ਬੇਬੀ ਸ਼ਾਵਰ ਪਾਰਟੀ ''ਚ ਗੀਤਾ ਬਸਰਾ ਦਾ ਗਲੈਮਰਸ ਅੰਦਾਜ਼, ਕੇਕ ਨੇ ਕੀਤਾ ਸਭ ਨੂੰ ਆਕਰਸ਼ਿਤ

Wednesday, Jun 16, 2021 - 09:36 AM (IST)

ਬੇਬੀ ਸ਼ਾਵਰ ਪਾਰਟੀ ''ਚ ਗੀਤਾ ਬਸਰਾ ਦਾ ਗਲੈਮਰਸ ਅੰਦਾਜ਼, ਕੇਕ ਨੇ ਕੀਤਾ ਸਭ ਨੂੰ ਆਕਰਸ਼ਿਤ

ਨਵੀਂ ਦਿੱਲੀ (ਬਿਊਰੋ) : ਬਾਲੀਵੁੱਡ ਅਦਾਕਾਰਾ ਗੀਤਾ ਬਸਰਾ ਅਤੇ ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਖਿਡਾਰੀ ਹਰਭਜਨ ਸਿੰਘ ਘਰ ਜਲਦ ਹੀ ਇਕ ਹੋਰ ਨੰਨ੍ਹਾ ਮਹਿਮਾਨ ਆਉਣ ਵਾਲਾ ਹੈ। ਗੀਤਾ ਬਸਰਾ ਦੂਸਰੀ ਵਾਰ ਮਾਂ ਬਣਨ ਜਾ ਰਹੀ ਹੈ। ਆਉਣ ਵਾਲੇ ਬੱਚੇ ਦਾ ਇੰਤਜ਼ਾਰ ਗੀਤਾ ਅਤੇ ਹਰਭਜਨ ਕਈ ਮਹੀਨਿਆਂ ਤੋਂ ਕਰ ਰਹੇ ਹਨ। ਗੀਤਾ ਬਸਰਾ ਇਨ੍ਹੀਂ ਦਿਨੀਂ ਆਪਣੇ ਪ੍ਰੈਗਨੈਂਸੀ ਪੀਰੀਅਡ ਨੂੰ ਖ਼ੂਬ ਇੰਜੁਆਏ ਕਰ ਰਹੀ ਹੈ। ਇਸੇ ਦੌਰਾਨ ਇਸ ਕਪਲ ਨੇ ਆਪਣੇ ਆਉਣ ਵਾਲੇ ਨਵੇਂ ਮਹਿਮਾਨ ਲਈ ਘਰ 'ਤੇ ਹੀ ਬੇਬੀ ਸ਼ਾਵਰ ਪ੍ਰੋਗਰਾਮ ਕਰਵਾਇਆ ਗਿਆ। ਬੇਬੀ ਸ਼ਾਵਰ ਦੀਆਂ ਕਈ ਤਸਵੀਰਾਂ ਸੋਸ਼ਲ ਮੀਡੀਆ 'ਤੇ ਖ਼ੂਬ ਵਾਇਰਲ ਹੋ ਰਹੀਆਂ ਹਨ।

PunjabKesari

ਕੋਰੋਨਾ ਮਹਾਮਾਰੀ ਨੂੰ ਧਿਆਨ 'ਚ ਰੱਖਦੇ ਹੋਏ ਗੀਤਾ ਬਸਰਾ ਦੇ ਬੇਬੀ ਸ਼ਾਵਰ ਦੀ ਪਾਰਟੀ 'ਚ ਸਿਰਫ਼ ਉਨ੍ਹਾਂ ਦਾ ਪਰਿਵਾਰ ਸ਼ਾਮਲ ਹੋਇਆ। ਹਾਲਾਂਕਿ ਇਸ ਦੌਰਾਨ ਗੀਤਾ ਬਸਰਾ ਤੇ ਹਰਭਰਜਨ ਸਿੰਘ ਦੇ ਕੁਝ ਦੋਸਤ ਵਰਚੂਅਲੀ ਇਸ 'ਚ ਸ਼ਾਮਲ ਹੋਏ। ਬੇਬੀ ਸ਼ਾਵਰ ਦੀਆਂ ਤਸਵੀਰਾਂ ਗੀਤਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸ਼ੇਅਰ ਕੀਤੀਆਂ ਹਨ, ਜਿਸ 'ਚ ਉਹ ਬੇਹੱਦ ਖ਼ੂਬਸੂਰਤ ਨਜ਼ਰ ਆ ਰਹੀ ਹੈ।

