‘ਅਰਦਾਸ’ ਦੀ ਲੜੀ ਨੂੰ ਅੱਗੇ ਤੋਰਦਿਆਂ ਗਿੱਪੀ ਗਰੇਵਾਲ ਨੇ ਐਲਾਨੀ ਫ਼ਿਲਮ ‘ਅਰਦਾਸ : ਸਰਬੱਤ ਦੇ ਭਲੇ ਦੀ’

11/16/2020 2:16:51 PM

ਜਲੰਧਰ (ਬਿਊਰੋ)– ਪੰਜਾਬੀ ਫ਼ਿਲਮ ਜਗਤ ’ਚ ਕਾਮੇਡੀ ਫ਼ਿਲਮਾਂ ਦਾ ਰੁਝਾਨ ਕਾਫੀ ਜ਼ਿਆਦਾ ਹੈ ਤੇ ਇਨ੍ਹਾਂ ਦੀ ਕਮਾਈ ਬਾਕੀ ਵਿਸ਼ਿਆਂ ’ਤੇ ਬਣੀਆਂ ਫ਼ਿਲਮਾਂ ਨਾਲੋਂ ਕਿਤੇ ਵੱਧ ਹੁੰਦੀ ਹੈ। ਇਸ ਤੱਥ ਨੂੰ ਗਿੱਪੀ ਗਰੇਵਾਲ ਨੇ ਉਦੋਂ ਗਲਤ ਸਾਬਿਤ ਕੀਤਾ, ਜਦੋਂ ਸਾਲ 2016 ’ਚ ਉਨ੍ਹਾਂ ਵਲੋਂ ‘ਅਰਦਾਸ’ ਫ਼ਿਲਮ ਬਣਾਈ ਗਈ। ਪੰਜਾਬੀ ਸਿਨੇਮਾ ਲਈ ‘ਅਰਦਾਸ’ ਇਕ ਨਵਾਂ ਦੌਰ ਲੈ ਕੇ ਆਈ, ਜਿਸ ਨੇ ਇਹ ਸਾਬਿਤ ਕੀਤਾ ਕਿ ਕੰਟੈਂਟ ਤੋਂ ਵੱਡਾ ਸਿਨੇਮਾ ’ਚ ਹੋਰ ਕੁਝ ਨਹੀਂ। ‘ਅਰਦਾਸ’ ਨਾ ਸਿਰਫ ਦਰਸ਼ਕਾਂ ਦੀ ਜ਼ਿੰਦਗੀ ਨਾਲ ਜੁੜੀ, ਸਗੋਂ ਉਨ੍ਹਾਂ ਦੀ ਜ਼ਿੰਦਗੀ ਬਦਲਣ ’ਚ ਵੀ ਸਫਲ ਸਾਬਿਤ ਹੋਈ। ਇਸੇ ਦੇ ਚਲਦਿਆਂ ਸਾਲ 2019 ’ਚ ‘ਅਰਦਾਸ’ ਫ਼ਿਲਮ ਦਾ ਸੀਕੁਅਲ ‘ਅਰਦਾਸ ਕਰਾਂ’ ਰਿਲੀਜ਼ ਹੋਇਆ। ‘ਅਰਦਾਸ ਕਰਾਂ’ ਨੇ ਕਮਰਸ਼ੀਅਲ ਫ਼ਿਲਮਾਂ ਦੀ ਕਮਾਈ ਦੇ ਰਿਕਾਰਡ ਤੋੜੇ ਤੇ ਕੰਟੈਂਟ ਬੇਸ ਫ਼ਿਲਮ ਨੂੰ ਮਿਲੀ ਸਫਲਤਾ ਨੂੰ ਦੇਖਦਿਆਂ ਪੰਜਾਬੀ ਫ਼ਿਲਮ ਜਗਤ ’ਚ ਹੋਰ ਤਜਰਬੇ ਹੋਣ ਲੱਗੇ।

‘ਅਰਦਾਸ’ ਦੀ ਲੜੀ ਨੂੰ ਅੱਗੇ ਤੋਰਦਿਆਂ ਗਿੱਪੀ ਗਰੇਵਾਲ ਤੇ ਹੰਬਲ ਮੋਸ਼ਨ ਪਿਕਚਰਜ਼ ਨੇ ਇਸ ਦਾ ਤੀਜਾ ਭਾਗ ਬਣਾਉਣ ਦਾ ਐਲਾਨ ਕਰ ਦਿੱਤਾ ਹੈ, ਜਿਸ ਨੂੰ ‘ਅਰਦਾਸ : ਸਰਬੱਤ ਦੇ ਭਲੇ ਦੀ’ ਟਾਈਟਲ ਦਿੱਤਾ ਗਿਆ ਹੈ।

 
 
 
 
 
 
 
 
 
 
 
 
 
 
 
 

