ਦੁਬਈ ''ਚ ਗਾਇਕ ਗੈਰੀ ਸੰਧੂ ਨੇ ਸ਼ੇਰਾਂ ਨਾਲ ਕੀਤੀ ਰੱਜ ਕੇ ਮਸਤੀ, ਵੀਡੀਓ ਹੋਈ ਵਾਇਰਲ

Tuesday, Dec 06, 2022 - 12:29 PM (IST)

ਦੁਬਈ ''ਚ ਗਾਇਕ ਗੈਰੀ ਸੰਧੂ ਨੇ ਸ਼ੇਰਾਂ ਨਾਲ ਕੀਤੀ ਰੱਜ ਕੇ ਮਸਤੀ, ਵੀਡੀਓ ਹੋਈ ਵਾਇਰਲ

ਜਲੰਧਰ (ਬਿਊਰੋ) : ਸੰਗੀਤ ਜਗਤ ਦੇ ਪ੍ਰਸਿੱਧ ਗਾਇਕ ਗੈਰੀ ਸੰਧੂ ਹਮੇਸ਼ਾ ਕਿਸੇ ਨਾ ਕਿਸੇ ਵਜ੍ਹਾ ਕਰਕੇ ਸੁਰਖੀਆਂ 'ਚ ਬਣੇ ਰਹਿੰਦੇ ਹਨ। ਹਾਲ ਹੀ 'ਚ ਗੈਰੀ ਸੰਧੂ ਨੇ ਭਾਰਤੀ ਟੀਮ ਦੇ ਕੈਪਟਨ ਰੋਹਿਤ ਸ਼ਰਮਾ 'ਤੇ ਟਿੱਪਣੀ ਕੀਤੀ ਸੀ, ਜਿਸ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋਈਆਂ ਸਨ। ਇਸ ਦੇ ਨਾਲ ਹੀ ਗੈਰੀ ਸੰਧੂ ਸੋਸ਼ਲ ਮੀਡੀਆ ਪੋਸਟਾਂ ਕਰਕੇ ਵੀ ਚਰਚਾ 'ਚ ਰਹਿੰਦੇ ਹਨ। ਹਾਲ ਹੀ 'ਚ ਗੈਰੀ ਸੰਧੂ ਨੇ ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਸ਼ੇਅਰ ਕੀਤੀ ਹੈ, ਜਿਸ ਨੂੰ ਵੇਖ ਸੰਧੂ ਦੇ ਪ੍ਰਸ਼ੰਸਕ ਕਾਫ਼ੀ ਖੁਸ਼ ਹੋ ਰਹੇ ਹਨ ਅਤੇ ਹੈਰਾਨ ਵੀ ਹੋ ਰਹੇ ਹਨ।

PunjabKesari 

ਦਰਅਸਲ, ਗੈਰੀ ਸੰਧੂ ਹਾਲ ਹੀ 'ਚ ਦੁਬਈ 'ਚ ਸੀ। ਇੱਥੇ ਗੈਰੀ ਸੰਧੂ ਨੇ ਲਾਈਵ ਸ਼ੋਅ ਕੀਤਾ ਸੀ। ਇਸ ਦੌਰਾਨ ਕੰਮ ਤੋਂ ਵਿਹਲੇ ਹੋ ਕੇ ਗੈਰੀ ਸੰਧੂ ਨੇ ਦੁਬਈ 'ਚ ਫੁਰਸਤ ਦੇ ਪਲ ਵੀ ਬਿਤਾਏ। ਇਸ ਦੀ ਵੀਡੀਓ ਗੈਰੀ ਨੇ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀ ਹੈ। ਵੀਡੀਓ 'ਚ ਗੈਰੀ ਸੰਧੂ ਸ਼ੇਰਾਂ ਤੇ ਟਾਈਗਰ ਨਾਲ ਖੇਡਦਾ ਨਜ਼ਰ ਆਇਆ। ਉਨ੍ਹਾਂ ਦੀ ਇਹ ਵੀਡੀਓ ਪ੍ਰਸ਼ੰਸਕਾਂ ਦਾ ਖੂਬ ਦਿਲ ਜਿੱਤ ਰਹੀ ਹੈ।

ਦੱਸਣਯੋਗ ਹੈ ਕਿ ਗੈਰੀ ਸੰਧੂ ਦਾ ਨਾਂ ਪੰਜਾਬੀ ਇੰਡਸਟਰੀ ਦੇ ਟੌਪ ਗਾਇਕਾਂ 'ਚ ਸ਼ੁਮਾਰ ਹੈ। ਗੈਰੀ ਸੰਧੂ ਨੇ ਆਪਣੇ ਹੁਣ ਤੱਕ ਦੇ ਗਾਇਕੀ ਦੇ ਕਰੀਅਰ 'ਚ ਇੰਡਸਟਰੀ ਨੂੰ ਅਨੇਕਾਂ ਹਿੱਟ ਗੀਤ ਦਿੱਤੇ ਹਨ। ਉਸ ਦੇ ਹਿੱਟ ਗੀਤਾਂ ਦੀ ਲਿਸਟ ਕਾਫ਼ੀ ਲੰਮੀ ਹੈ। ਇਸ ਦੇ ਨਾਲ ਉਹ ਜੈਸਮੀਨ ਸੈਂਡਲਾਸ ਕਰਕੇ ਵੀ ਕਾਫੀ ਚਰਚਾ 'ਚ ਰਹਿੰਦੇ ਹਨ। ਹਾਲ ਹੀ 'ਚ ਜਦੋਂ ਜੈਸਮੀਨ ਪੰਜਾਬ ਆਈ ਤਾਂ ਉਸ ਨੇ ਆਉਂਦੇ ਹੀ ਗੈਰੀ ਸੰਧੂ 'ਤੇ ਤਿੱਖੇ ਨਿਸ਼ਾਨੇ ਵਿੰਨ੍ਹੇ ਸਨ। 


ਨੋਟ-  ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ। 


author

sunita

Content Editor

Related News