''ਸ਼ਾਵਾ ਨੀ ਗਿਰਧਾਰੀ ਲਾਲ'' ''ਚ ਗਿੱਪੀ ਨਾਲ ਸੱਤ ਅਦਾਕਾਰਾਂ, ਕੌਣ ਹੋਵੇਗੀ ''ਗਿਰਧਾਰੀ ਲਾਲ'' ਦੀ ਵਹੁਟੀ?

Friday, Dec 03, 2021 - 10:59 AM (IST)

''ਸ਼ਾਵਾ ਨੀ ਗਿਰਧਾਰੀ ਲਾਲ'' ''ਚ ਗਿੱਪੀ ਨਾਲ ਸੱਤ ਅਦਾਕਾਰਾਂ, ਕੌਣ ਹੋਵੇਗੀ ''ਗਿਰਧਾਰੀ ਲਾਲ'' ਦੀ ਵਹੁਟੀ?

ਚੰਡੀਗੜ੍ਹ (ਬਿਊਰੋ) : ਆਉਣ ਵਾਲੀ ਫ਼ਿਲਮ ਦੀ ਝਲਕ ਦਿੰਦੇ ਹੋਏ ਹੰਬਲ ਮੋਸ਼ਨ ਪਿਕਚਰਜ਼ ਤੇ ਪੂਜਾ ਐਂਟਰਟੇਨਮੈਂਟ ਵੱਲੋਂ ਨਿਰਮਿਤ ਤੇ ਓਮਜੀ ਸਟਾਰ ਸਟੂਡੀਓਜ਼ ਦੁਆਰਾ ਡਿਸਟ੍ਰੀਬਿਊਟ ਹੋਣ ਵਾਲੀ ਫ਼ਿਲਮ 'ਸ਼ਾਵਾ ਨੀ ਗਿਰਧਾਰੀ ਲਾਲ' ਦਾ ਟਰੇਲਰ ਬੀਤੇ ਦਿਨੀਂ ਰਿਲੀਜ਼ ਹੋ ਗਿਆ। ਫ਼ਿਲਮ ਦੇ ਇਸ ਟਰੇਲਰ ਨੂੰ ਲੋਕਾਂ ਵਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਜਿਵੇਂ ਗਿਰਧਾਰੀ ਲਾਲ ਉਰਫ਼ ਗਿੱਪੀ ਗਰੇਵਾਲ ਟਰੇਲਰ 'ਚ ਆਖਦਾ ਹੈ, ''ਤੇਰੇ ਤਾਂ ਕੋਈ ਪੈਰ ਵਰਗੀ ਨੀ ਹੈਗੀ', ਸਾਰੀਆਂ ਅਦਾਕਾਰਾਂ ਆਮ ਪੰਜਾਬੀ ਪਹਿਰਾਵੇ 'ਚ ਸ਼ਾਨਦਾਰ ਲੱਗ ਰਹੀਆਂ ਹਨ। ਪੰਜਾਬੀ ਫ਼ਿਲਮ ਇੰਡਸਟਰੀ ਦੀਆਂ ਸੱਤ ਨਾਮਵਰ ਅਦਾਕਾਰਾਂ ਨੀਰੂ ਬਾਜਵਾ, ਹਿਮਾਂਸ਼ੀ ਖੁਰਾਣਾ, ਸੁਰੀਲੀ ਗੌਤਮ, ਤਨੂ ਗਰੇਵਾਲ, ਸਾਰਾ ਗੁਰਪਾਲ, ਪਾਇਲ ਰਾਜਪੂਤ ਤੇ ਬਾਲੀਵੁੱਡ ਦੀ ਨਾਮੀ ਅਦਾਕਾਰਾ ਯਾਮੀ ਗੌਤਮ ਨੂੰ ਫ਼ਿਲਮ 'ਚ ਸ਼ਾਮਲ ਕੀਤਾ ਹੈ।