A post shared by Gippy Grewal (@gippygrewal)

ਫ਼ਿਲਮ ਦੀ ਕਹਾਣੀ ਗਿੱਪੀ ਗਰੇਵਾਲ ਵਲੋਂ ਲਿਖੀ ਗਈ ਹੈ ਤੇ ਇਸ ਨੂੰ ਡਾਇਰੈਕਟ ਵੀ ਖੁਦ ਗਿੱਪੀ ਗਰੇਵਾਲ ਕਰਨਗੇ। ਹੰਬਲ ਮਿਊਜ਼ਿਕ ਦੇ ਯੂਟਿਊਬ ਚੈਨਲ ’ਤੇ ਫ਼ਿਲਮ ਦਾ ਸੰਗੀਤ ਰਿਲੀਜ਼ ਕੀਤਾ ਜਾਵੇਗਾ। ਗਿੱਪੀ ਗਰੇਵਾਲ ਤੇ ਉਨ੍ਹਾਂ ਦੀ ਪਤਨੀ ਰਵਨੀਤ ਗਰੇਵਾਲ ਇਸ ਪੂਰੇ ਪ੍ਰਾਜੈਕਟ ਨੂੰ ਪ੍ਰੋਡਿਊਸ ਕਰਨਗੇ। ਵਿਨੋਦ ਅਸਵਾਲ ਤੇ ਭਾਨਾ ਐੱਲ. ਏ. ਫ਼ਿਲਮ ਦੇ ਕੋ-ਪ੍ਰੋਡਿਊਸਰ ਹਨ। ਹਰਦੀਪ ਦੁੱਲਤ ਇਸ ਪ੍ਰਾਜੈਕਟ ਦੇ ਹੈੱਡ ਹਨ।

ਫ਼ਿਲਮ ਦੇ ਪ੍ਰੋਡਿਊਸਰ, ਡਾਇਰੈਕਟਰ ਤੇ ਰਾਈਟਰ ਗਿੱਪੀ ਗਰੇਵਾਲ ਨੇ ਆਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ, ‘‘ਅਰਦਾਸ’ ਮੇਰੇ ਦਿਲ ਦੇ ਬਹੁਤ ਕਰੀਬ ਹੈ। ਇਸ ਨੇ ਨਾ ਸਿਰਫ ਦਰਸ਼ਕਾਂ ਦੀ ਜ਼ਿੰਦਗੀ ਬਦਲੀ, ਸਗੋਂ ਫ਼ਿਲਮ ਨਾਲ ਜੁੜੇ ਹਰ ਇਕ ਸ਼ਖਸ ਦੀ ਜ਼ਿੰਦਗੀ ਬਦਲ ਕੇ ਰੱਖ ਦਿੱਤੀ। ‘ਅਰਦਾਸ’ ਤੇ ‘ਅਰਦਾਸ ਕਰਾਂ’ ਨੇ ਨਾ ਸਿਰਫ ਮੈਨੂੰ ਇਕ ਫ਼ਿਲਮਕਾਰ ਵਜੋਂ, ਸਗੋਂ ਵਿਅਕਤੀ ਵਿਸ਼ੇਸ਼ ਵਜੋਂ ਵੀ ਵਿਕਸਿਤ ਕੀਤਾ। ‘ਅਰਦਾਸ : ਸਰਬੱਤ ਦੇ ਭਲੇ ਦੀ’ ਦਾ ਐਲਾਨ ਕਰਦਿਆਂ ਮੈਂ ਦਰਸ਼ਕਾਂ ਦਾ ਧੰਨਵਾਦ ਕਰਦਾ ਹਾਂ, ਜਿਨ੍ਹਾਂ ਨੇ ਨਾ ਸਿਰਫ ਇਨ੍ਹਾਂ ਵਿਸ਼ਿਆਂ ’ਤੇ ਯਕੀਨ ਕੀਤਾ, ਸਗੋਂ ਸਾਨੂੰ ਸਕ੍ਰਿਪਟਸ ਨਾਲ ਤਜਰਬੇ ਕਰਨ ਦੇ ਮੌਕੇ ਦਿੱਤੇ। ਮੈਂ ਉਮੀਦ ਕਰਦਾ ਹਾਂ ਕਿ ‘ਅਰਦਾਸ : ਸਰਬੱਤ ਦੇ ਭਲੇ ਦੀ’ ਲੋਕਾਂ ਦੀਆਂ ਉਮੀਦਾਂ ’ਤੇ ਖਰੀ ਉਤਰੇਗੀ।’

‘ਅਰਦਾਸ : ਸਰਬੱਤ ਦੇ ਭਲੇ ਦੀ’ ਸ਼ੂਟਿੰਗ 2021 ’ਚ ਸ਼ੁਰੂ ਹੋਵੇਗੀ।


Rahul Singh

Content Editor

Related News