ਗੌਹਰ ਖਾਨ ਨੇ ਵੀ ਕਿਸਾਨਾਂ ਦੇ ਹੱਕ ’ਚ ਬੁਲੰਦ ਕੀਤੀ ਆਵਾਜ਼, ਰਿਹਾਨਾ ਅਤੇ ਗ੍ਰੇਟਾ ਦੇ ਵਿਰੋਧੀਆਂ ’ਤੇ ਲਾਏ ਤਵੇ
Friday, Feb 05, 2021 - 01:16 PM (IST)
 
            
            ਮੁੰਬਈ : ਕਿਸਾਨਾਂ ਦੇ ਅੰਦੋਲਨ ਵੱਲ ਧਿਆਨ ਆਕਰਸ਼ਿਤ ਕਰਨ ਵਾਲੀ ਪੌਪ ਸਟਾਰ ਸਿੰਗਰ ਰਿਹਾਨਾ ਦੇ ਟਵੀਟ ਦੇ ਬਾਅਦ ਵੀਰਵਾਰ ਨੂੰ ਬਾਲੀਵੁੱਡ ਦੀਆਂ ਹਸਤੀਆਂ ਸਪਸ਼ਟ ਰੂਪ ਨਾਲ ਵੰਡੀਆਂ ਹੋਈਆਂ ਨਜ਼ਰ ਆਈਆਂ। ਉਥੇ ਹੀ ਹੁਣ ਅਦਾਕਾਰਾ ਗੌਹਰ ਖਾਨ ਨੇ ਰਿਹਾਨਾ, ਗੇ੍ਰਟਾ ਥਨਬਰਗ ਵਰਗੀਆਂ ਵਿਦੇਸ਼ੀ ਹਸਤੀਆਂ ਖ਼ਿਲਾਫ਼ ਭਾਰਤੀ ਹਸਤੀਆਂ ਦੇ ਇਕਜੁੱਟ ਹੋਣ ’ਤੇ ਸਵਾਲ ਚੁੱਕਿਆ ਹੈ। ਗੌਹਰ ਖਾਨ ਨੇ ਟਵੀਟ ਕੀਤਾ ਹੈ, '#blacklivesmatter... ਇਹ ਭਾਰਤ ਦਾ ਮਾਮਲਾ ਨਹੀਂ ਸੀ ਪਰ ਕਈ ਭਾਰਤੀ ਹਸਤੀਆਂ ਨੇ ਇਸ ਦੇ ਸਮਰਥਨ ਵਿਚ ਟਵੀਟ ਕੀਤਾ ਸੀ। ਸਾਫ਼ ਹੈ ਕਿ ਹਰ ਜਾਨ ਦੀ ਕੀਮਤ ਹੈ... ਪਰ ਭਾਰਤੀ ਕਿਸਾਨ? ਕੀ ਉਨ੍ਹਾਂ ਦੀ ਜ਼ਿੰਦਗੀ ਮਾਇਨੇ ਨਹੀਂ ਰੱਖਦੀ?’ ਗੌਹਰ ਖਾਨ ਦਾ ਇਹ ਟਵੀਟ ਸੋਸ਼ਲ ਮੀਡੀਆ ’ਤੇ ਕਾਫ਼ੀ ਵਾਇਰਲ ਹੋ ਰਿਹਾ ਹੈ।
ਇਹ ਵੀ ਪੜ੍ਹੋ: ਕਿਸਾਨ ਅੰਦੋਲਨ ਨੂੰ ਲੈ ਕੇ ਰੋਹਿਤ ਸ਼ਰਮਾ ਦੇ ਟਵੀਟ ’ਤੇ ਕੰਗਨਾ ਰਣੌਤ ਨੇ ਕੀਤੀ ਭੱਦੀ ਟਿੱਪਣੀ

