ਗੌਹਰ ਖ਼ਾਨ ਨੇ ਜੈਦ ਦਰਬਾਰ ਨਾਲ ਕਰਵਾਇਆ ਨਿਕਾਹ, ਵੇਖੋ ਹਰ ਰਸਮ ਦੀਆਂ ਖ਼ੂਬਸੂਰਤ ਤਸਵੀਰਾਂ

Friday, Dec 25, 2020 - 04:46 PM (IST)

ਗੌਹਰ ਖ਼ਾਨ ਨੇ ਜੈਦ ਦਰਬਾਰ ਨਾਲ ਕਰਵਾਇਆ ਨਿਕਾਹ, ਵੇਖੋ ਹਰ ਰਸਮ ਦੀਆਂ ਖ਼ੂਬਸੂਰਤ ਤਸਵੀਰਾਂ

ਮੁੰਬਈ (ਬਿਊਰੋ) : ਰਿਐਲਿਟੀ ਟੀ. ਵੀ. ਸ਼ੋਅ ‘ਬਿੱਗ ਬੌਸ 7’ ਦੀ ਜੇਤੂ ਗੌਹਰ ਖ਼ਾਨ ਤੇ ਜੈਦ ਦਰਬਾਰ ਦੇ ਵਿਆਹ ਦੀਆਂ ਰਸਮਾਂ ਦੀਆਂ ਤਸਵੀਰਾਂ ਸੋਸ਼ਲ ਮੀਡੀਆ ’ਤੇ ਕਾਫ਼ੀ ਵਾਇਰਲ ਹੋ ਰਹੀਆਂ ਹਨ। ਹਰ ਫੰਕਸ਼ਨ ’ਚ ਦੋਵੇਂ ਪਰਫੈਕਟ ਨਜ਼ਰ ਆਏ। ਹੁਣ ਦੋਵੇਂ ਲਾੜੀ-ਲਾੜੇ ਦੇ ਪਹਿਰਾਵੇ ’ਚ ਨਜ਼ਰ ਆਏ ਹਨ।

PunjabKesari

ਵਿਆਹ ਵਾਲੇ ਜੋੜੇ ’ਚ ਗੌਹਰ ਖ਼ਾਨ ਤੇ ਜੈਦ ਕਾਫ਼ੀ ਸ਼ਾਨਦਾਰ ਲੱਗ ਰਹੇ ਹਨ। ਅੱਜ ਦੋਵੇਂ ਆਪਣੀ ਜ਼ਿੰਦਗੀ ਦੀ ਨਵੀਂ ਸ਼ੁਰੂਆਤ ਕਰਨ ਜਾ ਰਹੇ ਹਨ। 

PunjabKesari

ਅਦਾਕਾਰਾ ਗੌਹਰ ਖ਼ਾਨ 25 ਦਸਬੰਰ ਨੂੰ ਜੈਦ ਦਰਬਾਰ ਨਾਲ ਨਿਕਾਲ ਕਰਵਾ ਰਹੀ ਹੈ। ਆਪਣੇ ਨਿਕਾਹ ਲਈ ਦੋਵਾਂ ਨੇ ਸ਼ਾਨਦਾਰ ਆਊਟਫਿੱਟ ਕੈਰੀ ਕੀਤੀ। ਉਨ੍ਹਾਂ ਨੇ ਨਿਕਾਲ ਲਈ ਗੋਲਡਨ ਅਤੇ ਕਰੀਮ ਰੰਗ ਨੂੰ ਚੁਣਿਆ।

PunjabKesari

ਬ੍ਰਾਈਡਲ ਲੁੱਕ ’ਚ ਗੌਹਰ ਖ਼ਾਨ ਕਾਫ਼ੀ ਖ਼ੂਬਸੂਰਤ ਨਜ਼ਰ ਆ ਰਹੀ ਹੈ। ਸਿਰ ’ਤੇ ਦੁੱਪਟਾ, ਗੋਲਡਨ-ਕਰੀਮ ਸ਼ਰਾਰਾ ਨਾਲ ਭਰੇ ਗਹਿਣਿਆਂ ’ਚ ਗੌਹਰ ਖ਼ਾਨ ਕਾਫ਼ੀ ਖ਼ੂਬਸੂਰਤ ਲੱਗ ਰਹੀ ਹੈ।

