ਵਿਆਹ ''ਚ ਸ਼ਰਧਾ ਆਰੀਆ ਦਾ ਦਿਖਾਈ ਦਿੱਤਾ ਫਨੀ ਅੰਦਾਜ਼, ਵੀਡੀਓ ਹੋਈ ਵਾਇਰਲ
Friday, Nov 19, 2021 - 10:33 AM (IST)
![ਵਿਆਹ ''ਚ ਸ਼ਰਧਾ ਆਰੀਆ ਦਾ ਦਿਖਾਈ ਦਿੱਤਾ ਫਨੀ ਅੰਦਾਜ਼, ਵੀਡੀਓ ਹੋਈ ਵਾਇਰਲ](https://static.jagbani.com/multimedia/2021_11image_10_32_005845076ssrr.jpg)
ਮੁੰਬਈ- ਅਦਾਕਾਰਾ ਸ਼ਰਧਾ ਆਰੀਆ ਦੀ ਵਿਦਾਈ ਦੀ ਵੀਡੀਓ ਦੇਖ ਕੇ ਤੁਹਾਡਾ ਹਾਸਾ ਨਹੀਂ ਰੁਕੇਗਾ। ਅਕਸਰ ਵਿਦਾਈ ਦੇ ਦੌਰਾਨ ਲਾੜੀਆਂ ਨਮ ਅੱਖਾਂ ਨਾਲ ਵਿਦਾ ਹੁੰਦੇ ਦੇਖੀਆ ਜਾਂਦੀਆਂ ਹਨ ਪਰ ਸ਼ਰਧਾ ਆਰੀਆ ਨਾਲ ਬਿਲਕੁਲ ਇਸ ਤਰ੍ਹਾਂ ਨਹੀਂ ਹੋਇਆ। ਵਿਦਾਈ ਦੌਰਾਨ ਸ਼ਰਧਾ ਦਾ ਫਨੀ ਅੰਦਾਜ਼ ਦੇਖਣ ਨੂੰ ਮਿਲਿਆ। ਉਹ ਆਪਣੇ ਦੋਸਤਾਂ ਨੂੰ ਮਜ਼ਾਕ ਕਰਦੀ ਹੋਈ ਨਜ਼ਰ ਆ ਰਹੀ ਹੈ। ਉਹ ਆਪਣੇ ਦੋਸਤਾਂ ਨੂੰ ਮਜ਼ਾਕ 'ਚ ਕਹਿੰਦੀ ਹੈ ‘ਮੈਨੂੰ ਯਾਦ ਰੱਖਣਾ ਦੋਸਤੋ’। ਇਸ ਤਰ੍ਹਾਂ ਬੋਲਦੇ ਹੋਏ ਸ਼ਰਧਾ ਹੱਸਦੀ ਹੋਈ ਨਜ਼ਰ ਆਉਂਦੀ ਹੈ। ਵੀਡੀਓ 'ਚ ਉਸ ਦੇ ਦੋਸਤ ਨੂੰ ਬਾਏ ਬਾਏ ਕਹਿੰਦੇ ਹੋਏ ਨਜ਼ਰ ਆ ਰਹੇ ਹਨ।
ਸ਼ਰਧਾ ਆਪਣੇ ਦੋਸਤਾਂ ਨੂੰ ਕਹਿੰਦੀ ਹੈ ਮੈਨੂੰ ਯਾਦ ਰੱਖਣਾ ਦੋਸਤੋ ਇਸ ਦੇ ਨਾਲ ਹੀ ਉਹ ਕਹਿੰਦੇ ਹਨ ਮੇਰੇ ਤੋਂ ਸੜੋ ਸੜੋ ਦੋਸਤੋ। ਅਦਾਕਾਰਾ ਸ਼ਰਧਾ ਆਰੀਆ ਦੇ ਵਿਆਹ ਦੀਆਂ ਕੁਝ ਬੇਹੱਦ ਖ਼ੂਬਸੂਰਤ ਅਤੇ ਖਾਸ ਤਸਵੀਰਾਂ ਸੋਸ਼ਲ ਮੀਡੀਆ ਉੱਤੇ ਜੰਮ ਕੇ ਵਾਇਰਲ ਹੋ ਰਹੀਆਂ ਹਨ। ਸ਼ਰਧਾ ਆਰੀਆ ਨੇ 16 ਨਵੰਬਰ ਨੂੰ ਆਪਣੇ ਮੰਗੇਤਰ ਰਾਹੁਲ ਸ਼ਰਮਾ ਨਾਲ ਵਿਆਹ ਕਰਵਾ ਲਿਆ ਹੈ।
ਸ਼ਰਧਾ ਆਰੀਆ ਆਪਣੇ ਵਿਆਹ 'ਚ ਸਭ ਤੋਂ ਜ਼ਿਆਦਾ ਖੁਸ਼ ਅਤੇ ਉਤਸ਼ਾਹਿਤ ਨਜ਼ਰ ਆ ਰਹੀ ਸੀ। ਉਨ੍ਹਾਂ ਦੇ ਵਿਆਹ ਨੂੰ ਲੈ ਕੇ ਪ੍ਰਸ਼ੰਸਕ ਵੀ ਕਾਫੀ ਉਤਸੁਕ ਸਨ। ਵਿਆਹ ਦੀਆਂ ਤਸਵੀਰਾਂ ਅਤੇ ਵੀਡੀਓਜ਼ ਸੋਸ਼ਲ ਮੀਡੀਆ ਉੱਤੇ ਜੰਮ ਕੇ ਸ਼ੇਅਰ ਹੋ ਰਹੀਆਂ ਹਨ।
ਇੱਕ ਤਸਵੀਰ ‘ਚ ਸ਼ਰਧਾ ਆਪਣੇ ਪਤੀ ਦੇ ਚਿਹਰੇ ਨੂੰ ਪਿਆਰ ਨਾਲ ਦੇਖਦੇ ਹੋਏ ਰਾਹੁਲ ਸ਼ਰਮਾ ਦੀ ਗਲ ਪੁੱਟਦੀ ਹੋਈ ਨਜ਼ਰ ਆ ਰਹੀ ਹੈ। ਸ਼ਰਧਾ ਆਰੀਆ ਨੇ ਵਿਆਹ ਦੌਰਾਨ ਸਟਾਈਲਿਸ਼ ਵਾਲਾ ਲਹਿੰਗਾ ਪਾਇਆ ਹੋਇਆ ਜਿਸ ‘ਚ ਉਹ ਬਹੁਤ ਹੀ ਜ਼ਿਆਦਾ ਖ਼ੂਬਸੂਰਤ ਨਜ਼ਰ ਆ ਰਹੀ ਹੈ।