22 ਸਾਲਾਂ ਬਾਅਦ ਮੁੜ ਮਚਿਆ ਗਦਰ, ਆਜ਼ਾਦੀ ਦਿਹਾੜੇ 'ਤੇ 'ਗਦਰ 2' ਹੋਈ 200 ਕਰੋੜ ਦੇ ਕਲੱਬ 'ਚ ਸ਼ਾਮਲ

08/16/2023 10:54:13 AM

ਨਵੀਂ ਦਿੱਲੀ : ਬਾਲੀਵੁੱਡ ਅਦਾਕਾਰ ਸੰਨੀ ਦਿਓਲ ਅਤੇ ਅਮੀਸ਼ਾ ਪਟੇਲ ਦੀ ਫ਼ਿਲਮ 'ਗਦਰ 2' ਨੇ ਸਿਨੇਮਾਘਰਾਂ 'ਤੇ ਕਬਜ਼ਾ ਕਰ ਲਿਆ ਹੈ। ਫ਼ਿਲਮ ਨੂੰ 22 ਸਾਲ ਪਹਿਲਾਂ ਆਈ 'ਗਦਰ' ਜਿੰਨਾ ਪਿਆਰ ਮਿਲ ਰਿਹਾ ਹੈ। 'ਗਦਰ 2' ਨੇ ਆਪਣੀ ਰਿਲੀਜ਼ਿੰਗ ਦੇ 5 ਦਿਨਾਂ 'ਚ ਹੀ ਬਾਕਸ ਆਫਿਸ 'ਤੇ ਧਮਾਲ ਮਚਾ ਦਿੱਤੀ ਸੀ। ਸੁਤੰਤਰਤਾ ਦਿਵਸ 'ਤੇ ਫ਼ਿਲਮ ਨੇ ਅਜਿਹੀ ਕਮਾਈ ਕੀਤੀ ਕਿ ਇਹ ਸਿੱਧੇ 200 ਕਰੋੜ ਦੇ ਕਲੱਬ 'ਚ ਸ਼ਾਮਲ ਹੋ ਗਈ। 'ਗਦਰ 2' 11 ਅਗਸਤ ਨੂੰ ਰਿਲੀਜ਼ ਹੋਈ ਸੀ। ਫ਼ਿਲਮ ਨੇ ਆਉਂਦੇ ਹੀ ਬਾਕਸ ਆਫਿਸ 'ਤੇ ਚੰਗੀ ਸ਼ੁਰੂਆਤ ਕੀਤੀ ਅਤੇ ਪਹਿਲੇ ਦਿਨ 40 ਕਰੋੜ ਦਾ ਖਾਤਾ ਖੋਲ੍ਹ ਲਿਆ। ਇਸ ਤੋਂ ਬਾਅਦ ਫ਼ਿਲਮ ਨੇ ਪਹਿਲੇ ਵੀਕੈਂਡ 'ਤੇ ਹੀ 100 ਕਰੋੜ ਕਲੱਬ 'ਚ ਐਂਟਰੀ ਕਰ ਲਈ।

ਸ਼ੁਰੂਆਤੀ ਦਿਨ 'ਤੇ ਕੀਤਾ ਚੰਗਾ ਕਾਰੋਬਾਰ 
'ਗਦਰ 2' ਨੇ ਰਿਲੀਜ਼ਿੰਗ ਦੇ ਦੂਜੇ ਦਿਨ 43 ਕਰੋੜ ਦਾ ਕਾਰੋਬਾਰ ਕੀਤਾ। ਇਸ ਦੇ ਨਾਲ ਹੀ ਐਤਵਾਰ ਨੂੰ ਕਲੈਕਸ਼ਨ 50 ਕਰੋੜ ਨੂੰ ਪਾਰ ਕਰ ਗਿਆ। ਇਸ ਨਾਲ 'ਗਦਰ 2' ਨੇ ਆਪਣੇ ਸ਼ੁਰੂਆਤੀ ਵੀਕੈਂਡ 'ਚ 134.58 ਕਰੋੜ ਰੁਪਏ ਇਕੱਠੇ ਕੀਤੇ।