PunjabKesari


ਦੱਸਣਯੋਗ ਹੈ ਕਿ ਗੌਹਰ ਖ਼ਾਨ ਤੇ ਜੈਦ ਕਾਫ਼ੀ ਸਮੇਂ ਤੋਂ ਇਕ-ਦੂਜੇ ਨੂੰ ਡੇਟ ਕਰ ਰਹੇ ਸਨ। ਦੋਵੇਂ ਸੋਸ਼ਲ ਮੀਡੀਆ ’ਤੇ ਕਾਫ਼ੀ ਸਰਗਰਮ ਰਹਿੰਦੇ ਹਨ। ਇਕ-ਦੂਜੇ ਨਾਲ ਹਮੇਸ਼ਾ ਦੋਵੇਂ ਤਸਵੀਰਾਂ ਸਾਂਝੀਆਂ ਕਰਦੇ ਰਹਿੰਦੇ ਸਨ। ਜੈਦ ਦਰਬਾਰ ਕੋਰੀਓਗ੍ਰਾਫ਼ਰ ਤੇ ਡਾਂਸਰ ਹੈ। ਗੌਹਰ ਖ਼ਾਨ ਨਾਲ ਉਸ ਦੇ ਡਾਂਸ ਵੀਡੀਓ ਕਾਫ਼ੀ ਸੁਰਖੀਆਂ ’ਚ ਰਹਿੰਦੇ ਹਨ। 

PunjabKesari
ਗੌਹਰ ਖ਼ਾਨ ਨੇ ਇੰਸਟਾਗ੍ਰ੍ਰਾਮ 'ਤੇ 2 ਤਸਵੀਰਾਂ ਸਾਂਝੀਆਂ ਕੀਤੀਆਂ ਸਨ। ਦੋਵਾਂ ’ਚ ਉਹ ਆਪਣੀ ਮਹਿੰਦੀ ਦਿਖਾ ਰਹੀ ਹੈ। ਗੌਹਰ ਖ਼ਾਨ ਨੇ ਆਪਣੀ ਮਹਿੰਦੀ ’ਚ ਪੀਲੇ ਰੰਗ ਦਾ ਸੂਟ ਪਾਇਆ ਹੈ, ਜੋ ਕਿ ਚਾਰ ਸਾਲ ਪੁਰਾਣਾ ਹੈ।

PunjabKesari

ਤਸਵੀਰਾਂ ਸ਼ੇਅਰ ਕਰਨ ਦੇ ਨਾਲ ਗੌਹਰ ਖ਼ਾਨ ਨੇ ਆਪਣੀ ਕੈਪਸ਼ਨ ’ਚ ਦੱਸਿਆ ਹੈ ਕਿ ਇਹ ਸੂਟ ਚਾਰ ਸਾਲ ਪੁਰਾਣਾ ਹੈ, ਜੋ ਉਨ੍ਹਾਂ ਦੇ ਭਰਾ ਅਸਦ ਖ਼ਾਨ ਨੇ ਤੋਹਫ਼ੇ ’ਚ ਦਿੱਤਾ ਸੀ। ਗੌਹਰ ਨੇ ਇਸ ਖ਼ੂਬਸੂਰਤ ਤੋਹਫ਼ੇ ਲਈ ਭਰਾ ਦਾ ਧੰਨਵਾਦ ਵੀ ਕੀਤਾ ਹੈ।

PunjabKesari

PunjabKesari

PunjabKesari

PunjabKesari

PunjabKesari

PunjabKesari

PunjabKesari

PunjabKesari

PunjabKesari

PunjabKesari

PunjabKesari

PunjabKesari

ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ? ਕੁਮੈਂਟ ਬਾਕਸ ’ਚ ਜ਼ਰੂਰ ਦੱਸੋ।


author

sunita

Content Editor

Related News