ਗੀਗੀ ਹਦੀਦ ਨੇ ਸ਼ੇਅਰ ਕੀਤੀ ਜਾਇਨ ਦੀ ਸ਼ਰਟਲੈੱਸ ਫੋਟੋ
Monday, Jan 04, 2016 - 04:20 PM (IST)

ਲਾਸ ਏਂਜਲਸ : ਅਮਰੀਕੀ ਮਾਡਲ ਗੀਗੀ ਹਦੀਦ ਨੇ ਗਾਇਕ ਜਾਇਨ ਮਲਿਕ ਦੀ ਬਿਨਾਂ ਕਮੀਜ਼ ਵਾਲੀ ਤਸਵੀਰ ਨੂੰ ਇੰਸਟਾਗ੍ਰਾਮ ''ਤੇ ਪਾ ਦਿੱਤਾ ਹੈ। ਖਬਰ ਹੈ ਕਿ ਗੀਗੀ ਅਤੇ ਜਾਇਨ ਇਕ-ਦੂਜੇ ਨੂੰ ਡੇਟ ਕਰ ਰਹੇ ਹਨ ਪਰ ਅਜੇ ਤੱਕ ਦੋਵਾਂ ਨੇ ਆਪਣੇ ਰਿਸ਼ਤੇ ''ਤੇ ਮੋਹਰ ਨਹੀਂ ਲਗਾਈ।
ਵੈੱਬਸਾਈਟ ''ਮਿਰਰ ਡੌਟ ਕੋ ਡੌਟ ਯੂ ਕੇ'' ਦੀ ਰਿਪੋਰਟ ਅਨੁਸਾਰ ਇਸ ਤਸਵੀਰ ਵਿਚ ਜਾਇਨ ਦਾ ਚਿਹਰਾ ਨਜ਼ਰ ਨਹੀਂ ਆਉਂਦਾ ਪਰ ਟੈਟੂ ਕਰਕੇ ਉਸਨੂੰ ਪਛਾਣਿਆ ਜਾ ਸਕਦਾ ਹੈ। ਤਸਵੀਰ ਵਿਚ ਜਾਇਨ ਇਕ ਬਲੂੰਗੜੇ ਨੂੰ ਫੜੀ ਨਜ਼ਰ ਆ ਰਹੇ ਹਨ।
ਇਸ ਤਸਵੀਰ ਤੋਂ ਪਤਾ ਲੱਗਦਾ ਹੈ ਕਿ ਗੀਗੀ ਤੇ ਜਾਇਨ ਦਾ ਰਿਸ਼ਤਾ ਕਾਫੀ ਮਜਬੂਤ ਹੁੰਦਾ ਜਾ ਰਿਹਾ ਹੈ ਪਰ ਉਨ੍ਹਾਂ ਦੇ ਪ੍ਰਸ਼ੰਸਕਾਂ ਨੇ ਇਸ ''ਤੇ ਮਿਲੀਆਂ-ਜੁਲੀਆਂ ਪ੍ਰਤੀਕਿਰਿਆਵਾਂ ਦਿੱਤੀਆਂ ਹਨ।