ਲੁਧਿਆਣਵੀ ਪੈਟਰੋਲ ਪੰਪ ਡੀਲਰ ਕੇਂਦਰੀ ਮੰਤਰਾਲੇ ਦੇ ਹੁਕਮਾਂ ਦੀਆਂ ਖੁੱਲ੍ਹੇਆਮ ਉਡਾ ਰਹੇ ਧੱਜੀਆਂ
Friday, Sep 19, 2025 - 11:55 AM (IST)

ਲੁਧਿਆਣਾ (ਖੁਰਾਣਾ): ਲੁਧਿਆਣਵੀ ਪੈਟਰੋਲ ਪੰਪ ਡੀਲਰ ਕੇਂਦਰੀ ਪੈਟਰੋਲੀਅਮ ਤੇ ਕੁਦਰਤੀ ਗੈਸ ਮੰਤਰਾਲੇ ਵੱਲੋਂ ਜਾਰੀ ਕੀਤੇ ਗਏ ਆਦੇਸ਼ਾਂ ਦੀ ਖੁੱਲੇਆਮ ਧੱਜੀਆਂ ਉਡਾ ਰਹੇ ਹਨ ਜਿਸ ’ਚ ਜ਼ਿਆਦਾਤਰ ਪੈਟਰੋਲ ਪੰਪਾਂ ਤੇ ਤਾਇਨਾਤ ਮੁਲਾਜ਼ਮ ਨਾ ਕੇਵਲ ਬਿਨਾਂ ਵਰਦੀ ਪਾਈ ਵਾਹਨਾਂ ’ਚ ਤੇਲ ਅਤੇ ਹਵਾ ਭਰਨ ਦੀ ਡਿਊਟੀ ਅਦਾ ਕਰ ਤੇਲ ਕੰਪਨੀਆਂ ਦੇ ਨਿਯਮਾਂ ਅਤੇ ਸ਼ਰਤਾਂ ਨੂੰ ਮੁੰਹ ਚੜ੍ਹਾਉਣ ਦਾ ਕੰਮ ਕਰ ਰਹੇ ਹਨ, ਬਲਕਿ ਸਰਕਾਰ ਦੁਆਰਾ ਲਗਾਈ ਗਈ ਪਾਬੰਦੀ ਦੇ ਬਾਵਜੂਦ ਪਲਾਸਟਿਕ ਦੀਆਂ ਬੋਤਲਾਂ ’ਚ ਪੈਟਰੋਲ ਭਰਨ ਦੇ ਗੈਰ ਕਾਨੂੰਨੀ ਕਾਰਜ ਨੂੰ ਅੰਜਾਮ ਦੇਣ ਵਰਗਾ ਗੰਭੀਰ ਅਪਰਾਧ ਵੀ ਕਰ ਰਹੇ ਹਨ।
ਇਹ ਖ਼ਬਰ ਵੀ ਪੜ੍ਹੋ - ਘੋਰ ਕਲਯੁਗ : ਪੰਜਾਬ 'ਚ ਆਹ ਕੀ ਹੋਈ ਜਾਂਦਾ, 9 ਸਾਲਾ ਜਵਾਕ ਕਰ ਗਿਆ 3 ਸਾਲਾ ਕੁੜੀ ਨਾਲ ਗੰਦਾ ਕੰਮ
ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਪੈਟਰੋਲ ਪੰਪ ਡੀਲਰਾਂ ਨੂੰ ਜਾਰੀ ਕੀਤੇ ਨਿਰਦੇਸ਼ਾਂ ’ਚ ਪਲਾਸਟਿਕ ਦੀਆਂ ਬੋਤਲਾਂ ’ਚ ਪੈਟਰੋਲ ਭਰਨ ਤੇ ਸਖ਼ਤ ਪਾਬੰਦੀ ਲਗਾਈ ਗਈ ਹੈ ਪਰ ਬਾਵਜੂਦ ਇਸ ਦੇ ਜ਼ਿਆਦਾਤਰ ਡੀਲਰ ਬੇਖੋਫ ਹੋ ਕੇ ਪਾਬੰਦੀਸ਼ੁਦਾ ਪਲਾਸਟਿਕ ਦੀਆਂ ਬੋਤਲਾਂ ’ਚ ਪੈਟਰੋਲ ਦੀ ਗੈਰ ਕਾਨੂੰਨੀ ਬਿਕਰੀ ਕਰ ਮਹਾਨਗਰ ਦੇ ਲਾ ਐਂਡ ਆਰਡਰ ਨੂੰ ਠੇਂਗਾ ਦਿਖਾਉਣ ਦਾ ਕੰਮ ਕਰ ਰਹੇ ਹਨ।
