ਫ਼ਿਲਮ ‘ਰਸ਼ਮੀ ਰਾਕੇਟ’ ਦਾ ‘ਘਨੀ ਕੂਲ ਛੋਰੀ’ ਨਵਰਾਤਰਿਆਂ ਲਈ ਪ੍ਰਫੈਕਟ ਗੀਤ (ਵੀਡੀਓ)
Wednesday, Sep 29, 2021 - 02:01 PM (IST)
ਮੁੰਬਈ (ਬਿਊਰੋ)– ‘ਘਨੀ ਕੂਲ ਛੋਰੀ’ ਦੇ ਟੀਜ਼ਰ ਦੇ ਨਾਲ ਦਰਸ਼ਕਾਂ ਤੇ ਪ੍ਰਸ਼ੰਸਕਾਂ ’ਚ ਉਤਸ਼ਾਹ ਪੈਦਾ ਕਰਨ ਤੋਂ ਬਾਅਦ ਫ਼ਿਲਮ ‘ਰਸ਼ਮੀ ਰਾਕੇਟ’ ਦਾ ਇਹ ਪੂਰਾ ਟਰੈਕ ਹੁਣ ਰਿਲੀਜ਼ ਕਰ ਦਿੱਤਾ ਗਿਆ ਹੈ ਕਿਉਂਕੀ ‘ਰਸ਼ਮੀ ਰਾਕੇਟ’ ਇਕ ਰਵਾਇਤੀ ਗੁਜਰਾਤੀ ਸ਼ਹਿਰ ’ਚ ਸਥਾਪਿਤ ਹੈ, ਇਸ ਲਈ ਨਵਰਾਤਰੇ ਉਤਸਵ ਦੇ ਸਾਰ ਨੂੰ ਕੈਪਚਰ ਕਰਨ ਵਾਲਾ ਇਕ ਗੀਤ ਲਾਜ਼ਮੀ ਸੀ।
ਇਹ ਖ਼ਬਰ ਵੀ ਪੜ੍ਹੋ : ਸਿੱਧੂ ਮੂਸੇ ਵਾਲਾ ਦੇ ਪ੍ਰਸ਼ੰਸਕਾਂ ਨੂੰ ਝਟਕਾ, 1 ਅਕਤੂਬਰ ਨੂੰ ਭਾਰਤ ’ਚ ਰਿਲੀਜ਼ ਨਹੀਂ ਹੋਵੇਗੀ ‘ਮੂਸਾ ਜੱਟ’
ਤਾਪਸੀ ਤੇ ਉਨ੍ਹਾਂ ਦਾ ਆਨਸਕਰੀਨ ਲਵ ਇੰਟਰਸਟ ਪ੍ਰਿਆਂਸ਼ੂ ਪੇਨਯੁਲੀ ਦੀ ਵਿਸ਼ੇਸ਼ਤਾ ਵਾਲਾ ਉਤਸ਼ਾਹਿਤ ਡਾਂਸ ਨੰਬਰ ‘ਘਨੀ ਕੂਲ ਛੋਰੀ’ ਅਸਲ ’ਚ ਆਕਰਸ਼ਕ ਹੈ, ਜਿਸ ਦਾ ਕ੍ਰੈਡਿਟ ਇਸ ਦੇ ਲਿਰਿਕਸ ਤੇ ਲਾਈਵਲੀ ਟਿਊਂਸ ਨੂੰ ਜਾਂਦਾ ਹੈ।
ਅਮਿਤ ਤ੍ਰਿਵੇਦੀ ਦੁਆਰਾ ਰਚਿਤ ਤੇ ਭੂਮੀ ਤ੍ਰਿਵੇਦੀ ਦੁਆਰਾ ਗਾਇਆ ਗਿਆ ਹਾਈ ਆਨ ਐਨਰਜੀ ਫੈਸਟਿਵ ਡਾਂਸ ਟਰੈਕ ਤਾਪਸੀ ਦੇ ਊਰਜਾਵਾਨ ਡਾਂਸ ਮੂਵਸ ਨਾਲ ਭਰਿਆ ਹੈ।
ਰੋਨੀ ਸਕਰੂਵਾਲਾ, ਨੇਹਾ ਆਨੰਦ ਤੇ ਪ੍ਰਾਂਜਲ ਦੁਆਰਾ ਨਿਰਮਿਤ ‘ਰਸ਼ਮੀ ਰਾਕੇਟ’ ਨੰਦਾ ਪੇਰਿਆਸਾਮੀ, ਅਨੀਰੁਧ ਗੁਹਾ ਤੇ ਕਨਿਕਾ ਢਿੱਲੋਂ ਦੁਆਰਾ ਲਿਖੀ ਗਈ ਹੈ, ਜਿਸ ’ਚ ਸੁਪ੍ਰਿਆ ਪਾਠਕ, ਅਭਿਸ਼ੇਕ ਬੈਨਰਜੀ, ਪ੍ਰਿਆਂਸ਼ੂ ਪੇਨਯੁਲੀ ਤੇ ਸੁਪ੍ਰਿਆ ਪਿਲਗਾਂਵਕਰ ਵੀ ਹਨ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।