ਬੇਸਬਰੀ ਨਾਲ ਉਡੀਕੀ ਜਾ ਰਹੀ ਪੰਜਾਬੀ ਫ਼ਿਲਮ ‘ਫੁੱਫੜ ਜੀ’ ਦਾ ਟਰੇਲਰ ਰਿਲੀਜ਼ (ਵੀਡੀਓ)

10/28/2021 11:51:54 AM

ਚੰਡੀਗੜ੍ਹ (ਬਿਊਰੋ)– ਚੁਲਬੁਲਾ, ਪਾਵਰ ਪੈਕਡ, ਕਾਮੇਡੀ ਤੇ ਮਨੋਰੰਜਕ, ਆਉਣ ਵਾਲੀ ਪੰਜਾਬੀ ਫ਼ਿਲਮ ‘ਫੁੱਫੜ ਜੀ’ ਦੇ ਟਰੇਲਰ ਨੇ ਪੰਜਾਬੀ ਫ਼ਿਲਮ ਪ੍ਰੇਮੀਆਂ ’ਚ ਬਹੁਤ ਉਤਸ਼ਾਹ ਪੈਦਾ ਕਰ ਦਿੱਤਾ ਹੈ। ਟਰੇਲਰ ਨੂੰ ਦਰਸ਼ਕਾਂ ਦਾ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਇਸ ਫ਼ਿਲਮ ’ਚ ਬੀਨੂੰ ਢਿੱਲੋਂ ਵੱਡੇ ਫੁੱਫੜ ਦੇ ਰੂਪ ’ਚ ਤੇ ਡਾਇਮੰਡ ਬੁਆਏ ਗੁਰਨਾਮ ਭੁੱਲਰ ਛੋਟੇ ਫੁੱਫੜ ਦੇ ਰੂਪ ’ਚ ਨਜ਼ਰ ਆਉਣਗੇ। ਇਨ੍ਹਾਂ ਦੇ ਨਾਲ ਜੈਸਮੀਨ ਬਾਜਵਾ ਤੇ ਸਿਧਿਕਾ ਸ਼ਰਮਾ ਮੁੱਖ ਭੂਮਿਕਾਵਾਂ ’ਚ ਹਨ। ਇਹ ਕਾਮੇਡੀ ਡਰਾਮਾ ਫ਼ਿਲਮ 19ਵੀਂ ਸਦੀ ਦੀ ਕਹਾਣੀ ਪੇਸ਼ ਕਰੇਗੀ ਕਿ ਕਿਵੇਂ ਸਹੁਰੇ ਜਵਾਈ ਨੂੰ ਇੱਜ਼ਤ ਤੇ ਵਿਸ਼ੇਸ਼ ਮਾਣ ਦਿੰਦੇ ਸਨ।

ਇਹ ਖ਼ਬਰ ਵੀ ਪੜ੍ਹੋ : ਹਾਰਡੀ ਸੰਧੂ ਦੇ ‘ਬਿਜਲੀ ਬਿਜਲੀ’ ਗੀਤ ’ਚ ਨਜ਼ਰ ਆਵੇਗੀ ਸ਼ਵੇਤਾ ਤਿਵਾਰੀ ਦੀ ਧੀ ਪਲਕ ਤਿਵਾਰੀ

ਟਰੇਲਰ ਉਜਾਗਰ ਕਰਦਾ ਹੈ ਕਿ ‘ਫੁੱਫੜ ਜੀ’ ’ਚ ਕਾਮੇਡੀ, ਡਰਾਮਾ ਤੇ ਮਨੋਰੰਜਨ ਦਾ ਸੰਪੂਰਨ ਸੁਮੇਲ ਹੈ, ਜੋ ਇਸ ਨੂੰ ਇਕ ਸੰਪੂਰਨ ਪਰਿਵਾਰਕ ਫ਼ਿਲਮ ਬਣਾਉਂਦਾ ਹੈ। 11 ਨਵੰਬਰ ਨੂੰ ਰਿਲੀਜ਼ ਹੋ ਰਹੀ ਇਸ ਫ਼ਿਲਮ ’ਚ ਜਿਥੇ ਤੁਸੀਂ ਵੱਡੇ ਤੇ ਛੋਟੇ ਜਵਾਈ ’ਚ ਨਿੱਕੇ-ਨਿੱਕੇ ਝਗੜੇ ਦੇਖੋਗੇ, ਉਥੇ ਹੀ ਸਹੁਰੇ ਵਾਲੇ ਵੀ ਦੋਵਾਂ ਦੇ ਗੁੱਸੇ ਨੂੰ ਝੱਲਦੇ ਨਜ਼ਰ ਆਉਣਗੇ।