ਉੱਥੇ ਹੀ ਦੂਜੇ ਪਾਸੇ ਪੈਟਰੋਲ ਪੰਪਾਂ ’ਤੇ ਤਾਇਨਾਤ ਕਰਿੰਦੇ ਵਾਹਨਾਂ ’ਚ ਤੇਲ ਅਤੇ ਹਵਾ ਭਰਨ ਦੌਰਾਨ ਬਿਨਾਂ ਵਰਦੀ ਪਾਏ ਹੀ ਡਿਊਟੀ ਤੇ ਜਾਕੇ ਤੇਲ ਕੰਪਨੀਆਂ ਵੱਲੋਂ ਜਾਰੀ ਕੀਤੀ ਗਈ ਗਾਇਡਲਾਈਂਸ ਦਾ ਮਜ਼ਾਕ ਉਡਾਉਣ ਦੀ ਹਿਮਾਕਤ ਕਰ ਰਹੇ ਹਨ। ਜ਼ਿਲ੍ਹਾ ਪ੍ਰਸ਼ਾਸਨ ਅਤੇ ਸਬੰਧਿਤ ਤੇਲ ਕੰਪਨੀਆਂ ਦੇ ਅਧਿਕਾਰੀ ਇਸ ਸਾਰੇ ਘਟਨਾਕ੍ਰਮ ’ਚ ਮੂਕ ਦਰਸ਼ਕ ਬਣ ਕੇ ਤਮਾਸ਼ਾ ਦੇਖ ਰਹੇ ਹਨ ਜਿਸ ਨੂੰ ਲੈ ਕੇ ਅਧਿਕਾਰੀਆਂ ਦੀ ਕਾਰਜਸ਼ੈਲੀ ਦੇ ਖਿਲਾਫ ਗੰਭੀਰ ਸਵਾਲਿਆ ਨਿਸ਼ਾਨ ਖੜ੍ਹੇ ਹੋਣ ਸਮੇਤ ਲਾਪਰਵਾਹ ਪੈਟਰੋਲ ਪੰਪ ਡੀਲਰਾਂ ਦੇ ਨਾਲ ਅਧਕਾਰੀਆਂ ਦੀ ਮਿਲੀ ਭੁਗਤ ਹੋਣ ਦੀਆਂ ਚਰਚਾਵਾਂ ਫੜਨ ਲੱਗੀਆਂ ਹਨ।
'ਜਗ ਬਾਣੀ' ਦੇ ਫੋਟੋਗ੍ਰਾਫਰ ਵੱਲੋਂ ਕਮਰੇ ’ਚ ਕੈਦ ਕੀਤੀ ਤਸਵੀਰਾਂ ਇਸ ਸਚਾਈ ਨੂੰ ਬਿਆਨ ਕਰ ਰਹੀਆਂ ਹਨ ਕਿ ਕਿਵੇਂ ਰਾਹੋਂ ਰੋਡ ਸਥਿਤ ਇੰਡੀਅਨ ਓਇਲ ਕੰਪਨੀ ਨਾਲ ਸਬੰਧਿਤ ਪੈਟਰੋਲ ਪੰਪ ’ਤੇ ਤਾਇਨਾਤ ਮੁਲਾਜ਼ਮ ਬਿਨਾਂ ਵਰਦੀ ਦੇ ਵਾਹਨਾਂ ’ਚ ਤੇਲ ਭਰਨ ਦਾ ਕੰਮ ਕਰ ਰਿਹਾ ਹੈ ਤਾਂ ਉਥੇ ਹੀ ਕੁਝ ਹੋਰ ਪੈਟਰੋਲ ਪੰਪਾਂ ਤੇ ਵਾਹਨਾਂ ’ਚ ਹਵਾ ਭਰਨ ਦੌਰਾਨ ਮੁਲਾਜ਼ਮ, ਪਲਾਸਟਿਕ ਦੀ ਬੋਤਲ ’ਚ ਪੈਟਰੋਲ ਭਰਨ ਸਮੇਤ ਪੈਟਰੋਲ ਪੰਪ ਤੇ ਪਹਿਲਾ ਗੰਦਗੀ ਕੇਂਦਰ ਸਰਕਾਰ ਦੇ ਸਵੱਛ ਭਾਰਤ ਅਭਿਆਨ ਨੂੰ ਧੂੰਅੇ ਦੇ ਛੱਲੇ ਬਣਾ ਕੇ ਹਵਾ ’ਚ ਉਛਾਲਣ ਦਾ ਕੰਮ ਕਰ ਰਹੇ ਹਨ।
