ਲੋਕਾਂ ਵਲੋਂ ਖ਼ੂਬ ਪਸੰਦ ਕੀਤਾ ਜਾ ਰਿਹੈ ਗਿੱਪੀ ਗਰੇਵਾਲ ਦੀ ‘ਵਾਰਨਿੰਗ 2’ ਦਾ ਟਰੇਲਰ

Monday, Jan 15, 2024 - 12:15 PM (IST)

ਲੋਕਾਂ ਵਲੋਂ ਖ਼ੂਬ ਪਸੰਦ ਕੀਤਾ ਜਾ ਰਿਹੈ ਗਿੱਪੀ ਗਰੇਵਾਲ ਦੀ ‘ਵਾਰਨਿੰਗ 2’ ਦਾ ਟਰੇਲਰ

ਐਂਟਰਟੇਨਮੈਂਟ ਡੈਸਕ - 2021 ’ਚ ਸਸਪੈਂਸ, ਬਦਲੇ ਤੇ ਜ਼ਬਰਦਸਤ ਐਕਸ਼ਨ ਦੀ ਇਕ ਰੋਮਾਂਚਕ ਕਹਾਣੀ ਬਣਾਉਣ ਤੋਂ ਬਾਅਦ ‘ਵਾਰਨਿੰਗ’ ਫ੍ਰੈਂਚਾਇਜ਼ੀ ਦੀ ਪਿਛਲੀ ਟੀਮ ਨੇ 13 ਜਨਵਰੀ ਨੂੰ ਸੀਕੁਅਲ ਦਾ ਇਕ ਧਮਾਕੇਦਾਰ ਟ੍ਰੇਲਰ ਰਿਲੀਜ਼ ਕੀਤਾ ਹੈ, ਜਿਸ ਨੂੰ ਲੋਕਾਂ ਵਲੋਂ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ। ਟ੍ਰੇਲਰ ਤੋਂ ਪਤਾ ਲੱਗਦਾ ਹੈ ਕਿ ‘ਵਾਰਨਿੰਗ-2’ ਨੂੰ ਇੰਨੇ ਉਤਸ਼ਾਹ ਨਾਲ ਕਿਉਂ ਉਡੀਕਿਆ ਜਾ ਰਿਹਾ ਹੈ। ਪ੍ਰਸ਼ੰਸਕਾਂ ਵੱਲੋਂ ਉਡੀਕੀ ਜਾ ਰਹੀ ਫ਼ਿਲਮ ‘ਵਾਰਨਿੰਗ-2’ ਦਾ ਟ੍ਰੇਲਰ ਦਿਲਚਸਪ ਕਹਾਣੀ ਦੀ ਝਲਕ ਦਿੰਦਾ ਹੈ। ਟ੍ਰੇਲਰ ’ਚ ਕਾਮੇਡੀ ਦੇ ਨਾਲ-ਨਾਲ ਐਕਸ਼ਨ ਦ੍ਰਿਸ਼ਾਂ ਦੀ ਵੀ ਝਲਕ ਮਿਲਦੀ ਹੈ, ਜੋ ਫ਼ਿਲਮ ਦੇ ਮਨੋਰੰਜਨ ਨੂੰ ਵਧਾਉਂਦੀ ਹੈ।

ਇਹ ਖ਼ਬਰ ਵੀ ਪੜ੍ਹੋ : ਕਮਾਈ ’ਚ ਭਾਰਤੀ ਫ਼ਿਲਮਾਂ ਯੂਰਪ ਤੋਂ ਅੱਗੇ ਨਿਕਲੀਆਂ, 2023 ’ਚ ਸਾਡੀਆਂ ਫ਼ਿਲਮਾਂ ਨੇ ਕਮਾਏ 12,400 ਕਰੋੜ ਰੁਪਏ

