ਅਦਾਕਾਰਾ ਸੋਨਮ ਬਾਜਵਾ ''ਤੇ ਆਇਆ ਜੀ ਖ਼ਾਨ ਦਾ ਦਿਲ, ਸ਼ਰੇਆਮ ਕੀਤਾ ਪਿਆਰ ਦਾ ਇਜ਼ਹਾਰ (ਵੀਡੀਓ)

Sunday, Nov 27, 2022 - 10:16 AM (IST)

ਅਦਾਕਾਰਾ ਸੋਨਮ ਬਾਜਵਾ ''ਤੇ ਆਇਆ ਜੀ ਖ਼ਾਨ ਦਾ ਦਿਲ, ਸ਼ਰੇਆਮ ਕੀਤਾ ਪਿਆਰ ਦਾ ਇਜ਼ਹਾਰ (ਵੀਡੀਓ)

ਜਲੰਧਰ (ਬਿਊਰੋ) : ਪੰਜਾਬੀ ਫ਼ਿਲਮ ਇੰਡਸਟਰੀ ਦੀ ਹੌਟ ਤੇ ਬੋਲਡ ਅਦਾਕਾਰਾ ਸੋਨਮ ਬਾਜਵਾ ਇੰਨੀਂ ਦਿਨੀਂ ਆਪਣੇ ਸ਼ੋਅ ‘ਦਿਲ ਦੀਆਂ ਗੱਲਾਂ 2’ਨੂੰ ਲੈ ਕੇ ਖ਼ੂਬ ਸੁਰਖੀਆਂ ਬਟੋਰ ਰਹੀ ਹੈ। ਆਏ ਦਿਨ ਕੋਈ ਨਾ ਕੋਈ ਗਾਇਕ ਸ਼ੋਅ 'ਚ ਐਂਟਰੀ ਕਰ ਰਿਹਾ ਹੈ। ਉਹ ਸੋਨਮ ਨਾਲ ਸ਼ੋਅ ਦੌਰਾਨ ਆਪਣੇ ਦਿਲ ਦੀਆਂ ਗੱਲਾਂ ਤਾਂ ਕਰਦੇ ਹੀ ਹਨ, ਨਾਲ ਹੀ ਖੂਬ ਮਸਤੀ ਵੀ ਕਰਦੇ ਹਨ। ਅੱਜ ਯਾਨੀਕਿ 27 ਨਵੰਬਰ ਐਤਵਾਰ ਦੇ ਐਪੀਸੋਡ ‘ਚ ਪੰਜਾਬੀ ਗਾਇਕ ਮਾਸਟਰ ਸਲੀਮ ਤੇ ਜੀ ਖ਼ਾਨ ਮਹਿਮਾਨ ਵਜੋਂ ਸ਼ਿਰਕਤ ਕਰਨਗੇ। ਇਸ ਸ਼ੋਅ ਦੇ ਐਪੀਸੋਡ ਦੀ ਛੋਟੀ ਜਿਹੀ ਝਲਕ ਸੋਨਮ ਬਾਜਵਾ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਸ਼ੇਅਰ ਕੀਤੀ ਹੈ। ਵੀਡੀਓ ‘ਚ ਦੇਖਿਆ ਜਾ ਸਕਦਾ ਹੈ ਕਿ ਸੋਨਮ ਬਾਜਵਾ ਦੇ ਸ਼ੋਅ 'ਚ ਮਾਸਟਰ ਸਲੀਮ ਤੇ ਜੀ ਖ਼ਾਨ ਨੇ ਖੂਬ ਮਸਤੀ ਕੀਤੀ। ਇਸ ਦੇ ਨਾਲ ਹੀ ਸੋਨਮ ਸ਼ੋਅ 'ਚ ਸ਼ਰਮ ਨਾਲ ਉਦੋਂ ਲਾਲ ਹੋ ਗਈ, ਜਦੋਂ ਜੀ ਖ਼ਾਨ ਨੇ ਉਸ ਲਈ ਆਪਣੇ ਪਿਆਰ ਦਾ ਇਜ਼ਹਾਰ ਕੀਤਾ। ਜੀ ਖ਼ਾਨ ਨੇ ਸਭ ਦੇ ਸਾਹਮਣੇ ਕਿਹਾ, ''ਸੋਨਮ ਮੈਂ ਤੁਹਾਡਾ ਆਸ਼ਿਕ ਹਾਂ।'' ਇਸ 'ਤੇ ਸੋਨਮ ਨੇ ਕਿਹਾ, ''ਅੱਛਾ।'' ਅੱਗੇ ਜੀ ਖ਼ਾਨ ਨੇ ਕਿਹਾ ਕਿ ''ਤੁਸੀਂ ਖ਼ਾਨ ਹਟ ਜਾਓ ਤੇ ਬੱਸ ਮੈਨੂੰ ਜੀ ਕਹੋ। ਉਹ ਚੰਗਾ ਲੱਗਦਾ।''

