ਪੰਜਾਬੀ ਭਾਸ਼ਾ ਨੂੰ ਸੀ. ਬੀ. ਐੱਸ. ਈ. ਦੇ ਮੁੱਖ ਵਿਸ਼ਿਆਂ ‘ਚੋਂ ਬਾਹਰ ਕੱਢਣ ‘ਤੇ ਭੜਕਿਆ ਗੈਵੀ ਚਾਹਲ (ਵੀਡੀਓ)

Saturday, Oct 23, 2021 - 10:06 AM (IST)

ਜਲੰਧਰ (ਬਿਊਰੋ)- ਪੰਜਾਬੀ ਅਦਾਕਾਰ ਗੈਵੀ ਚਾਹਲ ਨੇ ਸੀ. ਬੀ. ਐੱਸ. ਈ. ਬੋਰਡ ਵਲੋਂ ਦਸਵੀਂ ਤੇ ਬਾਰ੍ਹਵੀਂ ਦੀ ਪ੍ਰੀਖਿਆ ‘ਚੋਂ ਪੰਜਾਬੀ ਵਿਸ਼ੇ ਨੂੰ ਮੁੱਖ ਵਿਸ਼ਿਆਂ ‘ਚੋਂ ਬਾਹਰ ਕੱਢਣ ਦੇ ਫ਼ੈਸਲੇ ਨੂੰ ਮੰਦਭਾਗਾ ਕਰਾਰ ਦਿੱਤਾ ਹੈ। ਉਨ੍ਹਾਂ ਕੇਂਦਰੀ ਬੋਰਡ ਨੂੰ ਇਸ ਫ਼ੈਸਲੇ ‘ਤੇ ਮੁੜ ਗ਼ੌਰ ਕਰਨ ਦੀ ਅਪੀਲ ਕੀਤੀ ਹੈ। ਇਸ ਸਬੰਧੀ ਗੈਵੀ ਚਾਹਲ ਨੇ ਆਪਣੇ ਫੇਸਬੁੱਕ ਪੇਜ ‘ਤੇ ਇਕ ਵੀਡੀਓ ਵੀ ਸਾਂਝੀ ਕੀਤੀ ਹੈ ।

ਇਹ ਖ਼ਬਰ ਵੀ ਦੇਖੋ : ਸ਼ੈਰੀ ਮਾਨ 'ਤੇ ਵਰ੍ਹਿਆ ਪਰਮੀਸ਼ ਵਰਮਾ, ਕਿਹਾ- 'ਇਕ ਵਾਰ ਮਾਂ-ਭੈਣ ਦੀ ਗਾਲ੍ਹ ਸੁਣ ਲਈ, ਅਗਲੀ ਵਾਰ ਸੋਚ ਕੇ'

ਇਸ ‘ਚ ਉਨ੍ਹਾਂ ਨੇ ਸਾਰੀਆਂ ਖੇਤਰੀ ਭਾਸ਼ਾਵਾਂ ਨੂੰ ਮਾਈਨਰ ਵਿਸ਼ਿਆਂ ‘ਚ ਸ਼ਾਮਲ ਕਰਨ ਦੇ ਫ਼ੈਸਲੇ ਨੂੰ ਦੇਸ਼ ਭਰ ਦੇ ਵਿਦਿਆਰਥੀਆਂ ਨੂੰ ਉਨ੍ਹਾਂ ਨੂੰ ਆਪਣੀ ਮਾਤ ਭਾਸ਼ਾ ਤੋਂ ਦੂਰ ਕਰਨ ਦੀ ਸਾਜ਼ਿਸ਼ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇਹ ਸਬੰਧਤ ਸੂਬਿਆਂ ਦੇ ਵਿਦਿਆਰਥੀਆਂ ਨਾਲ ਧੱਕਾ ਹੈ। ਉਨ੍ਹਾਂ ਕਿਹਾ ਕਿ ਇਹ ਫ਼ੈਸਲਾ ਭਾਰਤੀ ਸੰਵਿਧਾਨ ਦੀ ਮੂਲ ਭਾਵਨਾ ਦੇ ਉਲਟ ਹੈ।

ਉਨ੍ਹਾਂ ਕਿਹਾ ਕਿ ਘੱਟੋ-ਘੱਟ ਸਬੰਧਤ ਸੂਬੇ ‘ਚ ਉਥੋਂ ਦੀ ਮਾਤ ਭਾਸ਼ਾ ਜਿਵੇਂ ਪੰਜਾਬ ‘ਚ ਪੰਜਾਬੀ ਹੈ, ਨੂੰ ਮੁੱਖ ਵਿਸ਼ੇ ‘ਚ ਰੱਖਣਾ ਚਾਹੀਦਾ ਹੈ। ਗੈਵੀ ਨੇ ਕਿਹਾ ਕਿ ਪੰਜਾਬੀ ਅਜਿਹੀ ਭਾਸ਼ਾ ਹੈ, ਜਿਹੜੀ ਦੁਨੀਆ ਦੇ ਹਰ ਦੇਸ਼ ‘ਚ ਬੋਲੀ ਜਾ ਰਹੀ ਹੈ। ਕਿਸੇ ਨੂੰ ਉਸ ਦੀ ਮਾਂ ਬੋਲੀ ਤੋਂ ਦੂਰ ਕਰਨਾ ਸਭ ਤੋਂ ਮੰਦਭਾਗਾ ਹੈ। ਇਸ ਵੀਡੀਓ ‘ਚ ਉਨ੍ਹਾਂ ਨੇ ਹੋਰ ਕਈ ਵਿਚਾਰ ਰੱਖੇ ਹਨ।

 

ਨੋਟ- ਗੈਵੀ ਚਾਹਲ ਦੀ ਇਸ ਵੀਡੀਓ ਬਾਰੇ ਤੁਹਾਡੀ ਕੀ ਰਾਏ ਹੈ?


sunita

Content Editor

Related News