ਕੀ ਸੀ ''ਕੁਤੁਬ ਮੀਨਾਰ'' ਨਾਲ ਸਬੰਧਿਤ 6.4 ਲੱਖ ਰੁਪਏ ਦਾ ਸਵਾਲ, ਜਿਸ ਦਾ ਨਹੀਂ ਦੇ ਸਕਿਆ ਕੋਈ ਜਵਾਬ?

Monday, Sep 09, 2024 - 12:24 PM (IST)

ਕੀ ਸੀ ''ਕੁਤੁਬ ਮੀਨਾਰ'' ਨਾਲ ਸਬੰਧਿਤ 6.4 ਲੱਖ ਰੁਪਏ ਦਾ ਸਵਾਲ, ਜਿਸ ਦਾ ਨਹੀਂ ਦੇ ਸਕਿਆ ਕੋਈ ਜਵਾਬ?

ਮੁੰਬਈ (ਬਿਊਰੋ) - 'ਸ਼ੋਅ ਕੌਨ ਬਣੇਗਾ ਕਰੋੜਪਤੀ' 'ਚ ਵੀ ਕੁਤੁਬ ਮੀਨਾਰ ਨਾਲ ਜੁੜੇ ਇੱਕ ਸਵਾਲ ਨੇ ਪ੍ਰਤੀਯੋਗੀ ਨੂੰ ਇੰਨਾ ਉਲਝਾਇਆ ਕਿ ਉਹ ਇਸ ਸਵਾਲ ਦਾ ਜਵਾਬ ਨਹੀਂ ਦੇ ਸਕੀ। ਇੰਨਾ ਹੀ ਨਹੀਂ ਜਦੋਂ ਦਰਸ਼ਕਾਂ ਨੂੰ ਇਹ ਸਵਾਲ ਪੁੱਛਿਆ ਗਿਆ ਤਾਂ ਉਹ ਵੀ ਇਸ ਦਾ ਜਵਾਬ ਨਹੀਂ ਦੇ ਸਕੇ। ਆਖਿਰਕਾਰ ਇਸ ਸਵਾਲ ਦਾ ਜਵਾਬ ਅਮਿਤਾਭ ਬੱਚਨ ਨੂੰ ਹੀ ਦੇਣਾ ਪਿਆ। ਜੇਕਰ ਪ੍ਰਤੀਯੋਗੀ ਇਸ ਸਵਾਲ ਦਾ ਜਵਾਬ ਦਿੰਦੀ ਤਾਂ ਉਹ 6.4 ਲੱਖ ਰੁਪਏ ਜਿੱਤ ਸਕਦੀ ਸੀ ਪਰ ਇਸ ਸਵਾਲ ਦਾ ਜਵਾਬ ਨਾ ਦੇਣ ਕਾਰਨ ਉਸ ਨੂੰ ਸਿਰਫ 3.2 ਲੱਖ ਰੁਪਏ ‘ਤੇ ਹੀ ਸੰਤੁਸ਼ਟ ਹੋਣਾ ਪਿਆ।

ਇਹ ਖ਼ਬਰ ਵੀ ਪੜ੍ਹੋ ਹਨੀ ਸਿੰਘ ਨੇ ਗੁਲਜ਼ਾਰ ਦੇ ਗੀਤਾਂ 'ਤੇ ਚੁੱਕੇ ਸਵਾਲ, ਸ਼ਰੇਆਮ ਆਖ ਦਿੱਤੀਆਂ ਇਹ ਗੱਲਾਂ

