ਦੀਪਿਕਾ ਪਾਦੁਕੋਣ ਤੇ ਸਿਧਾਂਤ ਚਤੁਰਵੇਦੀ ਦੀ ਫ਼ਿਲਮ ‘ਗਹਿਰਾਈਆਂ’ ਦਾ ਟਰੇਲਰ ਰਿਲੀਜ਼

Thursday, Jan 20, 2022 - 03:22 PM (IST)

ਦੀਪਿਕਾ ਪਾਦੁਕੋਣ ਤੇ ਸਿਧਾਂਤ ਚਤੁਰਵੇਦੀ ਦੀ ਫ਼ਿਲਮ ‘ਗਹਿਰਾਈਆਂ’ ਦਾ ਟਰੇਲਰ ਰਿਲੀਜ਼

ਮੁੰਬਈ (ਬਿਊਰੋ)– ਬਾਲੀਵੁੱਡ ਅਦਾਕਾਰਾ ਦੀਪਿਕਾ ਪਾਦੁਕੋਣ, ਅਨਨਿਆ ਪਾਂਡੇ ਤੇ ਸਿਧਾਂਤ ਚਤੁਰਵੇਦੀ ਦੀ ਫ਼ਿਲਮ ‘ਗਹਿਰਾਈਆਂ’ ਦਾ ਟਰੇਲਰ ਰਿਲੀਜ਼ ਹੋ ਗਿਆ ਹੈ। ਕਰਨ ਜੌਹਰ ਨੇ ਇਕ ਖ਼ਾਸ ਵੀਡੀਓ ਸਾਂਝੀ ਕਰਕੇ ਇਸ ਦੀ ਜਾਣਕਾਰੀ ਦਿੱਤੀ ਹੈ।

ਇਹ ਖ਼ਬਰ ਵੀ ਪੜ੍ਹੋ : ਮਸ਼ਹੂਰ ਟੀ. ਵੀ. ਅਦਾਕਾਰ ਸ਼ਾਹੀਰ ਸ਼ੇਖ ਦੇ ਪਿਤਾ ਦਾ ਦਿਹਾਂਤ, ਕੋਰੋਨਾ ਕਾਰਨ ਹਸਪਤਾਲ ’ਚ ਸੀ ਦਾਖ਼ਲ

ਇਸ ਵੀਡੀਓ ’ਚ ਦੀਪਿਕਾ ਪਾਦੁਕੋਣ ਫ਼ਿਲਮ ਬਾਰੇ ਦੱਸ ਰਹੀ ਹੈ। ਕਰਨ ਜੌਹਰ ਨੇ ਵੀਡੀਓ ਸਾਂਝੀ ਕਰਦਿਆਂ ਕੈਪਸ਼ਨ ’ਚ ਲਿਖਿਆ, ‘ਪਿਆਰ, ਪਸੰਦ ਤੇ ਨਤੀਜਿਆਂ ਨਾਲ ਭਰੀ ਇਕ ਬਿਲਕੁਲ ਵੱਖਰੀ ਦੁਨੀਆ।’

ਇਹ ਫ਼ਿਲਮ 11 ਫਰਵਰੀ ਨੂੰ OTT ਪਲੇਟਫਾਰਮ ਐਮਾਜ਼ੋਨ ਪ੍ਰਾਈਮ ਵੀਡੀਓ ’ਤੇ ਰਿਲੀਜ਼ ਹੋਵੇਗੀ। ਫ਼ਿਲਮ ਦੀ ਸਟਾਰ ਕਾਸਟ ਦੀ ਗੱਲ ਕਰੀਏ ਤਾਂ ਇਸ ’ਚ ਦੀਪਿਕਾ ਪਾਦੁਕੋਣ ਤੇ ਸਿਧਾਂਤ ਇਕ ਵੱਖਰਾ ਕਿਰਦਾਰ ਨਿਭਾਉਂਦੇ ਨਜ਼ਰ ਆਉਣਗੇ।

ਪ੍ਰਸ਼ੰਸਕ ਇਸ ਭਾਵੁਕ ਤੇ ਪਿਆਰ ਨਾਲ ਭਰਪੂਰ ਫ਼ਿਲਮ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਫ਼ਿਲਮ ਦਾ ਨਿਰਦੇਸ਼ਨ ਸ਼ਕੁਨ ਬੱਤਰਾ ਕਰ ਰਹੇ ਹਨ। ਫ਼ਿਲਮ ’ਚ ਧੀਰਿਆ ਕਰਵਾ, ਨਸੀਰੂਦੀਨ ਸ਼ਾਹ ਤੇ ਰਜਤ ਕਪੂਰ ਨੇ ਵੀ ਅਹਿਮ ਭੂਮਿਕਾਵਾਂ ਨਿਭਾਈਆਂ ਹਨ। ਇਸ ਫ਼ਿਲਮ ਦਾ 11 ਫਰਵਰੀ, 2022 ਨੂੰ ਖ਼ਾਸ ਵਰਲਡ ਪ੍ਰੀਮੀਅਰ ਹੋਵੇਗਾ। ਇਸ ਤੋਂ ਪਹਿਲਾਂ ਸਿਧਾਂਤ ਚਤੁਰਵੇਦੀ ਨੇ ਫ਼ਿਲਮ ‘ਗਹਿਰਾਈਆਂ’ ਦੇ ਟਾਈਟਲ ਗੀਤ ’ਤੇ ਇਕ ਵੀਡੀਓ ਪੋਸਟ ਕੀਤਾ ਸੀ, ਜਿਸ ’ਚ ਉਹ ਜ਼ਬਰਦਸਤ ਡਾਂਸ ਕਰਦੇ ਨਜ਼ਰ ਆ ਰਹੇ ਸਨ। ਅਦਾਕਾਰ ਸਮੁੰਦਰੀ ਕੰਢੇ ’ਤੇ ਨੰਗੇ ਪੈਰੀਂ ਰੇਤ ਦੇ ਉੱਪਰ ਡਾਂਸ ਕਰ ਰਹੇ ਸਨ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News