ਐਡਵਾਂਸ ਬੁਕਿੰਗ ''ਚ ਸੰਨੀ ਦਿਓਲ ਦੀ ''ਗਦਰ 2'' ਨੇ ਮਚਾਇਆ ਗਦਰ, ''ਓ. ਐੱਮ. ਜੀ. 2'' ਤੋਂ ਇੰਨੇ ਫਰਕ ਨਾਲ ਅੱਗੇ

Monday, Aug 07, 2023 - 12:22 PM (IST)

ਐਡਵਾਂਸ ਬੁਕਿੰਗ ''ਚ ਸੰਨੀ ਦਿਓਲ ਦੀ ''ਗਦਰ 2'' ਨੇ ਮਚਾਇਆ ਗਦਰ, ''ਓ. ਐੱਮ. ਜੀ. 2'' ਤੋਂ ਇੰਨੇ ਫਰਕ ਨਾਲ ਅੱਗੇ

ਨਵੀਂ ਦਿੱਲੀ (ਬਿਊਰੋ) - ਅੱਜ ਤੋਂ 4 ਦਿਨ ਬਾਅਦ ਬਾਕਸ ਆਫਿਸ 'ਤੇ 2 ਵੱਡੀਆਂ ਫ਼ਿਲਮਾਂ ਵਿਚਾਲੇ ਜ਼ਬਰਦਸਤ ਟੱਕਰ ਹੋਵੇਗੀ। 'ਗਦਰ 2' ਤੇ 'ਓ. ਐੱਮ. ਜੀ. 2' ਇਸ ਮਹੀਨੇ 11 ਅਗਸਤ ਨੂੰ ਰਿਲੀਜ਼ ਹੋ ਰਹੀਆਂ ਹਨ। ਦੋਵਾਂ ਫ਼ਿਲਮਾਂ ਦੀ ਐਡਵਾਂਸ ਬੁਕਿੰਗ ਸ਼ੁਰੂ ਹੋ ਗਈ ਹੈ। ਸ਼ੁਰੂਆਤ 'ਚ ਇਹ ਅੰਦਾਜ਼ਾ ਲਗਾਇਆ ਜਾ ਰਿਹਾ ਸੀ ਕਿ ਐਡਵਾਂਸ ਬੁਕਿੰਗ 'ਚ 'ਗਦਰ 2' ਅਤੇ 'ਓ. ਐੱਮ. ਜੀ. 2' ਵਿਚਾਲੇ ਸਖ਼ਤ ਮੁਕਾਬਲਾ ਹੋ ਸਕਦਾ ਹੈ ਪਰ 'ਗਦਰ 2' ਨੂੰ ਲੈ ਕੇ ਜਿਸ ਤਰ੍ਹਾਂ ਦੇ ਅੰਕੜੇ ਸਾਹਮਣੇ ਆਏ ਹਨ, ਉਸ ਨੇ ਸਭ ਨੂੰ ਹੈਰਾਨ ਕਰ ਦਿੱਤਾ ਹੈ।

