ਗਿੱਪੀ ਗਰੇਵਾਲ ਦੇ ਪੁੱਤਰ ਸ਼ਿੰਦੇ ਨੂੰ ਇਸ ਜਾਨਵਰ ਦੀ ਨਕਲ ਕਰਨੀ ਪਈ ਭਾਰੀ (ਵੀਡੀਓ)
Friday, Jul 24, 2020 - 12:04 PM (IST)

ਜਲੰਧਰ (ਵੈੱਬ ਡੈਸਕ) — ਪੰਜਾਬੀ ਫ਼ਿਲਮ ਉਦਯੋਗ ਦੇ ਦੇਸੀ ਰੌਕਸਟਾਰ ਗਿੱਪੀ ਗਰੇਵਾਲ ਆਏ ਦਿਨ ਸੋਸ਼ਲ ਮੀਡੀਆ 'ਤੇ ਆਪਣੀਆਂ ਵੀਡੀਓਜ਼ ਤੇ ਤਸਵੀਰਾਂ ਨੂੰ ਲੈ ਕੇ ਛਾਏ ਰਹਿੰਦੇ ਹਨ ਪਰ ਇਸ ਮਾਮਲੇ 'ਚ ਉਨ੍ਹਾਂ ਦੇ ਬੱਚੇ ਵੀ ਪਿੱਛੇ ਨਹੀਂ ਹਨ। ਉਨ੍ਹਾਂ ਦੇ ਬੱਚਿਆਂ ਦੀਆਂ ਵੀਡੀਓਜ਼ ਨੂੰ ਸੋਸ਼ਲ ਮੀਡੀਆ 'ਤੇ ਖ਼ੂਬ ਪਸੰਦ ਕੀਤਾ ਜਾਂਦਾ ਹੈ। ਗਿੱਪੀ ਗਰੇਵਾਲ ਨੇ ਆਪਣੇ ਵੱਡੇ ਪੁੱਤ ਏਕਮ ਤੇ ਵਿਚਕਾਰਲੇ ਪੁੱਤਰ ਸ਼ਿੰਦਾ ਦੀ ਇੱਕ ਪੁਰਾਣੀ ਵੀਡੀਓ ਪ੍ਰਸ਼ੰਸਕਾਂ ਨਾਲ ਸਾਂਝੀ ਕੀਤੀ ਹੈ। ਇਸ ਵੀਡੀਓ 'ਚ ਸ਼ਿੰਦਾ ਡਾਇਨਾਸੌਰ ਦੀ ਨਕਲ ਕਰ ਰਿਹਾ ਹੈ ਅਤੇ ਜਦੋਂ ਉਹ ਪਿੱਛੇ ਮੁੜ ਕੇ ਦੇਖਦਾ ਹੈ ਤਾਂ ਥ੍ਰੀਡੀ ਡਾਇਨਾਸੌਰ ਨੂੰ ਦੇਖ ਕੇ ਡਰ ਜਾਂਦਾ ਹੈ। ਇਹ ਵੀਡੀਓ ਦਰਸ਼ਕਾਂ ਨੂੰ ਖ਼ੂਬ ਪਸੰਦ ਆ ਰਹੀ ਹੈ।
#shindagrewal 😂😂 #ekomgrewal #reel #reelitin #reelitfeelit
A post shared by Gippy Grewal (@gippygrewal) on Jul 23, 2020 at 6:41am PDT
ਬਾਲੀਵੁੱਡ ਅਦਾਕਾਰਾ ਜ਼ਰੀਨ ਖ਼ਾਨ ਨੇ ਵੀ ਕੁਮੈਂਟ 'ਚ ਹਾਸੇ ਵਾਲਾ ਇਮੋਜ਼ੀ ਪੋਸਟ ਕੀਤਾ ਹੈ। ਇਸ ਤੋਂ ਇਲਾਵਾ ਪ੍ਰਸੰਸ਼ਕ ਵੀ ਕੁਮੈਂਟਸ ਰਾਹੀਂ ਸ਼ਿੰਦੇ ਦੀ ਚੁਲਬੁਲੇ ਅੰਦਾਜ਼ ਦੀ ਤਾਰੀਫ਼ ਕਰ ਰਹੇ ਹਨ। ਇਸ ਵੀਡੀਓ ਨੂੰ ਵੱਡੀ ਗਿਣਤੀ 'ਚ ਵਿਊਜ਼ ਅਤੇ ਲਾਈਕਸ ਆ ਚੁੱਕੇ ਹਨ। ਕਈ ਹੋਰ ਲੋਕੀ ਵੀ ਇਸ ਵੀਡੀਓ 'ਤੇ ਕੁਮੈਂਟ ਅਤੇ ਲਾਈਕ ਕਰ ਰਹੇ ਹਨ। ਇਸ ਵੀਡੀਓ ਨੂੰ ਲੋਕਾਂ ਵਲੋਂ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ।
ਜੇ ਗੱਲ ਕਰੀਏ ਗਿੱਪੀ ਗਰੇਵਾਲ ਦੀ ਤਾਂ ਉਹ ਪੰਜਾਬੀ ਸੰਗੀਤ ਜਗਤ ਨੂੰ ਕਈ ਹਿੱਟ ਗੀਤ ਦੇ ਚੁੱਕੇ ਹਨ। ਇਸ ਤੋਂ ਇਲਾਵਾ ਉਹ ਪੰਜਾਬੀ ਫ਼ਿਲਮਾਂ 'ਚ ਕਾਫ਼ੀ ਸਰਗਰਮ ਹਨ।