪ੍ਰੈਗਨੈਂਟ ਹੈ ਦੀਪਿਕਾ ਪਾਦੂਕੋਣ? ਕੱਚਾ ਅੰਬ ਖਾਂਦੇ ਵੇਖ ਲੋਕਾਂ ਨੇ ਕਿਹਾ 'ਰਣਵੀਰ ਦੇ ਘਰ ਹੈ ਗੁੱਡ ਨਿਊਜ਼!'

Friday, Jul 02, 2021 - 06:54 PM (IST)

ਕੀ ਪ੍ਰੈਗਨੈਂਟ ਹੈ ਦੀਪਿਕਾ ਪਾਦੂਕੋਣ? ਕੱਚਾ ਅੰਬ ਖਾਂਦੇ ਵੇਖ ਲੋਕਾਂ ਨੇ ਕਿਹਾ 'ਰਣਵੀਰ ਦੇ ਘਰ ਹੈ ਗੁੱਡ ਨਿਊਜ਼!'

ਨਵੀਂ ਦਿੱਲੀ (ਬਿਊਰੋ) : ਬਾਲੀਵੁੱਡ ਅਦਾਕਾਰਾ ਦੀਪਿਕਾ ਪਾਦੂਕੋਣ ਸੋਸ਼ਲ ਮੀਡੀਆ 'ਤੇ ਪੋਸਟਾਂ ਸ਼ੇਅਰ ਕਰਦੀ ਰਹਿੰਦੀ ਹੈ ਪਰ ਇਸ ਵਾਰ ਉਸ ਨੇ ਕੁਝ ਅਜਿਹਾ ਸਾਂਝਾ ਕੀਤਾ, ਜਿਸ ਨੂੰ ਦੇਖ ਕੇ ਪ੍ਰਸ਼ੰਸਕ ਬਹੁਤ ਖੁਸ਼ ਹੋਏ। ਦੀਪਿਕਾ ਨੇ ਆਪਣੇ ਅਕਾਊਂਟ 'ਤੇ ਇਕ ਵੀਡੀਓ ਸ਼ੇਅਰ ਕੀਤੀ ਹੈ, ਜਿਸ ਤੋਂ ਬਾਅਦ ਪ੍ਰਸ਼ੰਸਕਾਂ ਨੇ ਸੋਚਣਾ ਸ਼ੁਰੂ ਕਰ ਦਿੱਤਾ ਕਿ ਕੀ ਦੀਪਿਕਾ ਪਾਦੂਕੋਣ ਅਤੇ ਰਣਵੀਰ ਸਿੰਘ ਦੇ ਘਰ ਖੁਸ਼ਖਬਰੀ ਆਉਣ ਵਾਲੀ ਹੈ? ਪ੍ਰਸ਼ੰਸਕ ਅਦਾਕਾਰਾ ਨੂੰ ਇਹ ਸਵਾਲ ਪੁੱਛ ਰਹੇ ਹਨ ਕਿ ਕੀ ਉਹ ਗਰਭਵਤੀ ਹੈ? ਹਾਲਾਂਕਿ ਦੀਪਿਕਾ ਨੇ ਇਸ 'ਤੇ ਕੋਈ ਜਾਣਕਾਰੀ ਨਹੀਂ ਦਿੱਤੀ ਹੈ।

PunjabKesari

ਦੀਪਿਕਾ ਦਾ ਖੱਟਾ ਖਾਣ ਦਾ ਹੋਇਆ ਮਨ
ਦਰਅਸਲ, ਹਾਲ ਹੀ ਵਿਚ ਦੀਪਿਕਾ ਪਾਦੂਕੋਣ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇਕ ਵੀਡੀਓ ਸ਼ੇਅਰ ਕੀਤਾ ਹੈ, ਜਿਸ ਵਿਚ ਇਕ ਆਦਮੀ ਦੇਖਿਆ ਗਿਆ ਹੈ ਜੋ ਦੀਪਿਕਾ ਦਾ ਹੇਅਰ ਸਟਾਈਲਿਸਟ ਹੈ। ਦੀਪਿਕਾ ਉਸ ਨੂੰ ਕੱਚੇ ਅੰਬ ਨੂੰ ਖੁਆ ਰਹੀ ਹੈ। ਇਹ ਵਿਅਕਤੀ ਦੱਸ ਰਿਹਾ ਹੈ ਕਿ ਦੀਪਿਕਾ ਮਿਰਚ-ਮਸਾਲਾ ਲਗਾ ਕੇ ਇਹ ਅੰਬ ਖਾ ਰਹੀ ਸੀ, ਜਿਸ ਨੂੰ ਟੇਸਟ ਕਰਦੇ ਹੀ ਇਸ ਵਿਅਕਤੀ ਦੀ ਹਾਲਤ ਖ਼ਰਾਬ ਹੋ ਜਾਂਦੀ ਹੈ। ਦੀਪਿਕਾ ਜੋ ਕੱਚੇ ਅੰਬ ਖਾ ਰਹੀ ਸੀ ਉਸ 'ਤੇ ਮਿਰਚ ਮਸਾਲਾ ਇੰਨਾ ਜ਼ਿਆਦਾ ਸੀ ਕਿ ਉਸ ਦਾ ਹੇਅਰ ਸਟਾਈਲਿਸਟ ਇਸ ਨੂੰ ਬਰਦਾਸ਼ਤ ਨਹੀਂ ਕਰ ਪਾ ਰਿਹਾ ਸੀ।

