ਪਤੀ ਜ਼ੈਦ ਦੇ ਪੈਰਾਂ ’ਚ ਲੇਟੀ ਗੌਹਰ ਖ਼ਾਨ ਨੂੰ ਦੇਖ ਯੂਜ਼ਰ ਨੇ ਕੀਤਾ ਅਜਿਹਾ ਕੁਮੈਂਟ, ਅਦਾਕਾਰਾ ਨੇ ਦਿੱਤਾ ਮੂੰਹ ਤੋੜ ਜਵਾਬ

Wednesday, May 19, 2021 - 04:58 PM (IST)

ਪਤੀ ਜ਼ੈਦ ਦੇ ਪੈਰਾਂ ’ਚ ਲੇਟੀ ਗੌਹਰ ਖ਼ਾਨ ਨੂੰ ਦੇਖ ਯੂਜ਼ਰ ਨੇ ਕੀਤਾ ਅਜਿਹਾ ਕੁਮੈਂਟ, ਅਦਾਕਾਰਾ ਨੇ ਦਿੱਤਾ ਮੂੰਹ ਤੋੜ ਜਵਾਬ

ਮੁੰਬਈ: ਪ੍ਰੇਮੀ ਜ਼ੈਦ ਦਰਬਾਰ ਨਾਲ ਵਿਆਹ ਤੋਂ ਬਾਅਦ ਗੌਹਰ ਖ਼ਾਨ ਇਨੀਂ ਦਿਨੀਂ ਆਪਣੀ ਵਿਅਾਹੁਤਾ ਜ਼ਿੰਦਗੀ ਦਾ ਆਨੰਦ ਲੈ ਰਹੀ ਹੈ। ਜ਼ੈਦ ਅਤੇ ਗੌਹਰ ਇਕੱਠੇ ਸਮਾਂ ਬਿਤਾ ਰਹੇ ਹਨ ਅਤੇ ਪ੍ਰਸ਼ੰਸਕਾਂ ਨਾਲ ਇਸ ਬਾਰੇ ਜਾਣਕਾਰੀ ਸਾਂਝੀ ਕਰਦੇ ਰਹਿੰਦੇ ਹਨ। ਹਾਲ ਹੀ ’ਚ ਅਦਾਕਾਰ ਨੇ ਪਤੀ ਨਾਲ ਇਕ ਪਿਆਰ ਭਰੀ ਵੀਡੀਓ ਸਾਂਝੀ ਕੀਤੀ ਜਿਸ ਨੂੰ ਲੈ ਕੇ ਕਈਆਂ ਨੇ ਉਨ੍ਹਾਂ ਨੂੰ ਟਰੋਲ ਕਰਨ ਦੀ ਕੋਸ਼ਿਸ਼ ਕੀਤੀ ਜਿਸ ਦਾ ਗੌਹਰ ਨੇ ਵੀ ਮੂੰਹ ਤੋੜ ਜਵਾਬ ਦਿੱਤਾ ਹੈ। 