ਆਮ ਗਿਆਨ 'ਤੇ ਆਧਾਰਿਤ 'ਸ਼ੋਅ ਕੌਨ ਬਣੇਗਾ ਕਰੋੜਪਤੀ' ਸੀਜ਼ਨ 16 ‘ਚ ਅੰਡੇਮਾਨ ਨਿਕੋਬਾਰ ਦੀ ਸ਼ੋਭਿਕਾ ਸ਼੍ਰੀ ਨੂੰ ‘ਕੁਤੁਬ ਮੀਨਾਰ’ ਨਾਲ ਸਬੰਧਤ 6.4 ਲੱਖ ਰੁਪਏ ਦਾ ਸਵਾਲ ਪੁੱਛਿਆ ਗਿਆ, ਜਿਸ ਦਾ ਕੋਈ ਜਵਾਬ ਨਹੀਂ ਦੇ ਸਕਿਆ। ਹੌਟ ਸੀਟ ‘ਤੇ ਆਪਣੀ ਜਗ੍ਹਾ ਬਣਾਉਣ ਵਾਲੀ ਸ਼ੋਭਿਤਾ ਦਿੱਲੀ ‘ਚ ਰਹਿੰਦੀ ਹੈ ਅਤੇ ਇੱਥੇ ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਲਈ ਕੰਮ ਕਰਦੀ ਹੈ। ਉਹ ਸਾਰੇ ਸਵਾਲਾਂ ਦੇ ਜਵਾਬ ਦਿੰਦੀ ਜਾ ਰਹੀ ਸੀ, ਜਦੋਂ 6.4 ਲੱਖ ਰੁਪਏ ਦੇ ਸਵਾਲ ਕੋਲ ਪਹੁੰਚੀ ਤਾਂ ਇਕ ਸਵਾਲ ਆਇਆ ਜਿਸ ਨੇ ਉਸ ਨੂੰ ਰੋਕ ਦਿੱਤਾ। ਦਰਅਸਲ, ਉਸ ਨੂੰ ਕੁਤੁਬ ਮੀਨਾਰ ਦੀ ਮੁਰੰਮਤ ਨਾਲ ਸਬੰਧਤ ਇੱਕ ਸਵਾਲ ਪੁੱਛਿਆ ਗਿਆ ਸੀ, ਜਿਸ ਦਾ ਉਹ ਸਹੀ ਜਵਾਬ ਦੇਣ 'ਚ ਉਲਝਣ 'ਚ ਪੈ ਗਈ, ਜਿਸ ਕਾਰਨ ਉਹ ਅੱਗੇ ਨਹੀਂ ਵਧੀ ਅਤੇ ਸਿਰਫ 3.2 ਲੱਖ ਰੁਪਏ ਲੈ ਕੇ ਘਰ ਚਲੀ ਗਈ।

ਇਹ ਖ਼ਬਰ ਵੀ ਪੜ੍ਹੋ -ਕਰਨ ਔਜਲਾ ਦੇ ਹੱਕ 'ਚ ਨਿਤਰੇ ਬੱਬੂ ਮਾਨ, ਬੂਟ ਮਾਰਨ ਵਾਲੇ ਨੂੰ ਹੋਏ ਸਿੱਧੇ

'ਕੌਨ ਬਣੇਗਾ ਕਰੋੜਪਤੀ' ਸੀਜ਼ਨ 16 ਵਿੱਚ, ਅਮਿਤਾਭ ਬੱਚਨ ਨੇ ਹੌਟ ਸੀਟ 'ਤੇ ਬੈਠੀ ਸ਼ੋਭਿਤਾ ਨੂੰ ਪੁੱਛਿਆ, ''ਕੁਤੁਬ ਮੀਨਾਰ ਦੀ ਸਤਿਹ 'ਤੇ ਲਿਖੇ ਸ਼ਿਲਾਲੇਖਾਂ ਦੇ ਅਨੁਸਾਰ, ਉਨ੍ਹਾਂ 'ਚੋਂ ਕਿਸ ਨੇ ਕੁਤੁਬ ਮੀਨਾਰ ਦੀ ਮੁਰੰਮਤ ਕੀਤੀ ਸੀ?'' ਇਸ ਦੇ ਲਈ ਉਸ ਨੂੰ ਚਾਰ ਵਿਕਲਪ ਦਿੱਤੇ ਗਏ ਸਨ। ਪਹਿਲਾ ਵਿਕਲਪ ਸਿਕੰਦਰ ਲੋਦੀ, ਦੂਜਾ ਖਿਜ਼ਰ ਖ਼ਾਨ, ਤੀਜਾ ਵਿਕਲਪ ਅਕਬਰ ਅਤੇ ਚੌਥੇ ਵਿਕਲਪ ਵਜੋਂ ਮੁਹੰਮਦ ਬਿਨ ਤੁਗਲਕ ਦਾ ਨਾਂ ਦਿੱਤਾ ਗਿਆ ਸੀ ਪਰ ਇਨ੍ਹਾਂ ਚਾਰਾਂ 'ਚੋਂ ਕਿਸੇ ਵੀ ਨਾਵਾਂ ਦੀ ਪੁਸ਼ਟੀ ਨਹੀਂ ਕੀਤੀ ਗਈ ਸੀ। ਇਸ ਲਈ ਉਸ ਨੇ ਆਪਣੇ ਲਾਈਫਲਾਈਨ ਆਡੀਅੰਸ ਪੋਲ ਦੀ ਮਦਦ ਲਈ ਪਰ ਜ਼ਿਆਦਾਤਰ ਦਰਸ਼ਕਾਂ ਨੇ ਗ਼ਲਤ ਜਵਾਬ ਵੀ ਦਿੱਤੇ, ਜਿਸ ਕਾਰਨ ਉਹ 6.4 ਲੱਖ ਰੁਪਏ ਨਹੀਂ ਜਿੱਤ ਸਕੀ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

sunita

Content Editor

Related News