PunjabKesari

ਤਸਵੀਰਾਂ 'ਚ ਤੁਸੀਂ ਦੇਖ ਸਕਦੇ ਹੋ ਕਿ ਗੀਤਾ ਬਲੂ ਕਲਰ ਦੀ ਪੋਲਕਾ ਡਾਟ ਡਰੈੱਸ 'ਚ ਸੋਲੋ ਪੋਜ਼ ਦਿੰਦੀ ਨਜ਼ਰ ਆ ਰਹੀ ਹੈ। ਉਥੇ ਹੀ ਦੂਸਰੀ ਤਸਵੀਰ 'ਚ ਉਹ ਆਪਣੇ ਦੋਸਤਾਂ ਨਾਲ ਵਰਚੂਅਲੀ ਗੱਲਾਂ ਕਰਦੀ ਦਿਸ ਰਹੀ ਹੈ। ਜੇਕਰ ਅਸੀਂ ਤੀਸਰੀ ਤਸਵੀਰ ਦੀ ਗੱਲ ਕਰੀਏ ਤਾਂ ਇਸ 'ਚ ਗੀਤਾ ਦਾ ਪੂਰਾ ਪਰਿਵਾਰ ਇਕ ਹੀ ਫਰੇਮ 'ਚ ਨਜ਼ਰ ਆ ਰਿਹਾ ਹੈ।

PunjabKesari

ਇਸ ਤਸਵੀਰ 'ਚ ਉਹ ਆਪਣੇ ਪਤੀ ਹਰਭਜਨ ਸਿੰਘ ਅਤੇ ਬੇਟੀ ਨਾਲ ਪੋਜ਼ ਦੇ ਰਹੀ ਹੈ। ਚੌਥੀ ਤਸਵੀਰ 'ਚ ਉਹ ਕੇਕ ਨਾਲ ਪੋਜ਼ ਦੇ ਰਹੀ ਹੈ।

PunjabKesari

ਬੇਬੀ ਸ਼ਾਵਰ ਦੀ ਤਸਵੀਰ ਸ਼ੇਅਰ ਕਰਦੇ ਹੋਏ ਗੀਤਾ ਬਸਰਾ ਇੰਸਟਾਗ੍ਰਾਮ 'ਤੇ ਆਪਣੇ ਦੋਸਤਾਂ ਨੂੰ ਮਿਸ ਕਰਨ ਦੀ ਗੱਲ ਲਿਖੀ ਹੈ। ਉਹ ਲਿਖਦੀ ਹੈ, 'ਮੇਰੀ ਸਭ ਤੋਂ ਪਿਆਰੀ ਲੜਕੀਆਂ! ਇੰਨਾ ਸੁੰਦਰ ਅਤੇ ਸਵੀਟੇਸਟ ਬੇਬੀ ਸ਼ਾਵਰ ਸਰਪ੍ਰਾਈਜ਼! ਪਤਾ ਨਹੀਂ ਮੈਂ ਤੁਹਾਡੇ ਸਾਰਿਆਂ ਬਿਨਾਂ ਕੀ ਕਰਾਂਗੀ, ਤੁਸੀਂ ਸਾਰਿਆਂ ਨੇ ਮੈਨੂੰ ਇੰਨਾ ਸਪੈਸ਼ਲ ਮਹਿਸੂਸ ਕਰਵਾਇਆ... ਅਜਿਹੇ ਹੀ ਪਲ਼ਾਂ ਨੂੰ ਇਕ-ਦੂਸਰੇ ਨਾਲ ਇਕੱਠੇ ਨਾ ਸੈਲੀਬ੍ਰੇਟ ਕਰ ਪਾਉਣ ਦੇ ਚੱਲਦਿਆਂ ਇਕ-ਦੂਸਰੇ ਨੂੰ ਮਿਸ ਕਰਦੇ ਹਾਂ।'


author

sunita

Content Editor

Related News