ਫੱਟੇ ਚੱਕਣ ਦੀ ਤਿਆਰੀ ’ਚ ਗਿੱਪੀ ਗਰੇਵਾਲ, ਸ਼ੁਰੂ ਕੀਤੀ ਨਵੀਂ ਫਿਲਮ ਦੀ ਸ਼ੂਟਿੰਗ

Tuesday, Oct 27, 2020 - 12:50 PM (IST)

ਫੱਟੇ ਚੱਕਣ ਦੀ ਤਿਆਰੀ ’ਚ ਗਿੱਪੀ ਗਰੇਵਾਲ, ਸ਼ੁਰੂ ਕੀਤੀ ਨਵੀਂ ਫਿਲਮ ਦੀ ਸ਼ੂਟਿੰਗ

ਜਲੰਧਰ (ਬਿਊਰੋ)– ਦੇਸੀ ਰਾਕਸਟਾਰ ਗਿੱਪੀ ਗਰੇਵਾਲ ਨੇ 2021 ’ਚ ਫੱਟੇ ਚੱਕਣ ਦੀ ਪੂਰੀ ਤਿਆਰੀ ਕਰ ਲਈ ਹੈ। ਹਾਲ ਹੀ ’ਚ ਆਪਣੀ ਫਿਲਮ ‘ਪਾਣੀ ’ਚ ਮਧਾਣੀ’ ਦੀ ਸ਼ੂਟਿੰਗ ਤੋਂ ਬਾਅਦ ਹੁਣ ਗਿੱਪੀ ਗਰੇਵਾਲ ਨੇ ਨਵੀਂ ਫਿਲਮ ‘ਫੱਟੇ ਦਿੰਦੇ ਚੱਕ ਪੰਜਾਬੀ’ ਦੀ ਸ਼ੂਟਿੰਗ ਸ਼ੁਰੂ ਕਰ ਦਿੱਤੀ ਹੈ।

PunjabKesari

ਦੱਸਣਯੋਗ ਹੈ ਕਿ ‘ਪਾਣੀ ’ਚ ਮਧਾਣੀ’ ਫਿਲਮ ਵਾਂਗ ‘ਫੱਟੇ ਦਿੰਦੇ ਚੱਕ ਪੰਜਾਬੀ’ ਫਿਲਮ ਦੀ ਸ਼ੂਟਿੰਗ ਵੀ ਯੂ. ਕੇ. ’ਚ ਹੋ ਰਹੀ ਹੈ। ਫਿਲਮ ਦੇ ਮਹੂਰਤ ਸ਼ਾਟ ਸਮੇਂ ਦੀਆਂ ਗਿੱਪੀ ਗਰੇਵਾਲ ਨੇ ਕੁਝ ਤਸਵੀਰਾਂ ਆਪਣੇ ਸੋਸ਼ਲ ਮੀਡੀਆ ਅਕਾਊਂਟਸ ’ਤੇ ਸਾਂਝੀਆਂ ਕੀਤੀਆਂ ਹਨ।

PunjabKesari

ਇਸ ਫਿਲਮ ’ਚ ਗਿੱਪੀ ਗਰੇਵਾਲ ਮੁੜ ਨੀਰੂ ਬਾਜਵਾ ਨਾਲ ਨਜ਼ਰ ਆਉਣ ਵਾਲੇ ਹਨ, ਜਿਨ੍ਹਾਂ ਨਾਲ ਉਹ ‘ਪਾਣੀ ’ਚ ਮਧਾਣੀ’ ਫਿਲਮ ਦੀ ਸ਼ੂਟਿੰਗ ਵੀ ਕਰ ਚੁੱਕੇ ਹਨ। ਫੈਨਜ਼ ਲਈ ਖੁਸ਼ੀ ਦੀ ਗੱਲ ਇਹ ਹੈ ਕਿ 2021 ’ਚ ਗਿੱਪੀ ਤੇ ਨੀਰੂ ਇਕ ਨਹੀਂ, ਸਗੋਂ ਦੋ ਫਿਲਮਾਂ ’ਚ ਇਕੱਠੇ ਨਜ਼ਰ ਆਉਣ ਵਾਲੇ ਹਨ।

PunjabKesari

ਇਸ ਫਿਲਮ ਨੂੰ ਮਨੀਸ਼ ਭੱਟ ਵਲੋਂ ਡਾਇਰੈਕਟ ਕੀਤਾ ਜਾ ਰਿਹਾ ਹੈ। ਫਿਲਮ ਨੂੰ ਗਿੱਪੀ ਗਰੇਵਾਲ ਆਸ਼ੂ ਮੁਨੀਸ਼ ਸਾਹਨੀ ਤੇ ਅਨੀਕੇਤ ਕਵਾਡੇ ਪ੍ਰੋਡਿਊਸ ਕਰ ਰਹੇ ਹਨ। ਫਿਲਮ ਦੀ ਕਹਾਣੀ, ਸਕ੍ਰੀਨਪਲੇਅ ਤੇ ਡਾਇਲਾਗਸ ਜਗਦੀਪ ਵੜਿੰਗ ਨੇ ਲਿਖੇ ਹਨ। ਦੁਨੀਆ ਭਰ ’ਚ ਇਹ ਫਿਲਮ 21 ਜੁਲਾਈ, 2021 ’ਚ ਰਿਲੀਜ਼ ਹੋਵੇਗੀ।


author

Rahul Singh

Content Editor

Related News