ਛੋਟੀ ਬੱਚੀ ਨੇ ਬੀ ਪਰਾਕ ਸਾਹਮਣੇ ਗਾਇਆ ‘ਮਨ ਭਰਿਆ’ ਗੀਤ, ਗਾਇਕ ਨੇ ਵੀਡੀਓ ਸਾਂਝੀ ਕਰਦਿਆਂ ਆਖੀ ਇਹ ਗੱਲ

Tuesday, Jan 17, 2023 - 04:41 PM (IST)

ਛੋਟੀ ਬੱਚੀ ਨੇ ਬੀ ਪਰਾਕ ਸਾਹਮਣੇ ਗਾਇਆ ‘ਮਨ ਭਰਿਆ’ ਗੀਤ, ਗਾਇਕ ਨੇ ਵੀਡੀਓ ਸਾਂਝੀ ਕਰਦਿਆਂ ਆਖੀ ਇਹ ਗੱਲ

ਚੰਡੀਗੜ੍ਹ (ਬਿਊਰੋ)– ਗਾਇਕ ਬੀ ਪਰਾਕ ਨੇ ਇੰਸਟਾਗ੍ਰਾਮ ’ਤੇ ਇਕ ਵੀਡੀਓ ਸਾਂਝੀ ਕੀਤੀ ਹੈ। ਇਸ ਵੀਡੀਓ ’ਚ ਇਕ ਛੋਟੀ ਬੱਚੀ ਬੀ ਪਰਾਕ ਸਾਹਮਣੇ ਉਸ ਦਾ ਮਸ਼ਹੂਰ ਗੀਤ ‘ਮਨ ਭਰਿਆ’ ਗਾ ਰਹੀ ਹੈ।

ਬੀ ਪਰਾਕ ਨੇ ਬੱਚੀ ਦੀ ਵੀਡੀਓ ਸਾਂਝੀ ਕਰਦਿਆਂ ਇਕ ਖ਼ਾਸ ਕੈਪਸ਼ਨ ਲਿਖੀ ਹੈ। ਬੀ ਪਰਾਕ ਨੇ ਲਿਖਿਆ, ‘‘ਇਹ ਸਾਫ-ਸੁੱਥਰੀਆਂ ਤੇ ਵੱਡੀਆਂ ਦੁਆਵਾਂ ਹਨ। ਇਸ ਛੋਟੀ ਬੱਚੀ ਨੂੰ ਇਹ ਬਿਲਕੁਲ ਨਹੀਂ ਪਤਾ ਕਿ ਇਸ ਗੀਤ ਦਾ ਅਸਲ ਮਤਲਬ ਕੀਤ ਹੈ ਪਰ ਉਸ ਨੂੰ ਇਹ ਪਸੰਦ ਹੈ ਤੇ ਗੀਤ ਦੇ ਬੋਲ ਵੀ ਯਾਦ ਹਨ ਕਿਉਂਕਿ ਸੰਗੀਤ ਕਦੇ ਮਰਦਾ ਨਹੀਂ।’’

ਇਹ ਖ਼ਬਰ ਵੀ ਪੜ੍ਹੋ : ਇਸ ਬੀਮਾਰੀ ਦੇ ਚਲਦਿਆਂ ਵਧਿਆ ਹਰਨਾਜ਼ ਸੰਧੂ ਦਾ ਭਾਰ, ਮਜ਼ਾਕ ਉਡਾਉਣ ਵਾਲੇ ਜ਼ਰੂਰ ਪੜ੍ਹਨ ਇਹ ਖ਼ਬਰ

ਬੀ ਪਰਾਕ ਨੇ ਅੱਗੇ ਲਿਖਿਆ, ‘‘ਇਹੀ ਸਭ ਮੈਂ ਆਪਣੀ ਜ਼ਿੰਦਗੀ ’ਚ ਕਮਾਇਆ ਹੈ। ਪੈਸਾ ਤੇ ਪ੍ਰਸਿੱਧੀ ਅੱਜ ਦੇ ਸਮੇਂ ’ਚ ਹਰ ਕੋਈ ਕਮਾ ਸਕਦਾ ਹੈ ਪਰ ਰੱਬ ਦੇ ਇਸ ਤੋਹਫ਼ੇ, ਇੱਜ਼ਤ, ਪਿਆਰ ਤੇ ਦੁਆਵਾਂ ਦੀ ਕੋਈ ਕੀਮਤ ਨਹੀਂ ਹੈ।’’

ਦੱਸ ਦੇਈਏ ਕਿ ‘ਮਨ ਭਰਿਆ’ ਗੀਤ ਨੂੰ ਯੂਟਿਊਬ ’ਤੇ 326 ਮਿਲੀਅਨ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ। ਇਸ ਗੀਤ ਨੂੰ ਹਿੰਦੀ ਫ਼ਿਲਮ ‘ਸ਼ੇਰਸ਼ਾਹ’ ’ਚ ਵੀ ਵਰਤਿਆ ਗਿਆ ਸੀ, ਜਿਸ ਦੇ ਵਿਊਜ਼ 218 ਮਿਲੀਅਨ ਤੋਂ ਵੱਧ ਹਨ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News