PunjabKesari

ਲੋਕਾਂ ਕਿਹਾ 'ਕੀ ਦੀਪਿਕਾ ਪ੍ਰੈਗਨੇਂਟ ਹੈ'?
ਇਸ ਵੀਡੀਓ ਨੂੰ ਸਾਂਝਾ ਕਰਦੇ ਸਮੇਂ ਦੀਪਿਕਾ ਨੇ ਕੈਪਸ਼ਨ ਵਿਚ ਕੁਝ ਨਹੀਂ ਲਿਖਿਆ, ਸਿਰਫ਼ ਦੋ ਮਿਰਚਾਂ ਦੇ ਇਮੋਟਿਕਾਨਜ਼ ਸਾਂਝੇ ਕੀਤੇ ਹਨ। ਇਸ ਦੇ ਨਾਲ ਹੀ ਪ੍ਰਸ਼ੰਸਕ ਅਦਾਕਾਰਾ ਦੀ ਇਸ ਤਾਜ਼ਾ ਪੋਸਟ 'ਤੇ ਕਾਫ਼ੀ ਪ੍ਰਤੀਕਿਰਿਆ ਦੇ ਰਹੇ ਹਨ। ਬਹੁਤ ਸਾਰੇ ਲੋਕ ਵੀਡੀਓ ਵਿਚ ਕੱਚੇ ਅੰਬ ਖਾਣ ਵਾਲੇ ਵਿਅਕਤੀ ਦੀ ਪ੍ਰਤੀਕ੍ਰਿਆ ਨੂੰ ਪਸੰਦ ਕਰ ਰਹੇ ਹਨ, ਜਦਕਿ ਬਹੁਤ ਸਾਰੇ ਲੋਕ ਇਹ ਪ੍ਰਸ਼ਨ ਪੁੱਛ ਰਹੇ ਹਨ ਕਿ ਕੀ ਦੀਪਿਕਾ ਗਰਭਵਤੀ ਹੈ, ਜਿਸ ਕਾਰਨ ਉਸ ਦਾ ਖੱਟਾ ਖਾਣ ਦਾ ਮਨ ਕੀਤਾ?

PunjabKesari

ਪਹਿਲਾਂ ਵੀ ਉੱਡੀਆਂ ਸੀ ਪ੍ਰੈਗਨੈਂਟ ਹੋਣ ਦੀਆਂ ਖ਼ਬਰਾਂ
ਜ਼ਿਕਰਯੋਗ ਹੈ ਕਿ ਇਹ ਪਹਿਲਾ ਮੌਕਾ ਨਹੀਂ ਹੈ ਜਦੋਂ ਦੀਪਿਕਾ ਪਾਦੂਕੋਣ ਦੇ ਪ੍ਰੈਗਨੈਂਸੀ ਬਾਰੇ ਖ਼ਬਰ ਆਈ ਹੈ। ਪਰ ਦੀਪਿਕਾ ਦੇ ਪੱਖ ਤੋਂ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਹੈ। ਲੋਕਾਂ ਦੇ ਸ਼ੱਕ ਦਾ ਇਕ ਕਾਰਨ ਇਹ ਹੈ ਕਿ ਦੀਪਿਕਾ ਲੰਬੇ ਸਮੇਂ ਤੋਂ ਸੋਸ਼ਲ ਮੀਡੀਆ ਤੋਂ ਗਾਇਬ ਹੈ। ਇਥੋਂ ਤਕ ਕਿ ਉਹ ਅਰਜੁਨ ਕਪੂਰ ਦੀ ਜਨਮਦਿਨ ਪਾਰਟੀ 'ਤੇ ਵੀ ਨਹੀਂ ਗਈ, ਜਿੱਥੇ ਰਣਬੀਰ ਇਕੱਲੇ ਦਿਖਾਈ ਦਿੱਤੇ।

PunjabKesari

ਨੋਟ - ਦੀਪਿਕਾ ਪਾਦੂਕੋਣ ਦੀ ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।


author

sunita

Content Editor

Related News