ਫ਼ਿਲਮ ‘ਘੂਮਰ’ ਦਾ ਟਾਈਟਲ ਟਰੈਕ ਹੋਇਆ ਰਿਲੀਜ਼

Wednesday, Aug 09, 2023 - 02:24 PM (IST)

ਫ਼ਿਲਮ ‘ਘੂਮਰ’ ਦਾ ਟਾਈਟਲ ਟਰੈਕ ਹੋਇਆ ਰਿਲੀਜ਼

ਮੁੰਬਈ (ਬਿਊਰੋ) : ਫ਼ਿਲਮ ‘ਘੂਮਰ’ ਦੇ ਨਿਰਮਾਤਾਵਾਂ ਨੇ ਫ਼ਿਲਮ ਦੇ ਪ੍ਰਭਾਵਸ਼ਾਲੀ ਟਰੇਲਰ ਦੇ ਰਿਲੀਜ਼ ਹੋਣ ਤੋਂ ਬਾਅਦ ਟਾਈਟਲ ਟ੍ਰੈਕ ਨੂੰ ਰਿਲੀਜ਼ ਕੀਤਾ ਹੈ, ਜਿਸ ਨੂੰ ਦੇਸ਼ ਭਰ ਦੇ ਦਰਸ਼ਕਾਂ ਵੱਲੋਂ ਪ੍ਰਸ਼ੰਸਾ ਦੇ ਨਾਲ-ਨਾਲ ਗਲੋਬਲ ਕ੍ਰਿਕਟ ਆਈਕਨਸ ਤੋਂ ਵੀ ਪ੍ਰਸ਼ੰਸਾ ਮਿਲੀ ਹੈ। ਅਮਿਤ ਤ੍ਰਿਵੇਦੀ ਦੁਆਰਾ ਰਚਿਆ ਗਿਆ ਤੇ ਕੌਸਰ ਮੁਨੀਰ ਵੱਲੋਂ ਗਾਇਆ ਗਿਆ ਇਹ ਗੀਤ ਭਾਵਨਾਵਾਂ ਤੇ ਧੁੰਨ ਦਾ ਇਕ ਦਮਦਾਰ ਫ਼ਿਊਜ਼ਨ ਪੇਸ਼ ਕਰਦਾ ਹੈ।

ਇਹ ਖ਼ਬਰ ਵੀ ਪੜ੍ਹੋ : ਪ੍ਰਸਿੱਧ ਗਾਇਕ ਮੀਕਾ ਸਿੰਘ ਨੂੰ ਲੈ ਕੇ ਆਈ ਵੱਡੀ ਖ਼ਬਰ, ਆਸਟ੍ਰੇਲੀਆ ਦੇ ਸਾਰੇ ਸ਼ੋਅ ਰੱਦ, ਹੋਇਆ ਕਰੋੜਾਂ ਦਾ ਨੁਕਸਾਨ

‘ਘੂਮਰ’ ਗੀਤ ਰਵਾਇਤੀ ਤੇ ਸਮਕਾਲੀ ਧੁੰਨਾਂ ਨੂੰ ਇਕੱਠਾ ਲਿਆਉਂਦਾ ਹੈ, ਜੋ ਦਰਸ਼ਕਾਂ ਨੂੰ ਦਿਲ ਨੂੰ ਛੂਹਣ ਵਾਲੀਆਂ ਧੁਨਾਂ ਨਾਲ ਮੋਹ ਲੈਣ ਦਾ ਵਾਅਦਾ ਕਰਦਾ ਹੈ। ਦੀਪਕਸ਼ੀ ਖਲੀਤਾ ਤੇ ਅਲਤਮਸ਼ ਫਰੀਦੀ ਦੀਆਂ ਆਵਾਜ਼ਾਂ ਮਨਮੋਹਕ ਹਨ ਤੇ ਗੀਤ ਦੇ ਥੀਮ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਬਿਆਨ ਕਰਦੀਆਂ ਹਨ। ਗੀਤ ਵਿਜ਼ੂਅਲ ਤੇ ਜਿੱਤ ਦੀ ਮਨੁੱਖੀ ਯਾਤਰਾ ਦਾ ਵਰਣਨ ਕਰਦਾ ਹੈ। ‘ਘੂਮਰ’ 18 ਅਗਸਤ 2023 ਨੂੰ ਸਿਨੇਮਾਘਰਾਂ ’ਚ ਰਿਲੀਜ਼ ਹੋਵੇਗੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

sunita

Content Editor

Related News