ਗਿੱਪੀ ਗਰੇਵਾਲ ਨੇ ਆਪਣੇ ਪਰਿਵਾਰ ਨਾਲ CM ਭਗਵੰਤ ਮਾਨ ਨਾਲ ਕੀਤੀ ਮੁਲਾਕਾਤ, ਤਸਵੀਰਾਂ ਸਾਂਝੀਆਂ ਕਰ ਦਿੱਤੀ ਵਧਾਈ

Sunday, Jul 17, 2022 - 01:55 PM (IST)

ਗਿੱਪੀ ਗਰੇਵਾਲ ਨੇ ਆਪਣੇ ਪਰਿਵਾਰ ਨਾਲ CM ਭਗਵੰਤ ਮਾਨ ਨਾਲ ਕੀਤੀ ਮੁਲਾਕਾਤ, ਤਸਵੀਰਾਂ ਸਾਂਝੀਆਂ ਕਰ ਦਿੱਤੀ ਵਧਾਈ

ਬਾਲੀਵੁੱਡ ਡੈਸਕ : ਪੰਜਾਬੀ ਗਾਇਕ ਤੇ ਅਦਾਕਾਰ ਗਿੱਪੀ ਗਰੇਵਾਲ ਆਪਣੀ ਅਦਾਕਾਰੀ ਅਤੇ ਗਾਇਕੀ ਨਾਲ ਹਮੇਸ਼ਾ ਸੁਰਖੀਆਂ ’ਚ ਬਣੇ ਰਹਿੰਦੇ ਹਨ। ਹਾਲ ਹੀ ’ਚ ਆਪਣੇ ਨਵੇਂ ਗੀਤ ‘ਮੁਟਿਆਰੇ ਨੀ’  ਨੂੰ ਲੈ ਕਰ ਚਰਚਾ ’ਚ ਹਨ। ਇਸ ਵਿਚਕਾਰ ਉਨ੍ਹਾਂ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਮੁਲਾਕਾਤ ਕੀਤੀ ਜਿਸ ਦੀਆਂ ਤਸਵੀਰਾਂ  ’ਤੇ ਵਾਇਰਲ  ਹੋ ਰਹੀਆਂ ਹਨ।

PunjabKesari

ਗਿੱਪੀ ਗਰੇਵਾਲ ਨੇ ਇਹ ਤਸਵੀਰਾਂ ਆਪਣੇ ਸੋਸ਼ਲ ਮੀਡਿਆ ਅਕਾਊਂਟ ’ਤੇ ਸਾਂਝੀਆਂ ਕੀਤੀਆਂ ਹਨ। ਅਦਾਕਾਰ ਨੇ ਆਪਣੇ ਪਰਿਵਾਰ ਨਾਲ ਭਗਵੰਤ ਮਾਨ ਅਤੇ ਪਤਨੀ ਗੁਰਪ੍ਰੀਤ ਕੌਰ ਦੀ ਤਸਵੀਰ  ਸਾਂਝੀ ਕੀਤੀ ਹੈ। ਅਦਾਕਾਰ ਨੇ ਤਸਵੀਰ ਸਾਂਝੀ ਕਰਦੇ ਹੋਏ ਲਿਖਿਆ ਕਿ ‘ਮਾਣਯੋਗ ਮੁੱਖ ਮੰਤਰੀ ਜੀ ਅਤੇ ਡਾ.ਗੁਰਪ੍ਰੀਤ ਕੌਰ ਜੀ ਨੂੰ ਆਪਣੇ ਵਿਆਹੁਤਾ ਜੀਵਨ ਦੀਆਂ ਮੁਬਾਰਕਾਂ ਅਤੇ ਸ਼ੁਭਕਾਮਨਾਵਾਂ, ਵਾਹਿਗੁਰੂ ਹਮੇਸ਼ਾ ਮੇਹਰ ਰੱਖਣ ਅਤੇ ਖੁਸ਼ਹਾਲ ਵਿਆਹੁਤਾ ਜੀਵਨ ਬਖ਼ਸ਼ਣ।’

