ਜ਼ੀ ਸਟੂਡੀਓਜ਼ ਤੇ ਵੀ. ਐੱਚ. ਐਂਟਰਟੇਨਮੈਂਟ ਦੀ ਫ਼ਿਲਮ ‘ਗੋਡੇ ਗੋਡੇ ਚਾਅ’ ਦਾ ਫਰਸਟ ਲੁੱਕ ਪੋਸਟਰ ਰਿਲੀਜ਼
Tuesday, Apr 25, 2023 - 10:36 AM (IST)
ਚੰਡੀਗੜ੍ਹ (ਬਿਊਰੋ)– ਜ਼ੀ ਸਟੂਡੀਓਜ਼ ਵਿਸ਼ਵ ਪੱਧਰ ’ਤੇ ਭਾਰਤੀ ਕਹਾਣੀ ਸੁਣਾਉਣ ਦੇ ਮਿਆਰ ਨੂੰ ਉੱਚਾ ਚੁੱਕ ਰਿਹਾ ਹੈ। ਕੰਟੈਂਟ ਨਾਲ ਚੱਲਣ ਵਾਲੀਆਂ ਫ਼ਿਲਮਾਂ ਦਾ ਲਗਾਤਾਰ ਸਮਰਥਨ ਕੀਤਾ, ਭਾਵੇਂ ਉਹ ਖੇਤਰੀ ਜਾਂ ਵਪਾਰਕ ਫ਼ਿਲਮਾਂ ਹੋਣ। ਖੇਤਰੀ ਹਿੱਟ ਫ਼ਿਲਮਾਂ ਦੇ ਆਪਣੇ ਧਮਾਕੇਦਾਰ ਦੌਰ ਨੂੰ ਜਾਰੀ ਰੱਖਦਿਆਂ ਜ਼ੀ ਸਟੂਡੀਓਜ਼ ਨੇ ਹੁਣ ਵੀ. ਐੱਚ. ਐਂਟਰਟੇਨਮੈਂਟ ਦੇ ਸਹਿਯੋਗ ਨਾਲ ‘ਗੋਡੇ ਗੋਡੇ ਚਾਅ’ ਦੇ ਸਮੂਹ ਕਲਾਕਾਰਾਂ ਦੀ ਵਿਸ਼ੇਸ਼ਤਾ ਵਾਲਾ ਪਹਿਲਾ ਪੋਸਟਰ ਰਿਲੀਜ਼ ਕੀਤਾ ਹੈ, ਜੋ ਇਸ ਸਾਲ 26 ਮਈ ਨੂੰ ਰਿਲੀਜ਼ ਹੋਣ ਵਾਲੀ ਹੈ।
ਫ਼ਿਲਮ ’ਚ ਸੋਨਮ ਬਾਜਵਾ, ਤਾਨੀਆ, ਗੀਤਾਜ਼ ਬਿੰਦਰਖੀਆ ਤੇ ਗੁਰਜੈਜ਼ ਮੁੱਖ ਭੂਮਿਕਾਵਾਂ ’ਚ ਹਨ। ‘ਗੋਡੇ ਗੋਡੇ ਚਾਅ’ ਨੂੰ ‘ਕਿਸਮਤ 2’ ਫੇਮ ਜਗਦੀਪ ਸਿੱਧੂ ਵਲੋਂ ਲਿਖਿਆ ਗਿਆ ਹੈ ਤੇ ਨੈਸ਼ਨਲ ਐਵਾਰਡ ਜੇਤੂ ਨਿਰਦੇਸ਼ਕ (ਹਰਜੀਤਾ) ਵਿਜੇ ਕੁਮਾਰ ਅਰੋੜਾ ਵਲੋਂ ਨਿਰਦੇਸ਼ਿਤ ਕੀਤਾ ਗਿਆ ਹੈ, ਜਿਨ੍ਹਾਂ ਨੇ ਪੰਜਾਬੀ ਬਲਾਕਬਸਟਰ ‘ਗੁੱਡੀਆਂ ਪਟੋਲੇ’ ਤੇ ‘ਕਲੀ ਜੋਟਾ’ ਫ਼ਿਲਮਾਂ ਦਾ ਨਿਰਦੇਸ਼ਨ ਵੀ ਕੀਤਾ ਹੈ।
