ਪੁੱਤਰ ਆਰੀਅਨ ਦੀ ਜ਼ਮਾਨਤ ਲਈ ਗੌਰੀ ਖਾਨ ਨੇ ਮੰਗੀ ''ਮੰਨਤ'', ਨਵਰਾਤਿਆਂ ਤੋਂ ਮਿੱਠਾ ਖਾਣਾ ਛੱਡ ਲਗਾਤਾਰ ਕਰ ਰਹੀ ਹੈ ਦੁਆ

Friday, Oct 15, 2021 - 11:39 AM (IST)

ਪੁੱਤਰ ਆਰੀਅਨ ਦੀ ਜ਼ਮਾਨਤ ਲਈ ਗੌਰੀ ਖਾਨ ਨੇ ਮੰਗੀ ''ਮੰਨਤ'', ਨਵਰਾਤਿਆਂ ਤੋਂ ਮਿੱਠਾ ਖਾਣਾ ਛੱਡ ਲਗਾਤਾਰ ਕਰ ਰਹੀ ਹੈ ਦੁਆ

ਮੁੰਬਈ- ਅਦਾਕਾਰ ਸ਼ਾਹਰੁਖ ਖਾਨ ਦੇ ਪੁੱਤਰ ਆਰੀਅਨ ਖਾਨ ਦੀ 14 ਅਕਤੂਬਰ ਨੂੰ ਕੋਰਟ 'ਚ ਜ਼ਮਾਨਤ ਪਟੀਸ਼ਨ ਦੀ ਸੁਣਵਾਈ ਸੀ ਜਿਸ ਨੂੰ ਸੈਸ਼ਨ ਕੋਰਟ ਨੇ ਰੱਦ ਕਰ ਦਿੱਤਾ। ਹੁਣ ਕੋਰਟ 20 ਅਕਤੂਬਰ ਨੂੰ ਇਸ 'ਤੇ ਫ਼ੈਸਲਾ ਸੁਣਾਏਗੀ। ਜ਼ਮਾਨਤ ਪਟੀਸ਼ਨ ਰੱਦ ਹੋਣ ਦੇ ਕਾਰਨ ਆਰੀਅਨ ਨੂੰ ਜੇਲ੍ਹ 'ਚ ਹੀ ਰਹਿਣਾ ਪਵੇਗਾ। ਬੇਲ ਨਾ ਮਿਲਣ ਨਾਲ ਸ਼ਾਹਰੁਖ ਅਤੇ ਗੌਰੀ ਖਾਨ ਬਹੁਤ ਪਰੇਸ਼ਾਨ ਹੈ। ਇਸ ਦੌਰਾਨ ਸ਼ਾਹਰੁਖ ਖਾਨ ਅਤੇ ਗੌਰੀ ਦੇ ਪਰਿਵਾਰਿਕ ਦੋਸਤ ਨੇ ਦੱਸਿਆ ਹੈ ਕਿ ਦੋਵੇਂ ਹਰ ਲੰਘਦੇ ਦਿਨ ਦੇ ਨਾਲ ਚਿੰਤਿਤ ਹੁੰਦੇ ਨਜ਼ਰ ਆ ਰਹੇ ਹਨ।

Bollywood Tadka
ਸ਼ਾਹਰੁਖ ਅਤੇ ਗੌਰੀ ਦੇ ਦੋਸਤ ਨੇ ਕਿਹਾ-'ਗੌਰੀ ਨੇ ਆਰੀਅਨ ਲਈ ਮੰਨਤ ਮੰਗੀ ਹੋਈ ਹੈ। ਇਸ ਦੇ ਨਾਲ ਹੀ ਗੌਰੀ ਨਵਰਾਤਿਆਂ ਦੇ ਮੌਕੇ ਤੋਂ ਲਗਾਤਾਰ ਦੁਆ ਕਰ ਰਹੀ ਹੈ ਅਤੇ ਉਹ ਮਿੱਠਾ ਨਹੀਂ ਖਾ ਰਹੀ ਹੈ, ਜਦੋਂ ਤੋਂ ਤਿਉਹਾਰ ਦੀ ਸ਼ੁਰੂਆਤ ਹੋਈ ਹੈ। ਸ਼ਾਹਰੁਖ ਦੀ ਮੈਨੇਜਰ ਪੂਜਾ ਦਦਲਾਨੀ ਨੇ ਵੀ 14 ਅਕਤੂਬਰ ਨੂੰ ਆਰੀਅਨ ਦੀ ਸੁਣਵਾਈ ਤੋਂ ਪਹਿਲਾਂ ਦੁਰਗਾ ਦੀ ਤਸਵੀਰ ਸ਼ੇਅਰ ਕੀਤੀ ਸੀ। ਤਸਵੀਰ ਸ਼ੇਅਰ ਕਰ ਪੂਜਾ ਨੇ ਲਿਖਿਆ ਸੀ-'ਸ਼ੁਕਰੀਆ ਮਾਤਾ ਰਾਣੀ'। ਇਸ ਮੌਕੇ 'ਤੇ ਸ਼ਾਹਰੁਖ ਖਾਨ ਅਤੇ ਗੌਰੀ ਨੇ ਵੀ ਸੋਚ ਲਿਆ ਸੀ ਕਿ ਆਰੀਅਨ ਨੂੰ ਬੇਲ ਮਿਲ ਜਾਵੇਗੀ ਅਤੇ ਉਹ ਅਗਲੇ ਦਿਨ ਜੇਲ੍ਹ ਦੇ ਬਾਹਰ ਹੋਣਗੇ ਪਰ ਅਜਿਹਾ ਨਹੀਂ ਹੋਇਆ। ਦੋਵਾਂ ਦੇ ਹੱਥ ਨਿਰਾਸ਼ਾ ਲੱਗੀ।

Bollywood Tadka
ਦੋਸਤ ਨੇ ਅੱਗੇ ਕਿਹਾ ਕਿ-'ਸ਼ਾਹਰੁਖ ਖਾਨ ਨੇ ਆਪਣੇ ਸੈਲੀਬਰਿਟੀ ਦੋਸਤਾਂ ਨੂੰ ਕਿਹਾ ਕਿ ਉਹ ਮੰਨਤ ਇੰਨੀ ਜਲਦੀ-ਜਲਦੀ ਨਾ ਆਉਣ। ਦੱਸ ਦੇਈਏ ਕਿ ਸਲਮਾਨ ਖਾਨ ਤਿੰਨ ਵਾਰ ਸ਼ਾਹਰੁਖ ਖਾਨ ਦੇ ਘਰ ਪਹੁੰਚ ਚੁੱਕੇ ਹਨ ਜੋ ਉਨ੍ਹਾਂ ਦੇ ਗੁਆਂਢੀ ਵੀ ਹਨ। ਸਲਮਾਨ, ਸ਼ਾਹਰੁਖ ਨੂੰ ਸਪੋਰਟ ਦੇ ਰਹੇ ਹਨ ਅਤੇ ਕੇਸ ਨੂੰ ਬਾਰੀਕੀ ਨਾਲ ਪਰਖ ਰਹੇ ਹਨ। ਸਲਮਾਨ ਦੇ ਵਕੀਲ ਅਮਿਤ ਦੇਸਾਈ ਵੀ ਆਰੀਅਨ ਕੇਸ 'ਚ ਸ਼ਾਮਲ ਹੋ ਚੁੱਕੇ ਹਨ। 


author

Aarti dhillon

Content Editor

Related News