ਇਹ ਖ਼ਬਰ ਵੀ ਪੜ੍ਹੋ - ਲੱਗ ਗਈਆਂ ਮੌਜਾਂ! ਪੰਜਾਬ ਦੇ ਸਕੂਲਾਂ ਬਾਰੇ ਆਈ ਵੱਡੀ ਖ਼ੁਸ਼ਖ਼ਬਰੀ
ਜਦੋਂਕਿ ਤੇਲ ਕੰਪਨੀਆਂ ਵੱਲੋਂ ਨਿਰਧਾਰਿਤ ਕੀਤੇ ਗਏ ਨਿਯਮਾਂ ਦੇ ਸ਼ਰਤਾਂ ਦੇ ਮੁਤਾਬਕ ਹਰ ਪੈਟਰੋਲ ਪੰਪ ਤੇ ਵਾਹਨਾਂ ’ਚ ਹਵਾ ਭਰਨ ਅਤੇ ਤੇਲ ਭਰਨ ਵਾਲੇ ਮੁਲਾਜ਼ਮ ਫੁੱਲ ਵਰਦੀ ’ਚ ਹੋਣੇ ਚਾਹੀਦੇ ਹਨ ਪੈਟਰੋਲ ਪੰਪਾਂ ਤੇ ਮਹਿਲਾਵਾਂ ਅਤੇ ਮਰਦਾਂ ਲਈ ਪੁਰਸ਼ਾਂ ਲਈ ਵੱਖ ਵੱਖ ਬਾਥਰੂਮ, ਮੌਸਮ ਦੇ ਮੁਤਾਬਕ ਠੰਡਾ ਜਾਂ ਗਰਮ ਪਾਣੀ ਅਤੇ ਆਰੋ ਯੁਕਤ ਪਾਣੀ, ਫਰਸਟ ਏਡ ਸੇਵਾਵਾਂ ਤੇ ਡੀਲਰ ਵੱਲੋਂ ਪਲਾਸਟਿਕ ਦੀ ਬੋਤਲ ’ਚ ਪੈਟਰੋਲ ਭਰਨ ਤੇ ਜ਼ਿਲਾ ਪ੍ਰਸ਼ਾਸਨ ਵੱਲੋਂ ਤੇਲ ਕੰਪਨੀਆਂ ਦੇ ਅਧਿਕਾਰੀਆਂ ਵੱਲੋਂ ਸਬੰਧਿਤ ਡੀਲਰ ਦੇ ਖਿਲਾਫ ਵਿਭਾਗੀ ਕਾਰਵਾਈ ਕਰਨ ਸਮੇਤ ਭਾਰੀ ਭਰਕਮ ਜੁਰਮਾਨਾ ਠੋਕਣ ਦਾ ਪ੍ਰਾਵਧਾਨ ਸ਼ਾਮਲ ਹੈ ਪਰ ਅਧਿਕਾਰੀਆਂ ਦੀ ਨਾਲਾਇਕੀ ਕਾਰਨ ਲਾਪਰਵਾਹ ਪੈਟਰੋਲ ਪੰਪਾਂ ਦੇ ਡੀਲਰਾਂ ਦੇ ਹੌਂਸਲੇ ਲਗਾਤਾਰ ਬੁਲੰਦ ਹੁੰਦੇ ਜਾ ਰਹੇ ਹਨ ਜਿਸ ਕਾਰਨ ਸ਼ਹਿਰ ’ਚ ਕਿਸੇ ਵੀ ਸਮੇਂ ਖੌਫਨਾਕ ਤੇ ਜਾਨਲੇਵਾ ਹਾਦਸਾ ਵਾਪਰ ਸਕਦਾ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8