ਦੱਸ ਦੇਈਏ ਕਿ ਅਮਰੀਕੀ ਸਿੰਗਰ ਦੀ ਟਿੱਪਣੀ ’ਤੇ ਅਕਸ਼ੇ ਕੁਮਾਰ ਅਤੇ ਅਜੇ ਦੇਵਗਨ ਵਰਗੇ ਵੱਡੇ ਫਿਲ਼ਮੀ ਸਿਤਾਰਿਆਂ ਦੀ ਪ੍ਰਤੀਕਿਰਆ ਦੀ ਤਾਪਸੀ ਪੰਨੂ ਅਤੇ ਸਵਰਾ ਭਾਸਕਰ ਨੇ ਆਲੋਚਨਾ ਕੀਤੀ ਹੈ। ਅਦਾਕਾਰਾ ਤਾਪਸੀ ਪੰਨੂ, ਫਿਲ਼ਮਕਾਰ ਓਨਿਰ, ਅਭਿਨੇਤਾ ਅਰਜੁਨ ਮਾਥੁਰ ਅਤੇ ਹੋਰਾਂ ਨੇ ਵੱਡੀ ਫਿਲ਼ਮੀ ਸਿਤਾਰਿਆਂ ਵੱਲੋਂ ਸਰਕਾਰ ਦਾ ਸਮਰਥਨ ਕੀਤੇ ਜਾਣ ਦੀ ਨਿੰਦਾ ਕੀਤੀ ਹੈ। ਟਵਿੱਟਰ ’ਤੇ 10 ਕਰੋੜ ਫਾਲੋਅਰਸ ਨਾਲ ਦੁਨੀਆ ਵਿਚ ਚੌਥੀ ਸਭ ਤੋਂ ਜ਼ਿਆਦਾ ਫਾਲੋ ਕੀਤੀ ਜਾਣ ਵਾਲੀ ਹਸਤੀ ਰਿਹਾਨਾ ਨੇ ਮੰਗਲਵਾਰ ਨੂੰ ਟਵਿੱਟਰ ’ਤੇ ਕਿਸਾਨ ਅੰਦੋਲਨ ਨਾਲ ਸਬੰਧਤ ਇਕ ਖ਼ਬਰ ਸਾਂਝੀ ਕਰਦੇ ਹੋਏ ਲਿਖਿਆ ਸੀ, ‘ਅਸੀਂ ਇਸ ਬਾਰੇ ਵਿਚ ਗੱਲ ਕਿਉਂ ਨਹੀਂ ਕਰ ਰਹੇ?’ ਰਿਹਾਨਾ ਦੇ ਟਵੀਟ ਦੇ ਬਾਅਦ ਸਵੀਡਨ ਦੀ ਵਾਤਾਵਰਨ ਵਰਕਰ ਗੇ੍ਰੇਟਾ ਥਨਬਰਗ, ਅਮਰੀਕੀ ਉਪ ਰਾਸ਼ਟਰਪਤੀ ਕਮਲਾ ਹੈਰਿਸ ਦੀ ਭਾਣਜੀ ਅਤੇ ਪੇਸ਼ੇ ਤੋਂ ਵਕੀਲ ਮੀਨਾ ਹੈਰਿਸ, ਅਦਾਕਾਰਾ ਅਮਾਂਡਾ ਸੇਰਨੀ, ਗਾਇਕ ਜੇ ਸਿਏਨ, ਡਾਕਟਰ ਜਿਊਸ ਅਤੇ ਸਾਬਕਾ ਪੌਰਨ ਸਟਾਰ ਮਿਆ ਖ਼ਲੀਫਾ ਨੇ ਪ੍ਰਦਰਸ਼ਨਕਾਰੀ ਕਿਸਾਨਾਂ ਦੇ ਸਮਰਥਨ ਵਿਚ ਆਵਾਜ਼ ਚੁੱਕੀ ਸੀ।
ਇਹ ਵੀ ਪੜ੍ਹੋ: ਕਿਸਾਨ ਅੰਦੋਲਨ ’ਤੇ ਸਲਮਾਨ ਖਾਨ ਨੇ ਤੋੜੀ ਚੁੱਪੀ, ਕਿਹਾ- ਜੋ ਸਹੀ ਹੈ ਉਹੀ ਹੋਣਾ ਚਾਹੀਦਾ ਹੈ
ਭਾਰਤ ਨੇ ਇਸ ਟਵੀਟ ’ਤੇ ਬੁੱਧਵਾਰ ਨੂੰ ਸਖ਼ਤ ਪ੍ਰਤੀਕਿਰਿਆ ਦਿੱਤੀ ਸੀ, ਜਿਸ ਦਾ ਬਾਲੀਵੁੱਡ ਅਤੇ ਕ੍ਰਿਕਟ ਜਗਤ ਦੀਆਂ ਹਸਤੀਆਂ ਦੇ ਨਾਲ-ਨਾਲ ਸਿਖ਼ਰ ਮੰਤਰੀਆਂ ਨੇ ਵੀ ਸਮਰਥਨ ਕੀਤਾ ਸੀ। ਵਿਦੇਸ਼ ਮੰਤਰਾਲਾ ਨੇ ਕਿਹਾ ਸੀ ਕਿ ਕੁੱਝ ਨਿਹਿਤ ਸੁਆਰਥੀ ਸਮੂਹ ਪ੍ਰਦਰਸ਼ਨਾਂ ’ਤੇ ਆਪਣਾ ਏਜੰਡਾ ਥੋਪਣ ਦੀ ਕੋਸ਼ਿਸ਼ ਕਰ ਰਹੇ ਹਨ ਅਤੇ ਸੰਸਦ ਵਿਚ ਪੂਰੀ ਚਰਚਾ ਦੇ ਬਾਅਦ ਪਾਸ ਖੇਤੀ ਸੁਧਾਰਾਂ ਦੇ ਬਾਰੇ ਵਿਚ ਦੇਸ਼ ਦੇ ਕੁੱਝ ਹਿੱਸਿਆਂ ਵਿਚ ਕਿਸਾਨਾਂ ਦੇ ਬਹੁਤ ਹੀ ਛੋਟੇ ਵਰਗ ਨੂੰ ਕੁੱਝ ਇਤਰਾਜ਼ ਹਨ। ਸਾਬਕਾ ਕ੍ਰਿਕਟਰ ਸਚਿਨ ਤੇਂਦੁਲਕਰ, ਕ੍ਰਿਕਟਰ ਵਿਰਾਟ ਕੋਹਲੀ, ਗਾਇਕ ਲਤਾ ਮੰਗੇਸ਼ਕਰ, ਅਦਾਕਾਰ ਅਕਸ਼ੈ ਕੁਮਾਰ ਅਤੇ ਅਜੇ ਦੇਵਗਨ ਅਤੇ ਫਿਲ਼ਮਕਾਰ ਕਰਣ ਜੌਹਰ ਅਤੇ ਹੋਰ ਨੇ ਇਸ ਮੁੱਦੇ ’ਤੇ ਸੋਸ਼ਲ ਮੀਡੀਆ ਹੈਸ਼ਟੈਗ ‘ਇੰਡੀਆ ਟੂਗੇਦਰ’ ਅਤੇ ‘ਇੰਡੀਆ ਅਗੇਂਸਟ ਪ੍ਰੋਪੇਗੇਂਡਾ’ ਦਾ ਇਸਤੇਮਾਲ ਕਰਕੇ ਵਿਦੇਸ਼ ਮੰਤਰਾਲਾ ਦੇ ਬਿਆਨ ’ਤੇ ਪ੍ਰਤੀਕਿਰਿਆ ਪ੍ਰਗਟ ਕਰਦੇ ਹੋਏ ਸਰਕਾਰ ਪ੍ਰਤੀ ਇਕਜੁਟਤਾ ਪ੍ਰਗਟ ਕੀਤੀ ਸੀ। ਇਨ੍ਹਾ ਟਵੀਟ ਵਿਚ ਲੋਕਾਂ ਨੂੰ ‘ਦੁਸ਼ਪ੍ਰਚਾਰ’ ਵਿਚ ਸ਼ਾਮਲ ਨਾ ਹੋਣ ਅਤੇ ਮਤਭੇਦ ਫੈਲਾਉਣ ਵਾਲਿਆਂ ’ਤੇ ਧਿਆਨ ਨਾ ਦੇ ਕੇ ‘ਆਮ ਹੱਲ’ ਦਾ ਸਮਰਥਨ ਕਰਣ ਦੀ ਅਪੀਲ ਕੀਤੀ ਗਈ ਸੀ। ਫਿਲ਼ਮ ਜਗਤ ਦੀਆਂ ਕਈ ਹਸਤੀਆਂ ਨੇ ਵੱਡੀਆਂ ਹਸਤੀਆਂ ਦੇ ਇਸ ਤਰ੍ਹਾਂ ਅਚਾਨਕ ਟਵਿੱਟਰ ’ਤੇ ਸਰਗਰਮ ਹੋਣ ਅਤੇ ਦੂਜੇ ਪਾਸੇ ਕਿਸਾਨਾਂ ਦੀ ਦੁਰਦਸ਼ਾਂ ’ਤੇ ਧਿਆਨ ਜਾਂ ਉਸ ਨੂੰ ਸਮਝਣ ਵਿਚ ਨਾਕਾਮ ਰਹਿਣ ਨੂੰ ‘ਸ਼ਰਮਨਾਕ’ ਅਤੇ ‘ਦੁਖਦ’ ਕਰਾਰ ਦਿੱਤਾ ਹੈ।
ਇਹ ਵੀ ਪੜ੍ਹੋ: ਮੋਦੀ ਦੇ ਇਕ ਫੋਨ ਕਾਲ ਦੀ ਦੂਰੀ ਵਾਲੇ ਬਿਆਨ ’ਤੇ ਟਿਕੈਤ ਦਾ ਪਲਟਵਾਰ, PM ਦਾ ਫੋਨ ਨੰਬਰ ਕੀ ਹੈ?
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            