ਗੌਹਰ ਖ਼ਾਨ ਜਲਦ ਬਣੇਗੀ ਇਸ ਸ਼ਖ਼ਸ ਦੀ ਦੁਲਹਨ, ਵਿਆਹ ਲਈ ਦੋਵੇਂ ਪਰਿਵਾਰਾਂ ਨੇ ਜਤਾਈ ਸਹਿਮਤੀ

Thursday, Oct 22, 2020 - 09:52 AM (IST)

ਗੌਹਰ ਖ਼ਾਨ ਜਲਦ ਬਣੇਗੀ ਇਸ ਸ਼ਖ਼ਸ ਦੀ ਦੁਲਹਨ, ਵਿਆਹ ਲਈ ਦੋਵੇਂ ਪਰਿਵਾਰਾਂ ਨੇ ਜਤਾਈ ਸਹਿਮਤੀ

ਜਲੰਧਰ (ਬਿਊਰੋ) : ਮਿਊਜ਼ਕ ਕੰਪੋਜਰ ਇਸਮਾਈਲ ਦਰਬਾਰ ਦੇ ਬੇਟੇ ਮਸ਼ਹੂਰ ਟਿਕਟਕਾਕਰ ਜ਼ੈਦ ਦਰਬਾਰ ਜਲਦ ਹੀ 'ਬਿੱਗ ਬੌਸ' ਸੀਜ਼ਨ 7 ਦੀ ਜੇਤੂ ਮਾਡਲ ਅਤੇ ਅਦਾਕਾਰਾ ਗੌਹਰ ਖਾਨ ਨਾਲ ਵਿਆਹ ਕਰਵਾਉਣ ਵਾਲੇ ਹਨ। ਪਰਿਵਾਰ ਦੇ ਰਿਸ਼ਤੇ ਦੀ ਮਨਜ਼ੂਰੀ ਤੋਂ ਬਾਅਦ ਇਸਮਾਈਲ ਦਰਬਾਰ ਦੋਹਾਂ ਦੇ ਵਿਆਹ ਲਈ ਸਹਿਮਤ ਹੋ ਗਏ ਹਨ। ਇਸ ਸਾਲ ਨਵੰਬਰ 'ਚ ਜੈਦ ਦਰਬਾਰ ਅਤੇ ਗੌਹਰ ਖਾਨ ਆਪਣੇ ਦੋਸਤੀ ਦੇ ਰਿਸ਼ਤੇ ਨੂੰ ਨਵਾਂ ਨਾਮ ਦੇ ਸਕਦੇ ਹਨ। ਸੰਗੀਤ ਦੇ ਸੰਗੀਤਕਾਰ ਇਸਮਾਈਲ ਦਰਬਾਰ ਨੇ ਹਾਲ ਹੀ 'ਚ ਈ-ਟਾਈਮਜ਼ ਨਾਲ ਗੱਲਬਾਤ ਕੀਤੀ ਸੀ, ਜਿਸ 'ਚ ਉਨ੍ਹਾਂ ਦੱਸਿਆ ਸੀ ਕਿ ਉਨ੍ਹਾਂ ਦਾ ਪੁੱਤਰ 'ਬਿੱਗ ਬੌਸ' ਦੇ ਘਰ ਜਾਣ ਤੋਂ ਪਹਿਲਾਂ ਗੌਹਰ ਖ਼ਾਨ ਨੂੰ ਆਪਣੀ ਮਾਂ ਨੂੰ ਮਿਲਾਉਣ ਲਈ ਘਰ ਲੈ ਕੇ ਆਇਆ ਸੀ।
PunjabKesari
ਇਸ ਗੱਲਬਾਤ ਦੌਰਾਨ ਉਨ੍ਹਾਂ ਦੱਸਿਆ ਕਿ ਗੌਹਰ ਨੇ ਸਾਡੇ ਨਾਲ ਲਗਭਗ 4 ਘੰਟੇ ਬਤੀਤ ਕੀਤੇ। ਅਸੀਂ ਇਕੱਠੇ ਬਿਰਿਆਨੀ ਖਾਧੀ। ਉਹ ਦੋਵੇਂ ਆਪਣੇ ਰਿਸ਼ਤੇ ਨੂੰ ਲੈ ਕੇ ਬਹੁਤ ਗੰਭੀਰ ਹਨ। ਇਸਮਾਈਲ ਦਰਬਾਰ ਨੇ ਕਿਹਾ ਕਿ ਮੈਨੂੰ ਉਨ੍ਹਾਂ ਦੇ ਰਿਸ਼ਤੇ ਨਾਲ ਕੋਈ ਦਿੱਕਤ ਨਹੀਂ ਹੈ ਪਰ ਮੈਂ ਨਿਸ਼ਚਤ ਤੌਰ 'ਤੇ ਕਿਹਾ ਕਿ ਗੌਹਰ ਤੁਹਾਡੇ ਤੋਂ 5 ਸਾਲ ਵੱਡੀ ਹੈ। ਇਸ ਲਈ ਵਿਆਹ ਤੋਂ ਪਹਿਲਾਂ ਧਿਆਨ ਨਾਲ ਸੋਚ ਲੈਣ ਅਤੇ ਦੋਵੇਂ ਇਹ ਜਾਣ ਲੈਣ ਕੀ ਇਹ ਅਸਲ 'ਚ ਸੱਚਾ ਪਿਆਰ ਹੈ? 
PunjabKesari
ਇਸਮਾਈਲ ਦਰਬਾਰ ਨੇ ਦੱਸਿਆ ਕਿ 'ਬਿੱਗ ਬੌਸ' ਦੇ ਘਰ ਜਾਣ ਤੋਂ ਪਹਿਲਾਂ ਗੌਹਰ ਖ਼ਾਨ ਨੇ ਮੈਨੂੰ ਫੋਨ ਕਰਕੇ ਆਸ਼ੀਰਵਾਦ ਮੰਗਿਆ ਸੀ। ਮੈਂ ਗੌਹਰ ਖ਼ਾਨ ਨੂੰ ਕਿਹਾ ਸੀ- 'ਮੇਰੀਆਂ ਅਸੀਸਾਂ ਉਸ ਦੇ ਨਾਲ ਹਮੇਸ਼ਾ ਹਨ। ਉਸ ਨੇ ਦੱਸਿਆ ਕਿ ਮੈਂ ਅਤੇ ਆਇਸ਼ਾ ਜਲਦੀ ਹੀ ਗੌਹਰ ਦੀ ਮਾਂ ਨੂੰ ਵੀ ਮਿਲਾਂਗੇ। ਨਵੰਬਰ 'ਚ ਦੋਵਾਂ ਦੇ ਵਿਆਹ ਬਾਰੇ ਜ਼ੈਦ ਦੀ ਮਾਂ ਆਇਸ਼ਾ ਨੇ ਕਿਹਾ, ਅਜੇ ਤੱਕ ਅਸੀਂ ਵਿਆਹ ਬਾਰੇ ਗੱਲ ਨਹੀਂ ਕੀਤੀ ਹੈ ਪਰ ਜੇ ਬੱਚੇ ਵਿਆਹ ਲਈ ਕੱਲ੍ਹ ਨੂੰ ਕਹਿਣਗੇ 6 ਮਹੀਨਿਆਂ ਬਾਅਦ ਕਹੇ ਤਾਂ ਅਸੀਂ ਉਨ੍ਹਾਂ ਦੇ ਨਾਲ ਹਾਂ।
PunjabKesari


author

sunita

Content Editor

Related News