ਗੌਹਰ ਖਾਨ ਨੇ ਕੀਤੀ ਨਵੇਂ ਰਿਐਲਿਟੀ ਸ਼ੋਅ ਦੀ ਸ਼ੂਟਿੰਗ, ਮਸਤੀ ਭਰੇ ਅੰਦਾਜ਼ ''ਚ ਆਈ ਨਜ਼ਰ (ਦੇਖੋ ਤਸਵੀਰਾਂ)

08/02/2015 9:05:47 PM

ਮੁੰਬਈ- ਅਭਿਨੇਤਰੀ, ਮਾਡਲ ਤੇ ਹੋਸਟ ਗੌਹਰ ਖਾਨ ਨੇ ਬੀਤੇ ਦਿਨੀਂ ਡਾਂਸ ਰਿਐਲਿਟੀ ਸ਼ੋਅ ''ਡਾਂਸ ਪਲੱਸ'' ਲਈ ਸ਼ੂਟਿੰਗ ਕੀਤੀ। ਰਾਘਵ ਜੁਆਲ ਨਾਲ ਉਹ ਇਸ ਸ਼ੋਅ ਨੂੰ ਹੋਸਟ ਕਰ ਰਹੀ ਹੈ। ਇਸ ਦੌਰਾਨ ਰਾਘਵ ਤੇ ਗੌਹਰ ਨੂੰ ਕਾਮੇਡੀ ਦੇ ਮੂਡ ''ਚ ਦੇਖਿਆ ਗਿਆ। ਜ਼ਿਕਰਯੋਗ ਹੈ ਕਿ ਗੌਹਰ ਇਸ ਤੋਂ ਪਹਿਲਾਂ ਸਿੰਗਿੰਗ ਰਿਐਲਿਟੀ ਸ਼ੋਅ ''ਇੰਡੀਆਜ਼ ਰਾਅ ਸਟਾਰ'' ਨੂੰ ਹੋਸਟ ਕਰ ਚੁੱਕੀ ਹੈ।
ਡਾਂਸ ਪਲੱਸ ਇਕਦਮ ਨਵਾਂ ਡਾਂਸ ਰਿਐਲਿਟੀ ਸ਼ੋਅ ਹੈ, ਜਿਸ ਦੀ ਸ਼ੁਰੂਆਤ ਇਕ ਹਫਤੇ ਪਹਿਲਾਂ ਹੀ ਹੋਈ ਹੈ। ਇਸ ਸ਼ੋਅ ਦੇ ਜੱਜ ਰੈਮੇ ਡਿਸੂਜ਼ਾ ਹਨ, ਜਦਕਿ ਧਰਮੇਸ਼ ਯੇਲਾਂਡੇ, ਸੁਮਿਤ ਨਾਗਦੇਵ ਤੇ ਸ਼ਕਤੀ ਮੋਹਨ ਇਸ ''ਚ ਮੈਂਟਰ ਦੇ ਰੂਪ ''ਚ ਨਜ਼ਰ ਆ ਰਹੇ ਹਨ।

Related News