ਬਲੈਕ ਆਊਟਫ਼ਿਟ ’ਚ ਰਕੁਲ ਪ੍ਰੀਤ ਸਿੰਘ ਦੀ ਗਲੈਮਰਸ ਲੁੱਕ, ਬੋਲਡ ਅੰਦਾਜ਼ ’ਚ ਕਰਵਾਇਆ ਫ਼ੋਟੋਸ਼ੂਟ

08/25/2022 6:09:37 PM

ਬਾਲੀਵੁੱਡ ਡੈਸਕ- ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਰਕੁਲ ਪ੍ਰੀਤ ਸਿੰਘ ਆਪਣੀ ਖੂਬਸੂਰਤੀ ਨਾਲ ਸੁਰਖੀਆਂ ਬਟੋਰਦੀ ਰਹਿੰਦੀ ਹੈ। ਅਦਾਕਾਰਾ ਆਪਣੀਆਂ ਤਸਵੀਰਾਂ ਅਤੇ ਵੀਡੀਓ ਇੰਸਟਾਗ੍ਰਾਮ ’ਤੇ ਸਾਂਝੀਆਂ ਕਰਦੀ ਹੈ। ਅਦਾਕਾਰਾ ਦੀਆਂ ਤਸਵੀਰਾਂ ਇੰਟਰਨੈੱਟ ’ਤੇ ਆਉਂਦੇ ਹੀ ਵਾਇਰਲ ਹੋ ਜਾਂਦੀਆਂ ਹਨ। ਜਿਸ ਨੂੰ ਪ੍ਰਸ਼ੰਸਕਾਂ ਵਲੋਂ ਬੇਹੱਦ ਪਸੰਦ ਕੀਤਾ ਜਾਂਦਾ ਹੈ।

PunjabKesari
ਹਾਲ ਹੀ ’ਚ ਅਦਾਕਾਰਾ ਨੇ ਇੰਸਟਾਗ੍ਰਾਮ ’ਤੇ ਆਪਣੀ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਜੋ ਪ੍ਰਸ਼ੰਸਕ ਬੇਹੱਦ  ਪਸੰਦ ਕਰ ਰਹੇ ਹਨ। ਤਸਵੀਰਾਂ ’ਚ ਰਕੁਲ ਪ੍ਰੀਤ ਸਿੰਘ  ਦੀ ਬੋਲਡ ਲੁੱਕ ਸਾਹਮਣੇ ਆਈ ਹੈ। ਅਦਾਕਾਰਾ ਦੀ ਗਲੈਮਰਸ ਲੁੱਕ ਨੇ ਪ੍ਰਸ਼ੰਸਕਾਂ ਨੂੰ ਦੀਵਾਨਾ ਬਣਾਇਆ ਹੈ। ਆਪਣੇ ਅੰਦਾਜ਼ ਅਦਾਕਾਰਾ ਨੇ ਫ਼ੋਟੋਸ਼ੂਟ ਕਰਵਾਇਆ ਹੈ ਅਤੇ ਬੇਹੱਦ ਖੂਬਸੂਰਤ ਲੱਗ ਰਹੀ ਹੈ।

PunjabKesari

ਇਹ ਵੀ ਪੜ੍ਹੋ : ਗੁਰਦਾਸ ਮਾਨ ਨੇ ਸਾਂਝਾ ਕੀਤਾ ਨਵੇਂ ਗੀਤ ‘ਗੱਲ ਸੁਣੋ ਪੰਜਾਬੀ ਦੋਸਤੋ’ ਦਾ ਪੋਸਟਰ, ਲੋਕਾਂ ਦੇ ਤਾਅਨਿਆਂ ਦਾ ਕੀਤਾ ਜ਼ਿਕਰ

