ਜਦੋਂ ਸ਼ਿੰਦੇ ਤੇ ਏਕਮ ਨੇ ਲਾਈ ਪਿਓ ਗਿੱਪੀ ਗਰੇਵਾਲ ਤੇ ਨੀਰੂ ਬਾਜਵਾ ਦੀ ਨਕਲ, ਵੇਖੋ ਵੀਡੀਓ

Friday, Oct 22, 2021 - 12:38 PM (IST)

ਜਦੋਂ ਸ਼ਿੰਦੇ ਤੇ ਏਕਮ ਨੇ ਲਾਈ ਪਿਓ ਗਿੱਪੀ ਗਰੇਵਾਲ ਤੇ ਨੀਰੂ ਬਾਜਵਾ ਦੀ ਨਕਲ, ਵੇਖੋ ਵੀਡੀਓ

ਚੰਡੀਗੜ੍ਹ (ਬਿਊਰੋ) - ਪੰਜਾਬੀ ਫ਼ਿਲਮ ਇੰਡਸਟਰੀ ਦੇ ਦੇਸੀ ਰੌਕਸਟਾਰ ਗਿੱਪੀ ਗਰੇਵਾਲ ਇੰਨੀਂ ਦਿਨੀਂ ਆਪਣੀ ਆਗਾਮੀ ਫ਼ਿਲਮ 'ਪਾਣੀ ਚ ਮਧਾਣੀ' ਦੀ ਪ੍ਰਮੋਸ਼ਨ 'ਚ ਲੱਗੇ ਹੋਏ ਹਨ। ਉਨ੍ਹਾਂ ਵੱਲੋਂ ਆਏ ਦਿਨ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਵੀਡੀਓ ਸ਼ੇਅਰ ਕੀਤੀਆਂ ਜਾ ਰਹੀਆਂ ਹਨ। ਦੂਜੇ ਪਾਸੇ ਉਨ੍ਹਾਂ ਦੇ ਪੁੱਤਰ ਵੀ ਆਪਣੀਆਂ ਸ਼ਰਾਰਤੀ ਵੀਡੀਓ ਨਾਲ ਲੋਕਾਂ ਦਾ ਦਿਲ ਜਿੱਤ ਰਹੇ ਹਨ। 

ਹਾਲ ਹੀ 'ਚ ਸ਼ਿੰਦਾ ਗਰੇਵਾਲ ਅਤੇ ਉਸ ਦੇ ਵੱਡੇ ਭਰਾ ਏਕਮ ਗਰੇਵਾਲ ਨੇ ਆਪਣੇ ਅਧਿਕਾਰਤ ਸੋਸ਼ਲ ਮੀਡੀਆ ਅਕਾਊਂਟ 'ਤੇ ਇੱਕ ਵੀਡੀਓ ਸਾਂਝਾ ਕੀਤਾ ਹੈ, ਜਿਸ 'ਚ ਦੋਵੇਂ ਭਰਾ ਫ਼ਿਲਮ 'ਪਾਣੀ 'ਚ ਮਧਾਣੀ' ਦੇ ਗੀਤ 'ਜੀਨ' 'ਤੇ ਪ੍ਰਫਾਰਮੈਂਸ ਕਰਦੇ ਹੋਏ ਨਜ਼ਰ ਆ ਰਹੇ ਹਨ। ਸ਼ਿੰਦੇ ਤੇ ਏਕਮ ਦੀ ਇਸ ਵੀਡੀਓ ਨੇ ਹਰ ਇੱਕ ਦਾ ਧਿਆਨ ਆਪਣੇ ਵੱਲ ਖਿਚਿਆ ਹੈ। ਇਸ ਵੀਡੀਓ 'ਚ ਸ਼ਿੰਦੇ ਨੇ ਨੀਰੂ ਬਾਜਵਾ ਦਾ ਕਿਰਦਾਰ ਨਿਭਾਇਆ ਹੈ, ਜਦੋਂ ਕਿ ਏਕਮ ਨੇ ਆਪਣੇ ਪਿਤਾ ਗਿੱਪੀ ਗਰੇਵਾਲ ਦਾ ਕਿਰਦਾਰ ਨਿਭਾਇਆ ਹੈ। ਦੋਹਾਂ ਭਰਾਵਾਂ ਦੇ ਹਾਵ ਭਾਵ ਤੇ ਡਾਂਸ ਹਰ ਇੱਕ ਦਾ ਦਿਲ ਮੋਹ ਰਹੇ ਹਨ।

ਇਸ ਵੀਡੀਓ ਨੂੰ ਦੇਖ ਕੇ ਕਿਹਾ ਜਾ ਸਕਦਾ ਹੈ ਕਿ ਕਲਾਕਾਰੀ ਉਨ੍ਹਾਂ ਦੇ ਖੂਨ 'ਚ ਹੈ। ਦੋਹਾਂ ਭਰਾਵਾਂ ਨੂੰ ਅਦਾਕਾਰੀ ਦਾ ਗੁਣ ਰੱਬ ਨੇ ਬਖਸ਼ਿਆ ਹੈ। ਹਾਲਾਂਕਿ ਅਸੀਂ ਸ਼ਿੰਦਾ ਦੀ ਅਦਾਕਾਰੀ ਅਤੇ ਗਾਇਕੀ ਦੇ ਹੁਨਰ ਨੂੰ ਵੇਖਿਆ ਹੈ ਅਤੇ ਅਸੀਂ ਜਾਣਦੇ ਹਾਂ ਕਿ ਉਹ ਜਲਦ ਹੀ ਪੰਜਾਬੀ ਇੰਡਸਟਰੀ 'ਤੇ ਰਾਜ ਕਰੇਗਾ।

ਨੋਟ - ਸ਼ਿੰਦਾ ਗਰੇਵਾਲ ਤੇ ਏਕਮ ਗਰੇਵਾਲ ਦੀ ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।
 


author

sunita

Content Editor

Related News