PunjabKesari

 

ਇਹ ਵੀ ਪੜ੍ਹੋ : ਤੈਮੂਰ ਨੇ ਮਾਂ ਕਰੀਨਾ ਨਾਲ ਕੀਤੀ ਗਲੇਟੋ ਡੇਟ, ਮਾਂ-ਪੁੱਤਰ ਨੇ ਲੰਡਨ ਦੀ ਗਰਮੀਆਂ ’ਚ ਲਿਆ ਆਈਸਕ੍ਰੀਮ ਦਾ ਮਜ਼ਾ

ਤਸਵੀਰਾਂ ’ਚ ਗਿੱਪੀ ਗਰੇਵਾਲ ਅਤੇ ਉਨ੍ਹਾਂ ਦਾ ਪਰਿਵਾਰ ਨਜ਼ਰ ਆ ਰਿਹਾ ਹੈ। ਇਸ ਦੇ ਨਾਲ ਮੁੱਖ ਮੰਤਰੀ ਭਗਵੰਤ ਮਾਨ ਅਤੇ ਡਾ.ਗੁਰਪ੍ਰੀਤ ਕੌਰ ਨਜ਼ਰ ਆ ਰਹੇ ਹਨ। ਸਾਰਿਆਂ ਦੇ ਚਿਹਰੇ ’ਤੇ ਮੁਸਕਾਨ ਹੈ।

PunjabKesari

ਇਹ ਵੀ ਪੜ੍ਹੋ : ਵਿੱਕੀ ਦੀ ਕੈਟਰੀਨਾ ਲਈ ਖ਼ਾਸ ਪੋਸਟ, ਕੈਟਰੀਨਾ ਬੀਚ ’ਤੇ ਸਫ਼ੇਦ ਕਮੀਜ਼ ’ਚ ਆਈ ਨਜ਼ਰ

ਇਕ ਤਸਵੀਰ ’ਚ ਭਗਵੰਤ ਮਾਨ, ਗੁਰਪ੍ਰੀਤ ਕੌਰ ਅਤੇ ਗਿੱਪੀ ਗਰੇਵਾਲ ਦਾ ਛੋਟਾ ਪੁੱਤਰ ਗੁਰਬਾਜ਼ ਨਜ਼ਰ ਆ ਰਹੇ ਹਨ। ਗੁਰਪ੍ਰੀਤ ਕੌਰ ਨੇ ਗੁਰਬਾਜ਼ ਨੂੰ ਚੁੱਕਿਆ ਹੋਇਆ ਹੈ ਅਤੇ ਤਿੰਨੋਂ ਹੱਸਦੇ ਹੋਏ ਪੋਜ਼ ਦੇ ਰਹੇ ਹਨ।

PunjabKesari

ਤੁਹਾਨੂੰ ਦੱਸ ਦੇਈਏ ਕਿ ਮੁੱਖ ਮੰਤਰੀ ਭਗਵੰਤ ਮਾਨ ਪੰਜਾਬ ਦਾ ਵਿਆਹ 7 ਜੁਲਾਈ ਨੂੰ ਡਾਕਟਰ ਗੁਰਪ੍ਰੀਤ ਕੌਰ ਨਾਲ ਹੋਇਆ  ਹੈ। ਇਨ੍ਹਾਂ ਦਾ ਵਿਆਹ ਸਿੱਖ ਪਰੰਪਰਾਵਾਂ ਨਾਲ ਹੋਇਆ। ਇਸ ਦੇ ਨਾਲ ਭਗਵੰਤ ਮਾਨ ਨੂੰ ਕਈ ਸਿਆਸੀ ਆਗੂਆਂ ਅਤੇ ਫ਼ਿਲਮੀ ਸਿਤਾਰਿਆਂ ਵੱਲੋਂ ਵਧਾਇਆਂ ਦਿੱਤੀਆਂ ਜਾ ਰਹੀਆਂ ਹਨ।

PunjabKesari


 


author

Gurminder Singh

Content Editor

Related News