2 ਦਿਨਾਂ ’ਚ ਸੋਨਮ-ਤਾਨੀਆ ਦੀ ਫ਼ਿਲਮ ‘ਗੋਡੇ ਗੋਡੇ ਚਾਅ’ ਨੇ ਕਮਾਏ 3.12 ਕਰੋੜ ਰੁਪਏ

05/28/2023 1:22:50 PM

ਚੰਡੀਗੜ੍ਹ (ਬਿਊਰੋ)– ਪੰਜਾਬੀ ਫ਼ਿਲਮ ‘ਗੋਡੇ ਗੋਡੇ ਚਾਅ’ ਸਿਨੇਮਾਘਰਾਂ ’ਚ ਧੁੰਮਾਂ ਪਾ ਰਹੀ ਹੈ। ਇਸ ਫ਼ਿਲਮ ਦੀ ਦੋ ਦਿਨਾਂ ਦੀ ਬਾਕਸ ਆਫਿਸ ਕਲੈਕਸ਼ਨ ਸਾਹਮਣੇ ਆ ਗਈ ਹੈ, ਜੋ 3.12 ਕਰੋੜ ਰੁਪਏ ਹੈ।

ਫ਼ਿਲਮ ਨੇ ਪਹਿਲੇ ਦਿਨ ਜਿਥੇ 1.11 ਕਰੋੜ ਰੁਪਏ ਕਮਾਏ, ਉਥੇ ਦੂਜੇ ਦਿਨ ਫ਼ਿਲਮ ਦੀ ਕਮਾਈ 2.01 ਕਰੋੜ ਰੁਪਏ ਰਹੀ। ਫ਼ਿਲਮ ਦੀ ਇਹ ਕਮਾਈ ਵਰਲਡਵਾਈਡ ਗ੍ਰਾਸ ਹੈ। ਫ਼ਿਲਮ ਨੂੰ ਮਿਲ ਰਹੇ ਪਿਆਰ ਨੂੰ ਦੇਖਦਿਆਂ ਇਹ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਤੀਜੇ ਦਿਨ ਯਾਨੀ ਐਤਵਾਰ ਨੂੰ ਫ਼ਿਲਮ ਪਹਿਲੇ ਦੋ ਦਿਨਾਂ ਨਾਲੋਂ ਵੀ ਵੱਧ ਕਮਾਈ ਕਰ ਲਵੇਗੀ।

ਇਹ ਖ਼ਬਰ ਵੀ ਪੜ੍ਹੋ : ਨਵੇਂ ਸੰਸਦ ਭਵਨ 'ਚ 'ਸੇਂਗੋਲ' ਦੀ ਸਥਾਪਨਾ ਨੂੰ ਲੈ ਕੇ ਰਜਨੀਕਾਂਤ ਦਾ ਟਵੀਟ, PM ਮੋਦੀ ਨੂੰ ਕਹੀ ਇਹ ਗੱਲ

ਦੱਸ ਦੇਈਏ ਕਿ ‘ਗੋਡੇ ਗੋਡੇ ਚਾਅ’ ਫ਼ਿਲਮ ’ਚ ਸੋਨਮ ਬਾਜਵਾ, ਤਾਨੀਆ, ਨਿਰਮਲ ਰਿਸ਼ੀ, ਰੁਪਿੰਦਰ ਰੂਪੀ, ਗੀਤਾਜ਼ ਬਿੰਦਰਖੀਆ ਤੇ ਗੁਰਜੈਜ਼ ਵੀ ਮੁੱਖ ਭੂਮਿਕਾਵਾਂ ’ਚ ਹਨ। ਫ਼ਿਲਮ ਨੂੰ ਵਿਜੇ ਕੁਮਾਰ ਅਰੋੜਾ ਨੇ ਡਾਇਰੈਕਟ ਕੀਤਾ ਹੈ। ਇਸ ਫ਼ਿਲਮ ਨੂੰ ਜ਼ੀ ਸਟੂਡੀਓਜ਼ ਤੇ ਵਰੁਣ ਅਰੋੜਾ ਵਲੋਂ ਪ੍ਰੋਡਿਊਸ ਕੀਤਾ ਗਿਆ ਹੈ, ਜਿਸ ਦੀ ਕਹਾਣੀ ਜਗਦੀਪ ਸਿੱਧੂ ਨੇ ਲਿਖੀ ਹੈ।

PunjabKesari

ਅਦਾਕਾਰਾ ਸੋਨਮ ਬਾਜਵਾ ਤੇ ਤਾਨੀਆ ਨੇ ਪਹਿਲਾਂ ‘ਗੁੱਡੀਆਂ ਪਟੋਲੇ’ ’ਚ ਆਪਣੀ ਧਮਾਕੇਦਾਰ ਕੈਮਿਸਟਰੀ ਨਾਲ ਦਰਸ਼ਕਾਂ ਦਾ ਮਨ ਮੋਹ ਲਿਆ ਸੀ ਤੇ ਹੁਣ ‘ਗੋਡੇ ਗੋਡੇ ਚਾਅ’ ’ਚ ਪੁਰਾਣੀ ਦੁਨੀਆ ਦਾ ਸੁਹਜ ਲਿਆਂਦਾ ਹੈ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News