ਮਰਹੂਮ ਸਾਧਨਾ ਦੇ ਅੰਤਿਮ ਸੰਸਕਾਰ ''ਚ ਪਹੁੰਚੀਆਂ ਬੀ ਟਾਊਨ ਦੀਆਂ ਕਈ ਹਸਤੀਆਂ (ਦੇਖੋ ਤਸਵੀਰਾਂ)

Saturday, Dec 26, 2015 - 04:07 PM (IST)

 ਮਰਹੂਮ ਸਾਧਨਾ ਦੇ ਅੰਤਿਮ ਸੰਸਕਾਰ ''ਚ ਪਹੁੰਚੀਆਂ ਬੀ ਟਾਊਨ ਦੀਆਂ ਕਈ ਹਸਤੀਆਂ (ਦੇਖੋ ਤਸਵੀਰਾਂ)

ਮੁੰਬਈ : ਹਿੰਦੀ ਫਿਲਮ ਜਗਤ ''ਚ ਆਪਣੇ ਜ਼ਮਾਨੇ ਦੀ ਟੌਪ ਹੀਰੋਇਨ ਸਾਧਨਾ ਦਾ ਕੱਲ ਸ਼ੁੱਕਰਵਾਰ ਨੂੰ ਦਿਹਾਂਤ ਹੋ ਗਿਆ। ਅੱਜ ਉਨ੍ਹਾਂ ਦੇ ਸੰਸਕਾਰ ਮੌਕੇ ਬਾਲੀਵੁੱਡ ਦੀਆਂ ਬਹੁਤ ਸਾਰੀਆਂ ਹਸਤੀਆਂ ਨੇ ਉਨ੍ਹਾਂ ਨੂੰ ਅੰਤਿਮ ਵਿਦਾਈ ਦਿੱਤੀ, ਜਿਨ੍ਹਾਂ ''ਚ ਸਲੀਮ ਖਾਨ, ਹੈਲਨ, ਪੂਨਮ ਸਿਨ੍ਹਾ, ਹੀਰੂ ਜੌਹਰ ਅਤੇ ਰਜ਼ਾ ਮੁਰਾਦ ਸਮੇਤ ਬਾਲੀਵੁੱਡ ਦੀਆਂ ਕਈ ਹਸਤੀਆਂ ਸ਼ਾਮਲ ਸਨ। 
2 ਸਤੰਬਰ 1941 ਨੂੰ ਕਰਾਚੀ ''ਚ ਪੈਦਾ ਹੋਈ ਸਾਧਨਾ ਨੇ 22 ਸਾਲ ਦੇ ਆਪਣੇ ਕਰੀਅਰ ''ਚ 35 ਫਿਲਮਾਂ ਕੀਤੀਆਂ ਸਨ। ਜ਼ਿਕਰਯੋਗ ਹੈ ਕਿ ਸਾਧਨਾ ਲੰਬੇ ਅਰਸੇ ਤੋਂ ਕੈਂਸਰ ਦੀ ਬੀਮਾਰੀ ਨਾਲ ਜੂਝ ਰਹੀ ਸੀ। ਮੂੰਹ ''ਚ ਕੈਂਸਰ ਹੋਣ ਕਾਰਨ ਉਨ੍ਹਾਂ ਦੀ ਸਰਜਰੀ ਵੀ ਹੋਈ ਸੀ। ਸ਼ੁੱਕਰਵਾਰ ਨੂੰ ਮੁੰਬਈ ਦੇ ਹਿੰਦੂਜਾ ਹਸਪਤਾਲ ''ਚ ਉਨ੍ਹਾਂ ਦੀ ਮੌਤ ਹੋ ਗਈ।
ਸਾਧਨਾ ਨੇ ਹਿੰਦੀ ਸਿਨੇਮਾ ਨੂੰ ਕਈ ਬਿਹਤਰੀਨ ਫਿਲਮਾਂ ਦਿੱਤੀਆਂ। ਆਪਣੀ ਅਦਾਕਾਰੀ ਨਾਲ ਸਿਨੇਮਾ ਪ੍ਰੇਮੀਆਂ ਦੇ ਦਿਲਾਂ ''ਤੇ ਰਾਜ ਕਰਨ ਵਾਲੀ ਇਸ ਅਦਾਕਾਰਾ ਦੀਆਂ ਬਿਹਤਰੀਨ ਫਿਲਮਾਂ  ''ਚ ''ਆਰਜੂ'', ''ਮੇਰਾ ਸਾਇਆ'', ''ਮੇਰੇ ਮਹਿਬੂਬ'', ''ਲਵ ਇਨ ਸ਼ਿਮਲਾ'',''ਵੋ ਕੌਨ ਥੀ'', ''ਵਕਤ'' ਅਤੇ ''ਰਾਜਕੁਮਾਰ'' ਆਦਿ ਸ਼ਾਮਲ ਹਨ।
60 ਅਤੇ 70 ਦੇ ਦਹਾਕੇ ''ਚ ਸਾਧਨਾ ਫਿਲਮ ਇੰਡਸਟਰੀ ਦੀ ਸਟਾਈਲ ਆਈਕਾਨ ਮੰਨੀ ਜਾਂਦੀ ਸੀ। ਉਨ੍ਹਾਂ ਨੇ ਬਤੌਰ ਅਦਾਕਾਰਾ 1960 ''ਚ ਆਈ ਨਿਰਦੇਸ਼ਕ ਆਰ.ਕੇ. ਨਾਇਰ ਦੀ ਫਿਲਮ ''ਲਵ ਇਨ ਸ਼ਿਮਲਾ'' ਵਿਚ ਕਦਮ ਰੱਖਿਆ ਸੀ। ਫਿਲਮ ਦੇ ਸੈੱਟ ''ਤੇ ਉਨ੍ਹਾਂ ਨੂੰ ਨਿਰਦੇਸ਼ਕ ਨਾਲ ਪਿਆਰ ਹੋਇਆ ਅਤੇ ਫਿਰ ਦੋਹਾਂ ਨੇ ਵਿਆਹ ਕਰਵਾ ਲਿਆ। ਕਦੇ ਆਪਣੀ ਖੂਬਸੂਰਤੀ ਅਤੇ ਹੇਅਰ ਸਟਾਈਲ ਨਾਲ ਮਸ਼ਹੂਰ ਹੋਈ ਸਾਧਨਾ ਦੀ ਦਿੱਖ ''ਚ ਸਮੇਂ ਨਾਲ ਕਾਫੀ ਤਬਦੀਲੀ ਆ ਗਈ ਸੀ। ਬੀਮਾਰੀ ਕਾਰਨ ਉਹ ਕਾਫੀ ਕਮਜ਼ੋਰ ਹੋ ਗਈ ਸੀ।


Related News