PunjabKesari

ਟਰੇਲਰ 'ਚ ਗਿੱਪੀ ਗਰੇਵਾਲ ਦੀ ਭੂਮਿਕਾ ਇੱਕ ਬਹੁਤ ਹੀ ਮਾਸੂਮ ਪਰ ਸ਼ਰਾਰਤੀ ਮੁੰਡੇ ਦੇ ਰੂਪ 'ਚ ਨਜ਼ਰ ਆ ਰਹੀ ਹੈ, ਜੋ ਹਰ ਦੂਜੀ ਕੁੜੀ ਵੱਲ ਆਕਰਸ਼ਿਤ ਹੋ ਜਾਂਦਾ ਹੈ। 'ਸ਼ਾਵਾ ਨੀ ਗਿਰਧਾਰੀ ਲਾਲ' ਨੇ ਨਾ ਸਿਰਫ਼ ਫ਼ਿਲਮ ਦਾ ਪੱਧਰ ਉੱਚਾ ਕੀਤਾ ਹੈ ਸਗੋਂ ਪੰਜਾਬੀ ਫ਼ਿਲਮ ਇੰਡਸਟਰੀ ਦਾ ਮਿਆਰ ਵੀ ਉੱਚਾ ਕੀਤਾ ਹੈ, ਇਹ ਕਾਮੇਡੀ, ਸੰਗੀਤ ਤੇ ਸ਼ਰਾਰਤੀ ਰੋਮਾਂਸ ਦਾ ਪਿਟਾਰਾ ਹੋਵੇਗੀ।

PunjabKesari

ਗਿੱਪੀ ਗਰੇਵਾਲ ਤੇ ਹਿਮਾਂਸ਼ੀ ਖੁਰਾਣਾ 

ਟਰੇਲਰ ਇਸ ਗੱਲ ਦਾ ਸੱਚਾ ਪ੍ਰਮਾਣ ਹੈ ਕਿ ਇਹ ਫ਼ਿਲਮ ਆਪਣੀ ਵਿਲੱਖਣਤਾ ਦਾ ਪੂਰਾ ਫ਼ਾਇਦਾ ਛੱਕਣ 'ਚ ਕਾਮਯਾਬ ਹੋਵੇਗੀ ਅਤੇ ਇਸ ਦੇ ਲੇਖਕ ਗਿੱਪੀ ਗਰੇਵਾਲ ਤੇ ਰਾਣਾ ਰਣਬੀਰ ਨੇ ਇਸ ਫ਼ਿਲਮ ਨੂੰ ਲਿਖ ਕੇ ਪੰਜਾਬੀ ਫ਼ਿਲਮਾਂ ਦੀ ਝੜੀ ਲਗਾ ਦਿੱਤੀ ਹੈ। ਆਪਣੇ ਨਜ਼ਦੀਕੀ ਸਿਨੇਮਾ ਹਾਲਾਂ 'ਚ 17 ਦਸੰਬਰ 2021 ਨੂੰ 'ਗਿਰਧਾਰੀ ਲਾਲ' ਦੀ ਵਹੁਟੀ ਕੌਣ ਹੋਵੇਗੀ, ਇਹ ਦੇਖਣਾ ਨਾ ਭੁੱਲਣਾ।

PunjabKesari

ਗਿੱਪੀ ਗਰੇਵਾਲ ਤੇ ਸਾਰਾ ਗੁਰਪਾਲ

PunjabKesari

ਗਿੱਪੀ ਗਰੇਵਾਲ ਤੇ ਪਾਇਲ ਰਾਜਪੂਤ

PunjabKesari

ਗਿੱਪੀ ਗਰੇਵਾਲ ਤੇ  ਸੁਰੀਲੀ ਗੌਤਮ

PunjabKesari

ਗਿੱਪੀ ਗਰੇਵਾਲ ਤੇ ਤਨੂੰ ਗਰੇਵਾਲ 

PunjabKesari

ਯਾਮੀ ਗੌਤਮ

ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।


author

sunita

Content Editor

Related News