ਮੁੱਖ ਕਲਾਕਾਰ ਗਿੱਪੀ ਗਰੇਵਾਲ, ਜੋ ਫ਼ਿਲਮ ਦੇ ਲੇਖਕ ਤੇ ਸਹਿ-ਨਿਰਮਾਤਾ ਵੀ ਹਨ, ਨੇ ਕਿਹਾ ‘‘ਆਖਿਰਕਾਰ ਇਸ ਦਾ ਟ੍ਰੇਲਰ ਰਿਲੀਜ਼ ਕਰਨਾ ਮੇਰੇ ਅਤੇ ‘ਵਾਰਨਿੰਗ 2’ ਦੇ ਨਿਰਮਾਣ ’ਚ ਸ਼ਾਮਲ ਸਾਰੇ ਲੋਕਾਂ ਲਈ ਇਕ ਬੇਹੱਦ ਰੋਮਾਂਚਕ ਪਲ ਹੈ। ਸਾਨੂੰ ਸ਼ਾਨਦਾਰ ਪ੍ਰਤੀਕਿਰਿਆ ਮਿਲੀ ਹੈ। ਅਸੀਂ ਉਮੀਦ ਕਰ ਰਹੇ ਹਾਂ ਕਿ ਜਦੋਂ ਫ਼ਿਲਮ ਰਿਲੀਜ਼ ਹੋਵੇਗੀ ਤਾਂ ਉਸ ਨੂੰ ਵੀ ਓਨਾ ਹੀ ਪਿਆਰ ਤੇ ਤਾਰੀਫ਼ ਮਿਲੇਗੀ।’’ ਨਿਰਦੇਸ਼ਕ ਅਮਰ ਹੁੰਦਲ, ਜਿਨ੍ਹਾਂ ਨੇ 2021 ਦੀ ਰਿਲੀਜ਼ ਦਾ ਵੀ ਨਿਰਦੇਸ਼ਨ ਕੀਤਾ ਸੀ, ਸਹਿਮਤ ਹਨ ਤੇ ਕਹਿੰਦੇ ਹਨ, ‘‘ਚੁਣੌਤੀ ਇਹ ਸੀ ਕਿ ਅਸੀਂ ਪਹਿਲੀ ਫ਼ਿਲਮ ’ਚ ਜੋ ਹਾਸਲ ਕੀਤਾ ਸੀ, ਉਸ ਤੋਂ ਅੱਗੇ ਨਿਕਲ ਜਾਈਏ। ਜਿਵੇਂ ਕਿ ਟ੍ਰੇਲਰ ’ਚ ਸਪੱਸ਼ਟ ਰੂਪ ਨਾਲ ਦਿਖਾਈ ਦੇ ਰਿਹਾ ਹੈ, ਅਸੀਂ ਅਜਿਹਾ ਕਰਨ ’ਚ ਕਾਮਯਾਬ ਰਹੇ ਹਾਂ।

ਇਹ ਖ਼ਬਰ ਵੀ ਪੜ੍ਹੋ -  ਪੰਜਾਬ 'ਚ ਲੋਹੜੀ ਦੌਰਾਨ ਹੋਇਆ ਜ਼ਬਰਦਸਤ ਧਮਾਕਾ, ਦਹਿਸ਼ਤ 'ਚ ਪੂਰਾ ਪਰਿਵਾਰ

‘ਵਾਰਨਿੰਗ-2’ ਹੋਰ ਵੀ ਵੱਡੇ ਪੱਧਰ ’ਤੇ ਬਣਾਈ ਗਈ ਹੈ ਤੇ ਉਨ੍ਹਾਂ ਦਰਸ਼ਕਾਂ ਦਾ ਭਰਪੂਰ ਮਨੋਰੰਜਨ ਕਰੇਗੀ, ਜਿਨ੍ਹਾਂ ਨੇ ਬੜੇ ਸਬਰ ਨਾਲ ਇਸ ਫ਼ਿਲਮ ਦਾ ਇੰਤਜ਼ਾਰ ਕੀਤਾ ਹੈ। ਫ਼ਿਲਮ ਹੰਬਲ ਮੋਸ਼ਨ ਪਿਕਚਰਜ਼, ਸਾਰੇਗਾਮਾ ਇੰਡੀਆ ਤੇ ਯੂਡਲੀ ਫ਼ਿਲਮਜ਼ ਵੱਲੋਂ ਸਹਿ-ਨਿਰਮਿਤ ਹੈ। ਅਮਰ ਹੁੰਦਲ ਵੱਲੋਂ ਨਿਰਦੇਸ਼ਿਤ ਧਮਾਕੇਦਾਰ ਫ਼ਿਲਮ ‘ਵਾਰਨਿੰਗ-2’ 2 ਫਰਵਰੀ, 2024 ਨੂੰ ਰਿਲੀਜ਼ ਹੋਣ ਲਈ ਤਿਆਰ ਹੈ। ਇਸ ’ਚ ਗਿੱਪੀ ਗਰੇਵਾਲ, ਪ੍ਰਿੰਸ ਕੰਵਰਜੀਤ ਸਿੰਘ, ਰਾਹੁਤ ਦੇਵ, ਜੈਸਮੀਨ ਭਸੀਨ ਤੇ ਰਘਵੀਰ ਬੋਲੀ ਵਰਗੇ ਕਲਾਕਾਰ ਅਹਿਮ ਭੂਮਿਕਾ ਨਿਭਾਅ ਰਹੇ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ‘ਵਾਰਨਿੰਗ 2’ ਦਾ ਟਰੇਲਰ ਤੁਹਾਨੂੰ ਕਿਵੇਂ ਦਾ ਲੱਗਾ? ਕੁਮੈਂਟ ਕਰਕੇ ਜ਼ਰੂਰ ਦੱਸੋ।


author

sunita

Content Editor

Related News