PunjabKesari
ਗੌਹਰ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ’ਤੇ ਜੋ ਵੀਡੀਓ ਸਾਂਝੀ ਕੀਤੀ ਹੈ ਉਸ ’ਚ ਦੇਖਿਆ ਜਾ ਸਕਦਾ ਹੈ ਕਿ ਅਦਾਕਾਰਾ ਪਤੀ ਜ਼ੈਦ ਦਰਬਾਰ ਦੇ ਪੈਰਾਂ ’ਚ ਲੇਟੀ ਨਜ਼ਰ ਆ ਰਹੀ ਹੈ ਅਤੇ ਗੀਤ ਗਾ ਰਹੀ ਹੈ। ਇਸ ਵੀਡੀਓ ਨੂੰ ਸਾਂਝੀ ਕਰਦੇ ਹੋਏ ਉਨ੍ਹਾਂ ਨੇ ਕੈਪਸ਼ਨ ’ਚ ਲਿਖਿਆ ਕਿ ‘ਇਕ ਪਿਆਰ ਅਜਿਹਾ.... ਹਾਹਾਹਾਹਾ। ਉੱਧਰ ਜ਼ੈਦ ਨੇ ਇਸ ’ਤੇ ਕੁਮੈਂਟ ਕਰਦੇ ਹੋਏ ਲਿਖਿਆ ਹੈ ਕਿ, ਕੀ ਪੈਰ ਹਨ। ਕਈ ਪ੍ਰਸ਼ੰਸਕਾਂ ਨੂੰ ਗੌਹਰ ਦਾ ਇਹ ਵੀਡੀਓ ਖ਼ੂਬ ਪਸੰਦ ਆ ਰਿਹਾ ਹੈ ਅਤੇ ਦੋਵਾਂ ਦੀ ਤਾਰੀਫ਼ ਵੀ ਕਰ ਰਹੇ ਹਨ। ਉੱਧਰ ਕਈਆਂ ਨੇ ਉਨ੍ਹਾਂ ਨੂੰ ਟਰੋਲ ਕਰਕੇ ਗ਼ਲਤ ਕੁਮੈਂਟ ਕੀਤੇ। 

 
 
 
 
 
 
 
 
 
 
 
 
 
 
 

A post shared by GAUAHAR KHAN (@gauaharkhan)


ਇਕ ਯੂਜ਼ਰਸ ਨੇ ਲਿਖਿਆ ਕਿ ‘ਇਸਲਾਮ ’ਚ ਔਰਤ ਦੀ ਜਗ੍ਹਾ ਮਰਦ ਦੇ ਪੈਰਾਂ ’ਚ ਹੁੰਦੀ ਹੈ। ਗੌਹਰ ਨੇ ਇਸ ਦਾ ਕਰਾਰਾ ਜਵਾਬ ਦਿੰਦੇ ਹੋਏ ਲਿਖਿਆ ਕਿ- ‘ਨਹੀਂ ਇਸ ਨੂੰ ਦੋਸਤੀ, ਪਿਆਰ, ਸਾਥ ਅਤੇ ਆਰਾਮ ਕਹਿੰਦੇ ਹਨ। ਇਸਲਾਮ ’ਚ ਔਰਤਾਂ ਨੂੰ ਨਾ ਮਰਦ ਤੋਂ ਉਪਰ ਦੱਸਿਆ ਗਿਆ ਹੈ ਅਤੇ ਨਾ ਹੀ ਹੇਠਾਂ ਸਗੋਂ ਉਹ ਮਰਦ ਦੇ ਬਰਾਬਰ ਹੁੰਦੀ ਹੈ ਜਿਸ ਨਾਲ ਉਹ ਉਸ ਦੇ ਦਿਲ ਦੇ ਕਰੀਬ ਰਹਿ ਸਕੇ। ਕੁਝ ਬੋਲਣ ਤੋਂ ਪਹਿਲੇ ਸਿੱਖੋ’।

PunjabKesari
ਇੰਨਾ ਹੀ ਨਹੀਂ ਗੌਹਰ ਨੇ ਉਸ ਯੂਜ਼ਰ ਨੂੰ ਬਲਾਕ ਕਰਦੇ ਹੋਏ ਲਿਖਿਆ ‘ਇਹ ਲੂਜ਼ਰ ਕਿਸੇ ਇੱਜਤ ਭਰੇ ਜਵਾਬ ਦਾ ਹੱਕਦਾਰ ਨਹੀਂ ਹੈ ਬਲਾਕ। ਪ੍ਰਸ਼ੰਸਕਾਂ ਨੂੰ ਅਦਾਕਾਰਾ ਦਾ ਇਹ ਜਵਾਬ ਅਤੇ ਐਕਸ਼ਨ ਖ਼ੂਬ ਪਸੰਦ ਆਇਆ ਅਤੇ ਇਸ ਲਈ ਉਨ੍ਹਾਂ ਦੀ ਤਾਰੀਫ਼ ਵੀ ਕਰ ਰਹੇ ਹਨ।


author

Aarti dhillon

Content Editor

Related News