‘ਗੰਗੂਬਾਈ ਕਾਠੀਆਵਾੜੀ’ ਦਾ ਟਰੇਲਰ ਰਿਲੀਜ਼, ਆਲੀਆ ਭੱਟ ਦਾ ਇਹ ਅੰਦਾਜ਼ ਪਹਿਲਾਂ ਨਹੀਂ ਦੇਖਿਆ ਹੋਵੇਗਾ ਤੁਸੀਂ

02/04/2022 1:55:54 PM

ਮੁੰਬਈ (ਬਿਊਰੋ)– ਆਲੀਆ ਭੱਟ ਦੀ ‘ਗੰਗੂਬਾਈ ਕਾਠੀਆਵਾੜੀ’ ਦਾ ਟਰੇਲਰ ਅੱਜ ਰਿਲੀਜ਼ ਹੋ ਗਿਆ ਹੈ। ਟਰੇਲਰ ਰਿਲੀਜ਼ ਹੁੰਦਿਆਂ ਹੀ ਪ੍ਰਸ਼ੰਸਕਾਂ ਦਾ ਉਤਸ਼ਾਹ ਫ਼ਿਲਮ ਨੂੰ ਲੈ ਕੇ ਹੋਰ ਵੱਧ ਗਿਆ ਹੈ।

ਇਹ ਖ਼ਬਰ ਵੀ ਪੜ੍ਹੋ : ਅਸ਼ਲੀਲ ਫ਼ਿਲਮਾਂ ਦੇ ਮਾਮਲੇ ’ਚ ਫਸੇ ਰਾਜ ਕੁੰਦਰਾ ਨੇ ਪਤਨੀ ਸ਼ਿਲਪਾ ਸ਼ੈੱਟੀ ਦੇ ਨਾਂ ਕੀਤੇ 5 ਫਲੈਟਸ, ਇੰਨੇ ਕਰੋੜ ਹੈ ਕੀਮਤ

ਆਲੀਆ ਭੱਟ ਦੀ ਫ਼ਿਲਮ ‘ਗੰਗੂਬਾਈ ਕਾਠੀਆਵਾੜੀ’ ਤੋਂ ਕਈ ਉਮੀਦਾਂ ਲਗਾਈਆਂ ਜਾ ਰਹੀਆਂ ਹਨ। ਅਜਿਹੇ ’ਚ ਟਰੇਲਰ ਇਕ ਜ਼ਬਰਦਸਤ ਫ਼ਿਲਮ ਦਾ ਵਾਅਦਾ ਦਰਸ਼ਕਾਂ ਨਾਲ ਕਰਦਾ ਹੈ। ਟਰੇਲਰ ’ਚ ਗੰਗੂਬਾਈ ਦੇ ਇਕ ਮਾਸੂਮ ਲੜਕੀ ਤੋਂ ਰੈੱਡ ਲਾਈਟ ਏਰੀਆ ਦੀ ਕੁਈਨ ਬਣਨ ਤਕ ਦੇ ਸਫਰ ਨੂੰ ਦਿਖਾਇਆ ਗਿਆ ਹੈ।

ਆਲੀਆ ਭੱਟ ਦਾ ਅਜਿਹਾ ਰੂਪ ਤੁਸੀਂ ਪਹਿਲਾਂ ਨਹੀਂ ਦੇਖਿਆ ਹੋਵੇਗਾ। ਟਰੇਲਰ ’ਚ ਆਲੀਆ ਭੱਟ ਦੇ ਜ਼ਬਰਦਸਤ ਅੰਦਾਜ਼ ਨੂੰ ਦੇਖਿਆ ਜਾ ਸਕਦਾ ਹੈ। ਟਰੇਲਰ ਤੋਂ ਸਾਫ ਹੈ ਕਿ ਆਲੀਆ ਭੱਟ ਇਸ ਵਾਰ ਵੱਡੇ ਪਰਦੇ ’ਤੇ ਤੂਫ਼ਾਨ ਲਿਆਉਣ ਵਾਲੀ ਹੈ।

ਇਹ ਆਲੀਆ ਭੱਟ ਦੇ ਕਰੀਅਰ ਲਈ ਸਭ ਤੋਂ ਜ਼ਰੂਰੀ ਫ਼ਿਲਮ ਹੈ ਤੇ ਇਸ ਵਾਰ ਉਹ ਕੋਈ ਘਾਟ ਨਹੀਂ ਛੱਡਣ ਵਾਲੀ। ਟਰੇਲਰ ’ਚ ਵਿਜੇ ਰਾਜ ਨੂੰ ਵੀ ਵੱਖਰੇ ਅੰਦਾਜ਼ ’ਚ ਦੇਖਿਆ ਜਾ ਸਕਦਾ ਹੈ। ਅਜੇ ਦੇਵਗਨ ਲਾਲਾ ਦੇ ਕਿਰਦਾਰ ’ਚ ਕਮਾਲ ਕਰਨ ਲਈ ਤਿਆਰ ਹਨ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News