ਫ਼ਿਲਮ ਦੀ ਕਹਾਣੀ ਤੇ ਸਕ੍ਰੀਨਪਲੇਅ ਹੀ ਨਹੀਂ, ਫ਼ਿਲਮ ਦੇ ਗੀਤ ਵੀ ਦਰਸ਼ਕਾਂ ’ਚ ਖ਼ੂਬ ਸੁਰਖ਼ੀਆਂ ਬਟੋਰ ਰਹੇ ਹਨ। ਬਲਾਕਬਸਟਰ ਹਿੱਟ ਪੰਜਾਬੀ ਫ਼ਿਲਮ ‘ਬੰਬੂਕਾਟ’ ਦੇਣ ਤੋਂ ਬਾਅਦ ਨਿਰਦੇਸ਼ਕ ਪੰਕਜ ਬੱਤਰਾ 11 ਨਵੰਬਰ ਨੂੰ ‘ਫੁੱਫੜ ਜੀ’ ਰਿਲੀਜ਼ ਕਰਨ ਲਈ ਤਿਆਰ ਹਨ, ਜੋ ਕਿ ‘ਬੰਬੂਕਾਟ’ ਤੋਂ ਅਗਲੇ ਪੱਧਰ ’ਤੇ ਹੋਣ ਵਾਲੀ ਹੈ।

‘ਬੰਬੂਕਾਟ’ ’ਚ ਅਸੀਂ ਵੱਡੇ ‘ਜੀਜੇ’ ਤੇ ਛੋਟੇ ‘ਜੀਜੇ’ ਵਿਚਕਾਰ ਸਬੰਧ ਤੇ ਹਉਮੈ ਦੀ ਸੰਤੁਸ਼ਟੀ ਲਈ ਉਨ੍ਹਾਂ ਦੀ ਲੜਾਈ ਦੇਖੀ। ਹੁਣ ‘ਫੁੱਫੜ ਜੀ’ ’ਚ ਤੁਸੀਂ ਵੱਡੇ ਫੁੱਫੜ ਤੇ ਛੋਟੇ ਫੁੱਫੜ ਵਿਚਕਾਰ ਹਉਮੈ ਦੀ ਸੰਤੁਸ਼ਟੀ ਲਈ ਲੜਾਈ ਦੇ ਗਵਾਹ ਹੋਵੋਗੇ।

ਫ਼ਿਲਮ ‘ਫੁੱਫੜ ਜੀ’ ਰਾਜੂ ਵਰਮਾ ਵਲੋਂ ਲਿਖੀ ਗਈ ਹੈ ਤੇ ਪੰਕਜ ਬੱਤਰਾ ਦੁਆਰਾ ਨਿਰਦੇਸ਼ਿਤ ਹੈ। ਜ਼ੀ ਸਟੂਡੀਓਜ਼ ਤੇ ਕੇ. ਕੁਮਾਰ ਦੁਆਰਾ ਨਿਰਮਿਤ ਇਹ ਫ਼ਿਲਮ ਜ਼ੀ ਸਟੂਡੀਓਜ਼ ਤੇ ਕੇ. ਕੁਮਾਰ ਸਟੂਡੀਓਜ਼ ਦੁਆਰਾ ਦੁਨੀਆ ਭਰ ’ਚ ਰਿਲੀਜ਼ ਕੀਤੀ ਜਾਵੇਗੀ।

ਨੋਟ– ਇਹ ਟਰੇਲਰ ਤੁਹਾਨੂੰ ਕਿਵੇਂ ਦਾ ਲੱਗਾ? ਕੁਮੈਂਟ ਕਰਕੇ ਜ਼ਰੂਰ ਦੱਸੋ।


Rahul Singh

Content Editor

Related News