ਗਿੱਪੀ ਗਰੇਵਾਲ ਦੀ ਪਤਨੀ ਤੇ ਬੱਚਿਆਂ ਨੇ ਕੀਤੀ ਸਿੱਧੂ ਮੂਸੇ ਵਾਲਾ ਦੇ ਮਾਪਿਆਂ ਨਾਲ ਮੁਲਾਕਾਤ

Friday, Jul 15, 2022 - 11:55 AM (IST)

ਗਿੱਪੀ ਗਰੇਵਾਲ ਦੀ ਪਤਨੀ ਤੇ ਬੱਚਿਆਂ ਨੇ ਕੀਤੀ ਸਿੱਧੂ ਮੂਸੇ ਵਾਲਾ ਦੇ ਮਾਪਿਆਂ ਨਾਲ ਮੁਲਾਕਾਤ

ਚੰਡੀਗੜ੍ਹ (ਬਿਊਰੋ)– ਪੰਜਾਬੀ ਗਾਇਕ ਤੇ ਅਦਾਕਾਰ ਗਿੱਪੀ ਗਰੇਵਾਲ ਦੀ ਪਤਨੀ ਤੇ ਬੱਚਿਆਂ ਨੇ ਬੀਤੇ ਦਿਨੀਂ ਮਰਹੂਮ ਗਾਇਕ ਸਿੱਧੂ ਮੂਸੇ ਵਾਲਾ ਦੇ ਮਾਪਿਆਂ ਨਾਲ ਮੁਲਾਕਾਤ ਕੀਤੀ। ਇਸ ਮੁਲਾਕਾਤ ਦੀਆਂ ਤਸਵੀਰਾਂ ਸ਼ਿੰਦਾ ਗਰੇਵਾਲ ਦੇ ਇੰਸਟਾਗ੍ਰਾਮ ਅਕਾਊਂਟ ’ਤੇ ਅਪਲੋਡ ਕੀਤੀਆਂ ਗਈਆਂ ਹਨ।

ਇਹ ਖ਼ਬਰ ਵੀ ਪੜ੍ਹੋ : ਲਲਿਤ ਮੋਦੀ ਤੇ ਸੁਸ਼ਮਿਤਾ ਸੇਨ ਨੇ ਕਰਵਾ ਲਈ ਚੋਰੀ-ਛਿਪੇ ਮੰਗਣੀ? ਤਸਵੀਰ ’ਚ ਦਿਖੀ ਮੰਗਣੀ ਵਾਲੀ ਰਿੰਗ

ਪਹਿਲੀ ਤਸਵੀਰ ’ਚ ਗਿੱਪੀ ਗਰੇਵਾਲ ਦੇ ਤਿੰਨੇ ਬੱਚੇ ਸਿੱਧੂ ਮੂਸੇ ਵਾਲਾ ਦੀ ਮਾਂ ਨਾਲ ਨਜ਼ਰ ਆ ਰਹੇ ਹਨ।

PunjabKesari

ਦੂਜੀ ਤਸਵੀਰ ’ਚ ਸ਼ਿੰਦਾ ਗਰੇਵਾਲ ਨੂੰ ਸਿੱਧੂ ਮੂਸੇ ਵਾਲਾ ਦੇ ਬੁੱਤ ਨਾਲ ਨਜ਼ਰ ਆ ਰਿਹਾ ਹੈ।

PunjabKesari

ਤੀਜੀ ਤਸਵੀਰ ’ਚ ਗੁਰਬਾਜ਼ ਗਰੇਵਾਲ ਨੂੰ ਸਿੱਧੂ ਮੂਸੇ ਵਾਲਾ ਦੇ ਇਕ ਛੋਟੀ ਜਿਹੀ ਕਲਾਕ੍ਰਿਤੀ ਸਾਹਮਣੇ ਦੇਖਿਆ ਜਾ ਸਕਦਾ ਹੈ।

PunjabKesari

ਚੌਥੀ ਤਸਵੀਰ ’ਚ ਗਿੱਪੀ ਗਰੇਵਾਲ ਦੇ ਬੱਚੇ ਸਿੱਧੂ ਮੂਸੇ ਵਾਲਾ ਦੇ ਪਿਤਾ ਨਾਲ ਨਜ਼ਰ ਆ ਰਹੇ ਹਨ।

PunjabKesari

ਪੰਜਵੀਂ ਤੇ ਆਖਰੀ ਤਸਵੀਰ ’ਚ ਸਿੱਧੂ ਮੂਸੇ ਵਾਲਾ ਦੇ ਬੁੱਤ ਨਾਲ ਗਿੱਪੀ ਗਰੇਵਾਲ ਦੀ ਪਤਨੀ, ਬੱਚਿਆਂ ਤੇ ਸਿੱਧੂ ਮੂਸੇ ਵਾਲਾ ਦੀ ਮਾਂ ਨੂੰ ਖੜ੍ਹੇ ਦੇਖਿਆ ਜਾ ਸਕਦਾ ਹੈ।

PunjabKesari

ਇਸ ਤੋਂ ਇਲਾਵਾ ਗੁਰਬਾਜ਼ ਗਰੇਵਾਲ ਦੇ ਇੰਸਟਾਗ੍ਰਾਮ ਅਕਾਊਂਟ ਤੋਂ ਇਕ ਰੀਲ ਸਾਂਝੀ ਕੀਤੀ ਗਈ ਹੈ, ਜਿਸ ’ਚ ਸਿੱਧੂ ਮੂਸੇ ਵਾਲਾ ਦੀ ਮਾਂ ਗੁਰਬਾਜ਼ ਗਰੇਵਾਲ ਨੂੰ ਚੁੰਮਦੇ ਨਜ਼ਰ ਆ ਰਹੇ ਹਨ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News