ਅਦਾਕਾਰਾ ਦੇ ਲੁੱਕ ਦੀ ਗੱਲ ਕਰੀਏ ਤਾਂ ਅਦਾਕਾਰਾ ਬਲੈਕ ਆਊਟਫ਼ਿੱਟ ’ਚ ਨਜ਼ਰ ਆ ਰਹੀ ਹੈ। ਇਸ ਦੇ ਨਾਲ ਅਦਾਕਾਰਾ ਨੇ ਮਿਨੀਮਲ ਮੇਕਅੱਪ ਕੀਤਾ ਹੋਇਆ ਹੈ। ਇਸ ਦੇ ਨਾਲ ਅਦਾਕਾਰਾ ਨੇ ਪੋਨੀ ਕੀਤੀ ਹੈ ਅਤੇ ਅਦਾਕਾਰਾ ਦੇ ਈਅਰਰਿੰਗ ਉਸ ਦੀ ਖੂਬਸੂਰਤੀ ਨੂੰ ਹੋਰ ਵਧਾ ਰਹੇ ਹਨ।

PunjabKesari

ਰਕੁਲ ਪ੍ਰੀਤ ਸਿੰਘ ਨੇ ਲੁੱਕ ਨੂੰ ਪੂਰਾ ਕਰਨ ਲਈ ਬਲੈਕ ਕਲਰ ਦੀ ਮੈਚਿੰਗ ਹੀਲ ਪਾਈ ਹੋਈ। ਅਦਾਕਾਰਾ ਇਸ ਲੁੱਕ ਬੇਹੱਦ ਬੋਲਡ ਨਜ਼ਰ ਆ ਰਹੀ ਹੈ। ਰਕੁਲ ਪ੍ਰੀਤ ਸਿੰਘ ਤਸਵੀਰਾਂ ’ਚ ਵੱਖ-ਵੱਖ ਅੰਦਾਜ਼ ’ਚ ਕੈਮਰੇ ਸਾਹਮਣੇ ਪੋਜ਼ ਦਿੰਦੀ ਨਜ਼ਰ ਆ ਰਹੀ ਹੈ। 

PunjabKesari
ਅਦਾਕਾਰਾ ਦੇ ਫ਼ਿਲਮੀ ਕਰੀਅਰ ਦੀ ਗੱਲ ਕਰੀਏ ਤਾਂ ਰਕੁਲ ਪ੍ਰੀਤ ਸਿੰਘ ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਫ਼ਿਲਮ ‘ਥੈਂਕ ਗੌਡ’ ਨੂੰ ਲੈ ਕੇ ਸੁਰਖੀਆਂ ’ਚ ਹੈ। ਅਦਾਕਾਰਾ ਇਸ ਵਾਰ ਅਜੈ ਦੇਵਗਨ ਦੀ ਫ਼ਿਲਮ ‘ਥੈਂਕ ਗੌਡ’ ’ਚ ਨਜ਼ਰ ਆਵੇਗੀ। 

ਇਹ ਵੀ ਪੜ੍ਹੋ : ਸੰਨੀ ਦਿਓਲ ਅਤੇ ਦੁਲਕਰ ਸਲਮਾਨ ਦੀ ਫ਼ਿਲਮ ‘ਚੁਪ’ ਦੀ ਪਹਿਲੀ ਝਲਕ ਆਈ ਸਾਹਮਣੇ, ਇਸ ਦਿਨ ਹੋਵੇਗੀ ਰਿਲੀਜ਼

ਇਹ ਤੀਜੀ ਵਾਰ ਹੈ ਜਦੋਂ ਰਕੁਲ ਪ੍ਰੀਤ ਸਿੰਘ ਅਜੇ ਦੇਵਗਨ ਨਾਲ ਸਕ੍ਰੀਨ ਸਾਂਝੀ ਕਰਦੀ ਨਜ਼ਰ ਆਵੇਗੀ। ਫ਼ਿਲਮ ’ਚ ਸਿਧਾਰਥ ਮਲਹੋਤਰਾ ਵੀ ਨਜ਼ਰ ਆਉਣ ਵਾਲੇ ਹਨ।


Shivani Bassan

Content Editor

Related News