ਸ਼ਾਰਿਕ ਪਟੇਲ ਸੀ. ਬੀ. ਓ. ਜ਼ੀ ਸਟੂਡੀਓਜ਼ ਨੇ ਕਿਹਾ, ‘‘ਗੋਡੇ ਗੋਡੇ ਚਾਅ’ ਇਕ ਵਧੀਆ ਫ਼ਿਲਮ ਹੈ, ਜੋ ਦਰਸ਼ਕਾਂ ਨੂੰ ਇਕ ਵੱਡੀ ਮੁਸਕਰਾਹਟ ਦੇ ਨਾਲ ਛੱਡ ਦੇਵੇਗੀ। ਫ਼ਿਲਮ ’ਚ ਸੋਨਮ, ਤਾਨੀਆ, ਨਿਰਮਲ ਰਿਸ਼ੀ, ਰੁਪਿੰਦਰ ਰੂਪੀ ਵਲੋਂ ਸ਼ਾਨਦਾਰ ਪ੍ਰਦਰਸ਼ਨ ਦੇ ਨਾਲ ਵਿਜੇ ਕੁਮਾਰ ਅਰੋੜਾ ਦੇ ਯੋਗ ਨਿਰਦੇਸ਼ਨ ਹੇਠ ਔਰਤਾਂ ਦੀ ਸ਼ਕਤੀ ਨਜ਼ਰ ਆਵੇਗੀ। ਇਹ ਇਕ ਅਜਿਹੀ ਫ਼ਿਲਮ ਹੈ, ਜਿਸ ’ਤੇ ਸਾਨੂੰ ਬਹੁਤ ਮਾਣ ਹੈ ਤੇ ਜਲਦ ਹੀ ਇਸ ਨੂੰ ਸਿਨੇਮਾਘਰਾਂ ’ਚ ਪੇਸ਼ ਕਰਨ ਲਈ ਇੰਤਜ਼ਾਰ ਨਹੀਂ ਕਰ ਸਕਦੇ।’’
ਇਹ ਖ਼ਬਰ ਵੀ ਪੜ੍ਹੋ : ਰਾਜਵੀਰ ਜਵੰਦਾ ਦੇ ਨੱਕ ਦਾ ਤੀਜੀ ਵਾਰ ਆਪ੍ਰੇਸ਼ਨ, ਜਾਣੋ ਕਿਨ੍ਹਾਂ ਮੁਸ਼ਕਿਲਾਂ ਨਾਲ ਨਜਿੱਠਦੇ ਨੇ ਗਾਇਕ
ਫ਼ਿਲਮ ਦੇ ਨਿਰਦੇਸ਼ਕ ਵਿਜੇ ਅਰੋੜਾ ਨੇ ਕਿਹਾ, ‘‘ਗੋਡੇ ਗੋਡੇ ਚਾਅ’ ਇਕ ਚੰਗੀ ਫ਼ਿਲਮ ਹੈ, ਜੋ ਪੁਰਾਣੇ ਸਮਿਆਂ ਦੇ ਮਰਦ ਪ੍ਰਧਾਨ ਸਮਾਜ ਨੂੰ ਦਿਲ-ਖਿੱਚਵੇਂ ਢੰਗ ਨਾਲ ਪੇਸ਼ ਕਰਦੀ ਹੈ। ਦਰਸ਼ਕ ਯਕੀਨੀ ਤੌਰ ’ਤੇ ਸਿਨੇਮਾਘਰਾਂ ਤੋਂ ਇਕ ਖ਼ੁਸ਼ੀ ਦੀ ਭਾਵਨਾ ਨਾਲ ਲੈ ਕੇ ਜਾਣਗੇ। ਸਾਡੇ ਪਿਆਰ ਤੇ ਮਿਹਨਤ ਨੂੰ ਵੇਖਣ ਲਈ ਦਰਸ਼ਕਾਂ ਦਾ ਇੰਤਜ਼ਾਰ ਨਹੀਂ ਕਰ ਸਕਦਾ।’’