PunjabKesari

ਸੋਨਮ ਬਾਜਵਾ ਨੇ ਸਾਂਝੀ ਕੀਤੀ ਇਹ ਵੀਡੀਓ
ਸੋਨਮ ਬਾਜਵਾ ਨੇ ਇਹ ਵੀਡੀਓ ਸ਼ੇਅਰ ਕਰਦਿਆਂ ਕੈਪਸ਼ਨ 'ਚ ਲਿਖਿਆ, ''27 ਨਵੰਬਰ ਸ਼ਾਮੀਂ 7 ਵਜੇ ਸਾਡੇ ਨਾਲ ਹੋਣਗੇ ਜੀ ਖ਼ਾਨ ਤੇ ਮਾਸਟਰ ਸਲੀਮ। ਛੂਹਾਂਗੇ ਹਰ ਜਜ਼ਬਾਤ ਥੋੜੀ ਨੇੜਿਓਂ। ਵੇਖਣਾ ਨਾ ਭੁੱਲਣਾ, ਦਿਲ ਦੀਆਂ ਗੱਲਾਂ ਸੀਜ਼ਨ-2 ਇਸ ਐਤਵਾਰ।''

ਜਦੋਂ ਮਾਸਟਰ ਸਲੀਮ ਲਈ ਉਨ੍ਹਾਂ ਦੀ ਮਾਂ ਨੇ ਵੇਚੀਆਂ ਸਨ ਕੰਨਾਂ ਦੀਆਂ ਵਾਲੀਆਂ
ਸ਼ੋਅ ਦੌਰਾਨ ਜਦੋਂ ਮਾਸਟਰ ਸਲੀਮ ਨੇ ਆਪਣੇ ਸੰਘਰਸ਼ ਦੀ ਕਹਾਣੀ ਦੱਸੀ ਤਾਂ ਸਭ ਭਾਵੁਕ ਹੋ ਗਏ। ਮਾਸਟਰ ਸਲੀਮ ਨੇ ਦੱਸਿਆ ਕਿ ਉਨ੍ਹਾਂ ਦੀ ਮਾਂ ਨੇ ਮੇਰਾ ਗੀਤ ਕਢਵਾਉਣ ਲਈ ਆਪਣੀਆਂ ਵਾਲੀਆਂ ਤੱਕ ਵੇਚ ਦਿੱਤੀਆਂ ਸਨ। ਬਾਅਦ ‘ਚ ਮੈਂ ਉਹ ਵਾਲੀਆਂ ਆਪਣੀਆਂ ਮਾਂ ਨੂੰ ਲਿਆ ਕੇ ਦਿੱਤੀਆਂ। ਇਹ ਗੱਲ ਸੁਣ ਕੇ ਮਾਸਟਰ ਸਲੀਮ ਸਮੇਤ ਸਭ ਭਾਵੁਕ ਹੋ ਗਏ। 

PunjabKesari

ਨੋਟ- ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਕਰਕੇ ਜ਼ਰੂਰ ਸਾਂਝੀ ਕਰੋ।


author

sunita

Content Editor

Related News