ਲੰਡਨ ’ਚ ਕੋਰੋਨਾ ਦੇ ਨਵੇਂ ਖ਼ਤਰੇ ਵਿਚਾਲੇ ਗੌਤਮ ਗੁਲਾਟੀ ਦੀ ਰਿਪੋਰਟ ਆਈ ਪਾਜ਼ੇਟਿਵ

12/31/2020 5:39:27 PM

ਨਵੀਂ ਦਿੱਲੀ (ਬਿਊਰੋ)– ‘ਬਿੱਗ ਬੌਸ 8’ ਦੇ ਜੇਤੂ ਤੇ ਟੀ. ਵੀ. ਤੋਂ ਬਾਲੀਵੁੱਡ ’ਚ ਆਪਣੀ ਪਛਾਣ ਬਣਾਉਣ ਵਾਲੇ ਗੌਤਮ ਗੁਲਾਟੀ ਕੋਰੋਨਾ ਪਾਜ਼ੇਟਿਵ ਹੋ ਗਏ ਹਨ। ਉਨ੍ਹਾਂ ਨੇ ਇਹ ਜਾਣਕਾਰੀ ਖ਼ੁਦ ਇਕ ਇੰਸਟਾਗ੍ਰਾਮ ਪੋਸਟ ਰਾਹੀਂ ਸਾਂਝੀ ਕੀਤੀ ਹੈ। ਗੌਤਮ ਗੁਲਾਟੀ ਇਨ੍ਹੀਂ ਦਿਨੀਂ ਬ੍ਰਿਟੇਨ ’ਚ ਹਨ ਤੇ ਇਹ ਚਿੰਤਾ ਦੀ ਗੱਲ ਹੈ ਕਿ ਕੋਰੋਨਾ ਦੀ ਨਵੀਂ ਸਟ੍ਰੇਨ ਉਥੇ ਫੈਲ ਰਹੀ ਹੈ।

ਮੌਜੂਦਾ ਸਮੇਂ ’ਚ ਕੋਰੋਨਾ ਪਾਜ਼ੇਟਿਵ ਪਾਏ ਜਾਣ ਤੋਂ ਬਾਅਦ ਗੌਤਮ ਗੁਲਾਟੀ ਨੇ ਆਪਣੇ ਆਪ ਨੂੰ ਆਈਸੋਲੇਟ ਕਰ ਲਿਆ ਹੈ। ਇਸ ਖ਼ਬਰ ਤੋਂ ਬਾਅਦ ਉਨ੍ਹਾਂ ਦੇ ਪ੍ਰਸ਼ੰਸਕਾਂ ਦੇ ਨਾਲ-ਨਾਲ ਸੈਲੇਬ੍ਰਿਟੀਜ਼ ਵੀ ਗੌਤਮ ਦੇ ਜਲਦ ਠੀਕ ਹੋਣ ਦੀ ਦੁਆ ਕਰ ਰਹੇ ਹਨ।

 
 
 
 
 
 
 
 
 
 
 
 
 
 
 
 

A post shared by 𝐆𝐚𝐮𝐭𝐚𝐦 𝐆𝐮𝐥𝐚𝐭𝐢 (@welcometogauthamcity)

ਗੌਤਮ ਗੁਲਾਟੀ ਨੇ ਇੰਸਟਾਗ੍ਰਾਮ ’ਤੇ ਇਕ ਤਸਵੀਰ ਸਾਂਝੀ ਕੀਤੀ ਹੈ। ਤਸਵੀਰ ’ਚ ਉਹ ਬਿਸਤਰੇ ’ਤੇ ਲੇਟੇ ਨਜ਼ਰ ਆ ਰਹੇ ਹਨ ਪਰ ਇਸ ’ਚ ਉਨ੍ਹਾਂ ਦਾ ਚਿਹਰਾ ਨਜ਼ਰ ਨਹੀਂ ਆ ਰਿਹਾ, ਸਿਰਫ ਹੱਥ ਦਿਖਾਈ ਦੇ ਰਿਹਾ ਹੈ। ਗੌਤਮ ਨੇ ਤਸਵੀਰ ਦੀ ਕੈਪਸ਼ਨ ’ਚ ਲਿਖਿਆ, ‘ਕੋਵਿਡ-19 ਨਿਚੋੜ ਲੈਂਦਾ ਹੈ।’

33 ਸਾਲਾ ਗੌਤਮ ਗੁਲਾਟੀ ਨੇ ਬਿੱਗ ਬੌਸ ਦਾ ਸੀਜ਼ਨ 8 ਜਿੱਤਿਆ ਸੀ। ‘ਬਿੱਗ ਬੌਸ 13’ ’ਚ ਵੀ ਗੌਤਮ ਗੁਲਾਟੀ ਖਾਸ ਟਾਸਕ ਲਈ ਨਜ਼ਰ ਆਏ ਸਨ। 2020 ’ਚ ਗੌਤਮ ਨੇ ਸ਼ਹਿਨਾਜ਼ ਗਿੱਲ ਦੇ ਵਿਆਹ ’ਤੇ ਆਧਾਰਿਤ ਸ਼ੋਅ ‘ਮੁਝਸੇ ਸ਼ਾਦੀ ਕਰੋਗੇ’ ਦੀ ਮੇਜ਼ਬਾਨੀ ਕੀਤੀ ਸੀ। ਇਸ ਦੇ ਨਾਲ ਹੀ ਹੁਣ ਗੌਤਮ ਸਲਮਾਨ ਖ਼ਾਨ ਦੀ ਫਿਲਮ ‘ਰਾਧੇ’ ’ਚ ਇਕ ਅਹਿਮ ਕਿਰਦਾਰ ’ਚ ਨਜ਼ਰ ਆਉਣਗੇ। ਪ੍ਰਭੁਦੇਵਾ ਦੁਆਰਾ ਨਿਰਦੇਸ਼ਿਤ ਇਹ ਫ਼ਿਲਮ 2021 ’ਚ ਈਦ ਮੌਕੇ ਰਿਲੀਜ਼ ਹੋਵੇਗੀ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਜ਼ਰੂਰ ਸਾਂਝੀ ਕਰੋ।


Rahul Singh

Content Editor

Related News