ਸੋਨਮ ਬਾਜਵਾ ਨੇ ਕਿਹਾ, ‘‘ਮੇਰਾ ਮੰਨਣਾ ਹੈ ਕਿ ਅਜਿਹੀਆਂ ਕਹਾਣੀਆਂ ਨੂੰ ਬਿਆਨ ਕਰਨਾ ਜ਼ਰੂਰੀ ਹੈ। ‘ਗੋਡੇ ਗੋਡੇ ਚਾਅ’ ਇਕ ਵਿਅੰਗਮਈ ਸਮਾਜ ਤੇ ਉਸ ਸਮੇਂ ਦੇ ਰੀਤੀ-ਰਿਵਾਜ਼ਾਂ ’ਤੇ ਵਿਅੰਗ ਹੈ। ਮੇਰੇ ਕਿਰਦਾਰ ਰਾਣੀ ਦਾ ਇਕ ਦਿਲਚਸਪ ਗ੍ਰਾਫ ਹੈ। ਇਹ ਇਕ ਖ਼ੂਬਸੂਰਤ, ਦਿਲ ਨੂੰ ਛੂਹ ਲੈਣ ਵਾਲੀ ਫ਼ਿਲਮ ਹੈ। ਇਸ ਫ਼ਿਲਮ ’ਚ ਕੰਮ ਕਰਕੇ ਬਹੁਤ ਆਨੰਦ ਆਇਆ।’’
ਤਾਨੀਆ ਨੇ ਕਿਹਾ, ‘‘ਗੋਡੇ ਗੋਡੇ ਚਾਅ’ ਇਕ ਬਹੁਤ ਹੀ ਖ਼ਾਸ ਫ਼ਿਲਮ ਹੈ। ਇਹ ਨਾ ਸਿਰਫ ਇਸ ਗੱਲ ’ਤੇ ਧਿਆਨ ਦਿੰਦੀ ਹੈ ਕਿ ਔਰਤ ਦੁਨੀਆ ਦੀ ਮਾਲਕ ਕਿਵੇਂ ਹੈ, ਸਗੋਂ ਇਹ ਵੀ ਕਿ ਉਹ ਦੁਨੀਆ ਨੂੰ ਕਿਵੇਂ ਬਦਲ ਸਕਦੀ ਹੈ।’’
ਦਰਸ਼ਕਾਂ ਨੇ ਪਹਿਲਾਂ ਰਿਲੀਜ਼ ਹੋਏ ਬੀ. ਟੀ. ਐੱਸ. ਨੂੰ ਪਸੰਦ ਕੀਤਾ ਹੈ ਤੇ ਸੈੱਟ ਤੋਂ ਤਸਵੀਰਾਂ ਵੀ ਸ਼ੂਟ ਕੀਤੀਆਂ ਹਨ ਤੇ ਹਾਲ ਹੀ ’ਚ ਰਿਲੀਜ਼ ਕੀਤੇ ਗਏ ਪੋਸਟਰ ਦੇ ਨਾਲ-ਨਾਲ ਜ਼ੀ ਸਟੂਡੀਓ ਵਲੋਂ ਐਂਕਰ ਕੀਤੀ ਗਈ ਫ਼ਿਲਮ ਲਈ ਆਪਣੀ ਪ੍ਰਸ਼ੰਸਾ ਤੇ ਉਤਸ਼ਾਹ ਵੀ ਜ਼ਾਹਿਰ ਕੀਤਾ ਹੈ।
ਨੋਟ– ਇਸ ਫ਼ਿਲਮ ਦਾ ਪੋਸਟਰ ਤੁਹਾਨੂੰ ਕਿਵੇਂ ਦਾ ਲੱਗਾ? ਕੁਮੈਂਟ ਕਰਕੇ ਜ਼ਰੂਰ ਦੱਸੋ।