ਰੰਗੀਨ ਗਰਲ ਉਰਮਿਲਾ ਮਾਤੋਂਡਕਰ ਦੀ ਹਨੀਮੂਨ ਦੀਆਂ ਤਸਵੀਰਾਂ ਆਈਆਂ ਸਾਹਮਣੇ
Thursday, May 26, 2016 - 01:04 PM (IST)

ਮੁੰਬਈ—ਬਾਲੀਵੁੱਡ ਦੀ ਰੰਗੀਨ ਗਰਲ ਉਰਮਿਲਾ ਮਾਤੋਂਡਕਰ ਨੇ ਕਸ਼ਮੀਰ ਦੇ ਬਿਜਨਸਮੈਨ ਮੋਹਨੀਸ਼ ਅਖਤਰ ਨਾਲ ਦੋ ਮਹੀਨੇ ਪਹਿਲਾਂ ਮਾਰਚ ''ਚ ਵਿਆਹ ਕੀਤਾ ਸੀ। ਉਰਮਿਲਾ ਦੇ ਪਤੀ ਮੋਹਨੀਸ਼ ਨੇ ਵਿਆਹ ਤੋਂ ਬਾਅਦ ਕੁਝ ਤਸਵੀਰਾਂ ਸੋਸ਼ਲ ਮੀਡੀਆਂ ''ਤੇ ਪੋਸਟ ਕੀਤੀਆਂ ਹਨ।
ਜ਼ਿਕਰਯੋਗ ਹੈ ਕਿ ਤਸਵੀਰਾਂ ''ਚ ਦੇਖ ਕੇ ਲੱਗ ਸਕਦਾ ਹੈ ਕਿ ਦੋਵੇ ਇੱਕ-ਦੂਜੇ ਦੇ ਪਿਆਰ ''ਚ ਰੁੱਝੇ ਹੋਏ ਹਨ ਅਤੇ ਜਿੰਦਗੀ ਦਾ ਆਨੰਦ ਮਨ੍ਹਾਂ ਰਹੇ ਹਨ। ਹਨੀਮੂਨ ਦੀਆਂ ਕੁਝ ਤਸਵੀਰਾਂ ਸਾਹਮਣੇ ਆਈਆਂ ਹਨ। ਉਰਮਿਲਾ ਆਪਣੇ ਪਤੀ ਨਾਲ ਬਿੰਦਾਸ ਅੰਦਾਜ਼ ''ਚ ਨਜ਼ਰ ਆ ਰਹੀ ਹੈ ਅਤੇ ਉਹ ਕਾਫੀ ਮਸਤੀ ਕਰਦੇ ਹੋਏ ਨਜ਼ਰ ਆ ਰਹੇ ਹਨ।