'ਗਦਰ 2' ਮਚਾ ਰਹੀ ਹੈ ਗਦਰ
ਸੰਨੀ ਦਿਓਲ ਲੰਬੇ ਸਮੇਂ ਬਾਅਦ ਫ਼ਿਲਮੀ ਪਰਦੇ 'ਤੇ ਵਾਪਸੀ ਕਰ ਰਹੇ ਹਨ। ਇਸ 65 ਸਾਲਾ ਸੰਨੀ ਦਿਓਲ ਲਈ ਲੋਕਾਂ 'ਚ ਅੱਜ ਵੀ ਜ਼ਬਰਦਸਤ ਕ੍ਰੇਜ਼ ਹੈ। 'ਗਦਰ 2' ਦੀ ਐਡਵਾਂਸ ਬੁਕਿੰਗ 'ਚ ਜ਼ਬਰਦਸਤ ਹੁੰਗਾਰਾ ਦੇਖਣ ਨੂੰ ਮਿਲ ਰਿਹਾ ਹੈ। ਫ਼ਿਲਮ ਦੀ ਰਿਲੀਜ਼ 'ਚ 4 ਦਿਨ ਬਾਕੀ ਹਨ ਅਤੇ ਹੁਣ ਤਕ 3.30 ਕਰੋੜ ਤਕ ਦੀਆਂ ਟਿਕਟਾਂ ਵਿਕ ਚੁੱਕੀਆਂ ਹਨ। ਇਹ ਅੰਕੜੇ ਬਲਾਕ ਕੀਤੀਆਂ ਸੀਟਾਂ ਨੂੰ ਛੱਡ ਕੇ ਦਿੱਤੇ ਗਏ ਹਨ। ਇਸ ਦੇ ਨਾਲ ਹੀ 'ਗਦਰ 2' ਦੀਆਂ 30,000 ਤੋਂ ਵੱਧ ਟਿਕਟਾਂ ਰਾਸ਼ਟਰੀ ਚੇਨ 'ਚ ਸ਼ੁਰੂਆਤੀ ਦਿਨ ਹੀ ਵਿਕ ਚੁੱਕੀਆਂ ਹਨ। ਫ਼ਿਲਮ ਡਿਸਟ੍ਰੀਬਿਊਟਰ ਰਾਜ ਬਾਂਸਲ ਨੇ ਦੱਸਿਆ ਕਿ 'ਗਦਰ 2' ਐਡਵਾਂਸ ਬੁਕਿੰਗ 'ਚ ਚੰਗਾ ਹੁੰਗਾਰਾ ਦੇ ਰਹੀ ਹੈ। ਜਦੋਂਕਿ ਫ਼ਿਲਮ ਦੀ ਰਿਲੀਜ਼ 'ਚ ਅਜੇ 4 ਦਿਨ ਬਾਕੀ ਹਨ।

'ਓ. ਐੱਮ. ਜੀ. 2' ਤੋਂ ਇੰਨੇ ਫਰਕ ਨਾਲ ਅੱਗੇ
ਜੇਕਰ ਅਕਸ਼ੈ ਕੁਮਾਰ ਦੀ ਫ਼ਿਲਮ 'ਓ. ਐੱਮ. ਜੀ. 2' (OMG 2) ਦੀ ਗੱਲ ਕਰੀਏ ਤਾਂ ਇਹ ਫ਼ਿਲਮ 'ਗਦਰ 2' ਤੋਂ ਐਡਵਾਂਸ ਬੁਕਿੰਗ 'ਚ ਕਾਫੀ ਪਿੱਛੇ ਹੈ। ਖ਼ਬਰਾਂ ਮੁਤਾਬਕ 'OhMG 2' ਨੇ ਓਪਨਿੰਗ ਡੇਅ 'ਤੇ ਕਰੀਬ 65 ਲੱਖ ਦੀ ਕਮਾਈ ਕੀਤੀ ਹੈ। ਟਿਕਟਾਂ ਦੀ ਵਿਕਰੀ ਦੀ ਗੱਲ ਕਰੀਏ ਤਾਂ 'ਗਦਰ 2' 'ਓ. ਐੱਮ. ਜੀ. 2' ਤੋਂ ਇੱਕ ਲੱਖ ਟਿਕਟਾਂ ਦੇ ਵੱਡੇ ਫਰਕ ਨਾਲ ਅੱਗੇ ਹੈ। ਫ਼ਿਲਮ ਨੂੰ ਅਮਿਤ ਰਾਏ ਨੇ ਲਿਖਿਆ ਤੇ ਡਾਇਰੈਕਟ ਕੀਤਾ ਹੈ। ਦੁਨੀਆ ਭਰ ’ਚ ਇਹ ਫ਼ਿਲਮ 11 ਅਗਸਤ ਨੂੰ ਸੰਨੀ ਦਿਓਲ ਦੀ ਫ਼ਿਲਮ ‘ਗਦਰ 2’ ਨਾਲ ਰਿਲੀਜ਼ ਹੋਣ ਜਾ ਰਹੀ ਹੈ।

 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

sunita

Content Editor

Related News