‘ਪੇੱਡੀ’ ਲਈ ਬੀਸਟ ਮੋਡ ’ਚ ਨਜ਼ਰ ਆਏ ਗਲੋਬਲ ਸਟਾਰ ਰਾਮ ਚਰਣ
Wednesday, Jul 23, 2025 - 11:15 AM (IST)

ਐਂਟਰਟੇਨਮੈਂਟ ਡੈਸਕ- ਗਲੋਬਲ ਸਟਾਰ ਰਾਮ ਚਰਣ ਇਨ੍ਹੀਂ ਦਿਨੀਂ ਆਪਣੀ ਉਮੰਗੀ ਫਿਲਮ ‘ਪੇੱਡੀ’ ਲਈ ਪੂਰੀ ਮਿਹਨਤ ਅਤੇ ਲਗਨ ਨਾਲ ਕੰਮ ਕਰ ਰਹੇ ਹਨ। ਇਸ ਫਿਲਮ ਦਾ ਨਿਰਦੇਸ਼ਨ ਬੁੱਚੀ ਬਾਬੂ ਸਨਾ ਕਰ ਰਹੇ ਹਨ ਅਤੇ ਇਸ ਨੂੰ ਵ੍ਰਿਦਿਧ ਸਿਨੇਮਾ ਤਹਿਤ ਵੈਂਕਟ ਸਤੀਸ਼ ਕਿਲਾਰੂ ਪ੍ਰੋਡਿਊਸ ਕਰ ਰਹੇ ਹਨ, ਜਦੋਂ ਕਿ ਮਿਥਰੀ ਮੂਵੀ ਮੇਕਰਸ ਅਤੇ ਸੁਕੁਮਾਰ ਰਾਈਟਿੰਗਸ ਇਸ ਪ੍ਰਾਜੈਕਟ ਨੂੰ ਪੇਸ਼ ਕਰ ਰਹੇ ਹਨ।
ਫਿਲਮ ਪ੍ਰਮੋਸ਼ਨਲ ਕੰਟੈਂਟ ਜ਼ਰੀਏ ਪਹਿਲਾਂ ਹੀ ਦੇਸ਼ਭਰ ਵਿਚ ਕਾਫ਼ੀ ਚਰਚਾ ਹਾਸਲ ਕਰ ਚੁੱਕੀ ਹੈ। ਖਾਸਕਰ ਪਹਿਲਾਂ ਜਾਰੀ ਕੀਤੀਆਂ ਗਈਆਂ ਝਲਕੀਆਂ ਨੇ ਸਾਰੀਆਂ ਭਾਸ਼ਾਵਾਂ ਅਤੇ ਖੇਤਰਾਂ ਵਿਚ ਦਰਸ਼ਕਾਂ ਨੂੰ ਰੋਮਾਂਚਿਤ ਕਰ ਦਿੱਤਾ। ਹੁਣ ਫਿਲਮ ਦਾ ਅਗਲਾ ਲੰਬਾ ਅਤੇ ਬੇਹੱਦ ਅਹਿਮ ਸ਼ੈਡੀਊਲ ਅੱਜ ਤੋਂ ਸ਼ੁਰੂ ਹੋਣ ਜਾ ਰਿਹਾ ਹੈ। ਇਸ ਮਹੱਤਵਪੂਰਣ ਪੜਾਅ ਤੋਂ ਪਹਿਲਾਂ ਰਾਮ ਚਰਣ ਆਪਣੇ ਕਿਰਦਾਰ ਲਈ ਖੁਦ ਨੂੰ ਪੂਰੀ ਤਰ੍ਹਾਂ ਨਾਲ ਢਾਲਣ ਵਿਚ ਲੱਗੇ ਹੋਏ ਹਨ।
ਉਨ੍ਹਾਂ ਨੇ ਜ਼ਬਰਦਸਤ ਟ੍ਰੇਨਿੰਗ ਕੀਤੀ ਹੈ ਅਤੇ ਆਪਣੇ ਸਰੀਰ ਨੂੰ ਇਕ ਦਮਦਾਰ, ਊਰਜਾ ਨਾਲ ਭਰੇ ਅਵਤਾਰ ਵਿਚ ਢਾਲ ਲਿਆ ਹੈ। ਫਿਲਮ ‘ਪੇੱਡੀ’ 27 ਮਾਰਚ, 2026 ਨੂੰ ਰਿਲੀਜ਼ ਹੋਣ ਵਾਲੀ ਹੈ, ਜੋ ਰਾਮ ਚਰਣ ਦੇ ਜਨਮ ਦਿਨ ਨਾਲ ਮੇਲ ਖਾਂਦੀ ਹੈ।