ਕੀ ਗਿੱਪੀ ਗਰੇਵਾਲ ਕਰਨ ਜਾ ਰਹੇ ਨੇ ਅੱਲੂ ਅਰਜੁਨ ਨਾਲ ਕੰਮ? ਪੜ੍ਹੋ ਖ਼ਾਸ ਖ਼ਬਰ

Saturday, Apr 08, 2023 - 05:34 PM (IST)

ਕੀ ਗਿੱਪੀ ਗਰੇਵਾਲ ਕਰਨ ਜਾ ਰਹੇ ਨੇ ਅੱਲੂ ਅਰਜੁਨ ਨਾਲ ਕੰਮ? ਪੜ੍ਹੋ ਖ਼ਾਸ ਖ਼ਬਰ

ਚੰਡੀਗੜ੍ਹ (ਬਿਊਰੋ)– ਸਾਊਥ ਫ਼ਿਲਮ ਇੰਡਸਟਰੀ ਦੇ ਸੁਪਰਸਟਾਰ ਅੱਲੂ ਅਰਜੁਨ ਅੱਜ ਆਪਣਾ ਜਨਮਦਿਨ ਮਨਾ ਰਹੇ ਹਨ। ਅੱਲੂ ਅਰਜੁਨ ਦੇ ਜਨਮਦਿਨ ਤੋਂ ਇਕ ਦਿਨ ਪਹਿਲਾਂ ਉਨ੍ਹਾਂ ਦੀ ਆਗਾਮੀ ਫ਼ਿਲਮ ‘ਪੁਸ਼ਪਾ ਦਿ ਰੂਲ’ ਤੋਂ ਇਕ ਵੀਡੀਓ ਤੇ ਇਕ ਪੋਸਟਰ ਸਾਂਝਾ ਕੀਤਾ ਗਿਆ, ਜਿਸ ਨੂੰ ਦੇਖ ਦਰਸ਼ਕਾਂ ਦਾ ਉਤਸ਼ਾਹ ਵੱਧ ਗਿਆ ਹੈ।

ਇਸ ਵਿਚਾਲੇ ਅੱਜ ਇੰਸਟਾਗ੍ਰਾਮ ਸਟੋਰੀਜ਼ ’ਚ ਅੱਲੂ ਅਰਜੁਨ ਵੱਖ-ਵੱਖ ਕਲਾਕਾਰਾਂ ਵਲੋਂ ਮਿਲ ਰਹੀਆਂ ਜਨਮਦਿਨ ਦੀਆਂ ਵਧਾਈਆਂ ਨੂੰ ਸ਼ੇਅਰ ਕਰ ਰਹੇ ਹਨ, ਜਿਨ੍ਹਾਂ ’ਚੋਂ ਇਕ ਵਧਾਈ ਪੰਜਾਬੀ ਅਦਾਕਾਰ ਗਿੱਪੀ ਗਰੇਵਾਲ ਦੀ ਹੈ।

ਇਹ ਖ਼ਬਰ ਵੀ ਪੜ੍ਹੋ : 10 ਕਰੋੜ ਫੀਸ, 100 ਕਰੋੜ ਦਾ ਘਰ ਤੇ 7 ਕਰੋੜ ਦੀ ਵੈਨਿਟੀ ਵੈਨ, ਜਾਣੋ ਕਿੰਨੇ ਅਮੀਰ ਨੇ ਅੱਲੂ ਅਰਜੁਨ

ਗਿੱਪੀ ਗਰੇਵਾਲ ਨੇ ‘ਪੁਸ਼ਪਾ ਦਿ ਰੂਲ’ ਦਾ ਪੋਸਟਰ ਸਾਂਝਾ ਕਰਦਿਆਂ ‘ਹੈਪੀ ਬਰਥਡੇ ਆਈਕਨ ਸਟਾਰ ਅੱਲੂ ਅਰਜੁਨ’ ਲਿਖਿਆ ਹੈ। ਗਿੱਪੀ ਦੀ ਇਸ ਜਨਮਦਿਨ ਵਿਸ਼ ਨੂੰ ਅੱਲੂ ਅਰਜੁਨ ਨੇ ਵੀ ਸਟੋਰੀਜ਼ ’ਚ ਸਾਂਝਾ ਕੀਤਾ ਹੈ, ਜਿਸ ਨਾਲ ਉਨ੍ਹਾਂ ਲਿਖਿਆ, ‘‘ਬਹੁਤ ਬਹੁਤ ਧੰਨਵਾਦ।’’ ਸਿਰਫ ਇੰਨਾ ਹੀ ਨਹੀਂ, ਨਾਲ ਅੱਲੂ ਅਰਜੁਨ ਨੇ 5 ਕਾਲੇ ਦਿਲ ਵਾਲੀਆਂ ਇਮੋਜੀਜ਼ ਵੀ ਸਾਂਝੀਆਂ ਕੀਤੀਆਂ ਹਨ।

PunjabKesari

ਇਸ ਤੋਂ ਬਾਅਦ ਲੋਕ ਅੰਦਾਜ਼ਾ ਲਗਾ ਰਹੇ ਹਨ ਕਿ ਅੱਲੂ ਅਰਜੁਨ ਤੇ ਗਿੱਪੀ ਗਰੇਵਾਲ ਆਗਾਮੀ ਫ਼ਿਲਮ ‘ਪੁਸ਼ਪਾ ਦਿ ਰੂਲ’ ’ਤੇ ਕੰਮ ਕਰ ਰਹੇ ਹਨ। ਸ਼ਾਇਦ ਗਿੱਪੀ ਗਰੇਵਾਲ ਅੱਲੂ ਅਰਜੁਨ ਦੀ ਇਸ ਫ਼ਿਲਮ ਦਾ ਕੋਈ ਗੀਤ ਗਾ ਰਹੇ ਹਨ ਕਿਉਂਕਿ ਇਸ ਤੋਂ ਪਹਿਲਾਂ ਅਜਿਹਾ ਦੇਖਣ ਨੂੰ ਨਹੀਂ ਮਿਲਿਆ ਹੈ, ਜਦੋਂ ਗਿੱਪੀ ਗਰੇਵਾਲ ਨੇ ਅੱਲੂ ਅਰਜੁਨ ਨੂੰ ਵਧਾਈ ਦਿੱਤੀ ਹੋਵੇ ਤੇ ਗਿੱਪੀ ਦੀ ਵਧਾਈ ’ਤੇ ਅੱਲੂ ਅਰਜੁਨ ਨੇ ਪ੍ਰਤੀਕਿਰਿਆ ਦਿੱਤੀ ਹੋਵੇ। ਕੁਝ ਵੀ ਹੋਵੇ ਜੇਕਰ ਦੋਵੇਂ ਇਕੱਠੇ ਕੰਮ ਕਰਦੇ ਹਨ ਤਾਂ ਇਹ ਸਾਊਥ ਤੇ ਪੰਜਾਬ ਦੋਵਾਂ ਇੰਡਸਟਰੀਜ਼ ਲਈ ਵੱਡੀ ਖ਼ੁਸ਼ੀ ਦੀ ਗੱਲ ਹੋਣ ਵਾਲੀ ਹੈ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News