ਗੌਹਰ ਨੇ ਟਵਿਟਰ ''ਤੇ ਦੱਸਿਆ ਕਿ ਕਿਉਂ ਹੈ ਉਸ ਨੂੰ ਆਪਣੇ ਫੈਨਜ਼ ''ਤੇ ਮਾਣ

Tuesday, Aug 11, 2015 - 04:33 PM (IST)

ਗੌਹਰ ਨੇ ਟਵਿਟਰ ''ਤੇ ਦੱਸਿਆ ਕਿ ਕਿਉਂ ਹੈ ਉਸ ਨੂੰ ਆਪਣੇ ਫੈਨਜ਼ ''ਤੇ ਮਾਣ
ਮੁੰਬਈ- ਅਭਿਨੇਤਰੀ-ਡਾਂਸਰ ਗੌਹਰ ਖਾਨ ਆਪਣੇ ਫੈਨਜ਼ ''ਤੇ ਮਾਣ ਮਹਿਸੂਸ ਕਰਦੀ ਹੈ ਕਿਉਂਕਿ ਉਸ ਦੇ ਫੈਨਜ਼ ਉਸ ਨੂੰ ਉੱਚਾ ਦਿਖਾਉਣ ਲਈ ਦੂਜੇ ਕਲਾਕਾਰਾਂ ਨੂੰ ਛੋਟਾ ਨਹੀਂ ਦਿਖਾਉਂਦੇ। ਉਸ ਨੇ ਕਿਹਾ ਕਿ ਫੈਨਜ਼ ਦਾ ਪਿਆਰ ਉਸ ਨੂੰ ਅੱਗੇ ਵਧਣ ਤੇ ਸਖਤ ਮਿਹਨਤ ਕਰਨ ਦੀ ਪ੍ਰੇਰਣਾ ਦਿੰਦਾ ਹੈ। ਗੌਹਰ ਨੇ ਟਵਿਟਰ ''ਤੇ ਆਪਣੀਆਂ ਭਾਵਨਾਵਾਂ ਸਾਂਝੀਆਂ ਕੀਤੀਆਂ ਤੇ ਦੱਸਿਆ ਕਿ ਉਸ ਦੇ ਫੈਨਜ਼ ਉਸ ਲਈ ਕਿਸ ਤਰ੍ਹਾਂ ਖਾਸ ਹਨ।
ਗੌਹਰ ਖਾਨ ਰਿਐਲਿਟੀ ਟੀ. ਵੀ. ਸ਼ੋਅ ''ਬਿੱਗ ਬੌਸ'' ਤੇ ਕਈ ਫਿਲਮਾਂ ਜਿਵੇਂ ''ਰਾਕੇਟ ਸਿੰਘ'' ਤੇ ''ਇਸ਼ਕਜ਼ਾਦੇ'' ਦਾ ਹਿੱਸਾ ਵੀ ਰਹਿ ਚੁੱਕੀ ਹੈ। ਇਸ ਦੇ ਨਾਲ ਉਸ ਨੇ ਕਿਹਾ ਕਿ ਉਸ ਨੂੰ ਅਜਿਹੇ ਸਨਮਾਨ ''ਤੇ ਮਾਣ ਹੈ। ਗੌਹਰ ਨੇ ਆਪਣੇ ਫੈਨਜ਼ ਦੀ ਤਾਰੀਫ ਵੀ ਕੀਤੀ।

Related News