''ਦੰਗਲ’ ਦੀ ਗੀਤਾ ਅਤੇ ਬਬੀਤਾ ਨੇ ਬਣਵਾਇਆ ਇਕੋ ਜਿਹਾ ਟੈਟੂ, ਸਾਂਝੀ ਕੀਤੀ ਤਸਵੀਰ

Sunday, Jul 04, 2021 - 09:52 AM (IST)

''ਦੰਗਲ’ ਦੀ ਗੀਤਾ ਅਤੇ ਬਬੀਤਾ ਨੇ ਬਣਵਾਇਆ ਇਕੋ ਜਿਹਾ ਟੈਟੂ, ਸਾਂਝੀ ਕੀਤੀ ਤਸਵੀਰ

ਮੁੰਬਈ: ਬਾਲੀਵੁੱਡ ’ਚ ਦੰਗਲ ਗਲਰਸ ਦੇ ਨਾਂ ਤੋਂ ਪਛਾਣ ਬਣਾਉਣ ਵਾਲੀ ਅਦਾਕਾਰਾ ਪਾਤਿਮਾ ਸਨਾ ਸ਼ੇਖ ਅਤੇ ਸਾਨਿਆ ਮਲੋਹਤਰਾ ਅਕਸਰ ਚਰਚਾ ’ਚ ਰਹਿੰਦੀਆਂ ਹਨ। ਇਸ ਫ਼ਿਲਮ ’ਚ ਭੈਣਾਂ ਦਾ ਕਿਰਦਾਰ ਨਿਭਾਉਣ ਵਾਲੀਆਂ ਇਨ੍ਹਾਂ ਦੋਵੇਂ ਅਦਾਕਾਰਾਂ ਵਿਚਕਾਰ ਇਕ ਖ਼ਾਸ ਬਾਂਡਿੰਗ ਹੈ। ਹੁਣ ਹਾਲ ਹੀ ’ਚ ਦੋਵਾਂ ਨੇ ਆਪਣੇ ਇਸ ਬਾਂਡ ਦੀ ਇਕ ਝਲਕ ਵੀ ਦਿਖਾਈ ਹੈ। 

PunjabKesari
ਦਰਅਸਲ ਸੋਸ਼ਲ ਮੀਡੀਆ ’ਤੇ ਸਰਗਰਮ ਰਹਿਣ ਵਾਲੀ ਫਾਤਿਮਾ ਸਨਾ ਸ਼ੇਖ ਨੇ ਹਾਲ ਹੀ ’ਚ ਸੋਸ਼ਲ ਮੀਡੀਆ ਦੇ ਜ਼ਰੀਏ ਦੱਸਿਆ ਹੈ ਕਿ ਸਾਨਿਆ ਤੇ ਉਨ੍ਹਾਂ ਨੇ ਇਕੋ ਜਿਹਾ ਟੈਟੂ ਬਣਵਾਇਆ ਹੈ। ਫਾਤਿਮਾ ਸਨਾ ਸ਼ੇਖ ਨੇ ਆਪਣੇ ਅਧਿਕਾਰਿਕ ਇੰਸਟਾਗ੍ਰਾਮ ਅਕਾਊਂਟ ਦੀ ਸਟੋਰੀ ’ਤੇ ਟੈਟੂ ਸਟੂਡੀਓ ਤੋਂ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ। ਇਸ ਦੇ ਨਾਲ ਸਨਾ ਨੇ ਲਿਖਿਆ, ਸਾਨਿਆ ਮਲੋਹਤਰਾ ਅਤੇ ਮੇਰਾ ਟੈਟੂ।

PunjabKesari


author

Aarti dhillon

Content Editor

Related News