ਚਿਰੰਜੀਵੀ ਤੇ ਸਲਮਾਨ ਖ਼ਾਨ ਦੀ ਫ਼ਿਲਮ ‘ਗੌਡਫਾਦਰ’ ਨੇ 5ਵੇਂ ਦਿਨ ਕੀਤੀ ਮੋਟੀ ਕਮਾਈ

10/10/2022 12:13:09 PM

ਮੁੰਬਈ (ਬਿਊਰੋ)– ਸਲਮਾਨ ਖ਼ਾਨ ਤੇ ਚਿਰੰਜੀਵੀ ਦੀ ਫ਼ਿਲਮ ‘ਗੌਡਫਾਦਰ’ ਬਾਕਸ ਆਫਿਸ ’ਤੇ ਰਿਲੀਜ਼ ਦੇ ਪਹਿਲੇ ਦਿਨ ਤੋਂ ਹੀ ਧਮਾਲ ਮਚਾ ਰਹੀ ਹੈ। ਫ਼ਿਲਮ ਨੂੰ ਰਿਲੀਜ਼ ਹੋਇਆਂ 5 ਦਿਨ ਬੀਤ ਚੁੱਕੇ ਹਨ ਪਰ ਹੁਣ ਤਕ ਫ਼ਿਲਮ ਦੀ ਕਮਾਈ ਦੀ ਸਪੀਡ ਘੱਟ ਨਹੀਂ ਹੋਈ ਹੈ।

‘ਗੌਡਫਾਦਰ’ ਨੇ ਰਿਲੀਜ਼ ਦੇ ਪੰਜਵੇਂ ਦਿਨ ਐਤਵਾਰ ਨੂੰ ਵੀ ਬਾਕਸ ਆਫਿਸ ’ਤੇ ਸ਼ਾਨਦਾਰ ਕਲੈਕਸ਼ਨ ਕੀਤੀ। ‘ਗੌਡਫਾਦਰ’ ਦੀ ਰਿਕਾਰਡ ਕਮਾਈ ਨੂੰ ਦੇਖ ਕੇ ਫ਼ਿਲਮ ਨਿਰਮਾਤਾਵਾਂ ਦਾ ਉਤਸ਼ਾਹ ਹੋਰ ਵਧ ਗਿਆ ਹੈ। ਤੇਲਗੂ ਤੇ ਹਿੰਦੀ ਦੋਵਾਂ ਹੀ ਭਾਸ਼ਾਵਾਂ ’ਚ ਫ਼ਿਲਮ ਖ਼ੂਬ ਪਸੰਦ ਕੀਤੀ ਜਾ ਰਹੀ ਹੈ।

ਮੋਹਨ ਰਾਜਾ ਦੇ ਨਿਰਦੇਸ਼ਨ ’ਚ ਬਣੀ ਫ਼ਿਲਮ ‘ਗੌਡਫਾਦਰ’ ਇਕ ਪਾਲੀਟੀਕਲ ਐਕਸ਼ਨ ਡਰਾਮਾ ਫ਼ਿਲਮ ਹੈ। ਕੋਨੀਡੇਲਾ ਪ੍ਰੋਡਕਸ਼ਨ ਕੰਪਨੀ ਦੇ ਬੈਨਰ ਹੇਠ ਰਾਮ ਚਰਨ ਤੇ ਆਰ. ਬੀ. ਚੌਧਰੀ ਵਲੋਂ ਨਿਰਮਿਤ ‘ਗੌਡਫਾਦਰ’ ਨੇ ਰਿਲੀਜ਼ ਦੇ ਪੰਜਵੇਂ ਦਿਨ ਲਗਭਗ 50 ਕਰੋੜ ਰੁਪਏ ਦੀ ਕਲੈਕਸ਼ਨ ਕੀਤੀ।

ਇਹ ਖ਼ਬਰ ਵੀ ਪੜ੍ਹੋ : ਜੈਨੀ ਜੌਹਲ ਦਾ ਗੀਤ ਬੈਨ ਹੋਣ ’ਤੇ ਭਗਵੰਤ ਮਾਨ ਤੇ ਕੇਜਰੀਵਾਲ ’ਤੇ ਵਰ੍ਹੇ ਸੁਖਪਾਲ ਖਹਿਰਾ ਤੇ ਜੱਸੀ ਜਸਰਾਜ

ਫ਼ਿਲਮ ਹੁਣ 100 ਕਰੋੜ ਦੇ ਕਲੱਬ ’ਚ ਸ਼ਾਮਲ ਹੋ ਚੁੱਕੀ ਹੈ। ‘ਗੌਡਫਾਦਰ’ ’ਚ ਚਿਰੰਜੀਵੀ ਤੇ ਸਲਮਾਨ ਖ਼ਾਨ ਤੋਂ ਇਲਾਵਾ ਨਯਨਤਾਰਾ ਵੀ ਮੁੱਖ ਭੂਮਿਕਾ ’ਚ ਹੈ। ‘ਗੌਡਫਾਦਰ’ ਨੇ ਰਿਲੀਜ਼ ਦੇ ਚੌਥੇ ਦਿਨ ਦੁਨੀਆ ਭਰ ’ਚ ਲਗਭਗ 51 ਕਰੋੜ ਰੁਪਏ ਦੀ ਕਮਾਈ ਕੀਤੀ ਸੀ। ਫ਼ਿਲਮ ਦੀ ਕਹਾਣੀ ਫ਼ਿਲਮ ਦੇ ਨਿਰਦੇਸ਼ਕ ਮੋਹਨ ਰਾਜਾ ਨੇ ਹੀ ਲਿਖੀ ਹੈ।

‘ਗੌਡਫਾਦਰ’ ਨੂੰ 600 ਤੋਂ ਵੀ ਜ਼ਿਆਦਾ ਸਕ੍ਰੀਨਜ਼ ਮਿਲੀਆਂ ਸਨ। ਸਲਮਾਨ ਖ਼ਾਨ ਨੇ ਫ਼ਿਲਮ ’ਚ ਕੈਮੀਓ ਕੀਤਾ ਹੈ ਤੇ ਦੱਸਿਆ ਜਾਂਦਾ ਹੈ ਕਿ ਇਸ ਫ਼ਿਲਮ ’ਚ ਕੰਮ ਕਰਨ ਲਈ ਉਨ੍ਹਾਂ ਨੇ ਪੈਸੇ ਵੀ ਨਹੀਂ ਲਏ ਹਨ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News