PunjabKesari

ਸੁਤੰਤਰਤਾ ਦਿਵਸ 'ਤੇ 'ਗਦਰ 2' ਨੇ ਪਹਿਲੇ ਦਿਨ ਨਾਲੋਂ ਕੀਤੀ ਵੱਧ ਕਮਾਈ
ਬਾਕਸ ਆਫਿਸ 'ਤੇ ਜਿੱਥੇ ਜ਼ਿਆਦਾਤਰ ਫ਼ਿਲਮਾਂ ਸੋਮਵਾਰ ਦੇ ਟੈਸਟ 'ਚ ਪਛੜ ਗਈਆਂ। ਦੂਜੇ ਪਾਸੇ 'ਗਦਰ 2' ਨੇ ਬਹੁਤ ਪੈਸਾ ਕਮਾਇਆ। ਫ਼ਿਲਮ ਨੇ ਸੋਮਵਾਰ ਨੂੰ ਥੋੜ੍ਹੀ ਗਿਰਾਵਟ ਦਰਜ ਕੀਤੀ ਅਤੇ 38.70 ਕਰੋੜ ਦੀ ਕਮਾਈ ਕੀਤੀ। ਸੁਤੰਤਰਤਾ ਦਿਵਸ 'ਤੇ 'ਗਦਰ 2' ਨੇ ਪਹਿਲੇ ਦਿਨ ਤੋਂ ਵੱਧ ਕਮਾਈ ਕੀਤੀ। ਸੰਨੀ ਦਿਓਲ ਦੀ ਫ਼ਿਲਮ ਨੇ 15 ਅਗਸਤ ਨੂੰ ਸ਼ਾਨਦਾਰ ਕਾਰੋਬਾਰ ਕੀਤਾ ਸੀ। ਮੰਗਲਵਾਰ ਨੂੰ ਫ਼ਿਲਮ ਨੇ ਦੇਸ਼ ਭਰ 'ਚ ਲਗਭਗ 55.5 ਕਰੋੜ (ਸ਼ੁਰੂਆਤੀ ਅੰਕੜੇ) ਨੈੱਟ ਇਕੱਠੇ ਕੀਤੇ, ਸੈਕਨਿਲਕ ਦੀ ਰਿਪੋਰਟ ਹੈ। ਇਸ ਦੇ ਨਾਲ ਹੀ ਫ਼ਿਲਮ ਨੇ ਘਰੇਲੂ ਬਾਕਸ ਆਫਿਸ 'ਤੇ ਸਿਰਫ ਪੰਜ ਦਿਨਾਂ 'ਚ 229 ਕਰੋੜ ਦਾ ਲਾਈਫਟਾਈਮ ਨੈੱਟ ਬਿਜ਼ਨੈੱਸ ਕਰ ਲਿਆ ਹੈ।

22 ਸਾਲ ਬਾਅਦ ਮੁੜ ਮੱਚਿਆ ਗਦਰ
'ਗਦਰ 2' ਦਾ ਨਿਰਦੇਸ਼ਨ ਅਨਿਲ ਸ਼ਰਮਾ ਨੇ ਕੀਤਾ ਹੈ, ਜਿਨ੍ਹਾਂ ਨੇ 22 ਸਾਲ ਪਹਿਲਾਂ 'ਗਦਰ' ਵੀ ਬਣਾਈ ਸੀ। ਫ਼ਿਲਮ 'ਚ ਸੰਨੀ ਦਿਓਲ ਅਤੇ ਅਮੀਸ਼ਾ ਪਟੇਲ ਦੇ ਨਾਲ ਉਤਕਰਸ਼ ਸ਼ਰਮਾ ਅਹਿਮ ਭੂਮਿਕਾ 'ਚ ਹਨ। 'ਗਦਰ 2' 'ਚ ਉਤਕਰਸ਼ ਨੇ ਸੰਨੀ ਦਿਓਲ ਦੇ ਪੁੱਤਰ ਦੀ ਭੂਮਿਕਾ ਨਿਭਾਈ ਹੈ। ਉਨ੍ਹਾਂ ਤੋਂ ਇਲਾਵਾ ਸਿਮਰਤ ਕੌਰ ਵੀ ਫ਼ਿਲਮ ਦਾ ਹਿੱਸਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


sunita

Content Editor

Related News