9XL ਤੋਂ XL ਤੱਕ ! ਅਦਨਾਨ ਸਾਮੀ ਨੇ ਬਿਨਾਂ ਸਰਜਰੀ ਤੋਂ ਘਟਾਇਆ 120 ਕਿੱਲੋ ਭਾਰ, ਜਾਣੋ ਕਿਵੇਂ ਹਾਸਲ ਕੀਤੀ ''ਫਿੱਟ ਬੌਡੀ''
Monday, Dec 01, 2025 - 01:40 PM (IST)
ਐਂਟਰਟੇਨਮੈਂਟ ਡੈਸਕ- ਸਿੰਗਰ ਅਤੇ ਮਿਊਜ਼ਿਕ ਕੰਪੋਜ਼ਰ ਅਦਨਾਨ ਸਾਮੀ ਆਪਣੇ ਹਿੱਟ ਗਾਣਿਆਂ ਦੇ ਨਾਲ-ਨਾਲ ਆਪਣੇ ਹੈਰਾਨ ਕਰ ਦੇਣ ਵਾਲੇ ਵੇਟ ਲਾਸ ਟ੍ਰਾਂਸਫ਼ਾਰਮੇਸ਼ਨ ਲਈ ਵੀ ਜਾਣੇ ਜਾਂਦੇ ਹਨ। ਇੱਕ ਸਮੇਂ ਆਪਣੇ ਵੱਧੇ ਹੋਏ ਭਾਰ ਲਈ ਚਰਚਾ ਵਿੱਚ ਰਹਿਣ ਵਾਲੇ ਅਦਨਾਨ ਨੇ 120 ਕਿਲੋ ਭਾਰ ਘਟਾ ਕੇ ਸਭ ਨੂੰ ਹੈਰਾਨ ਦਿੱਤਾ। ਇਕ ਸ਼ੋਅ ਵਿੱਚ ਉਨ੍ਹਾਂ ਨੇ ਖੁਦ ਖੁਲਾਸਾ ਕੀਤਾ ਕਿ ਇਹ ਬਦਲਾਅ ਕਿਸੇ ਸਰਜਰੀ ਨਾਲ ਨਹੀਂ, ਸਗੋਂ ਖੁਰਾਕ ਵਿੱਚ ਵੱਡੇ ਬਦਲਾਅ ਨਾਲ ਸੰਭਵ ਹੋਇਆ ਹੈ।
ਅਦਨਾਨ ਨੇ ਦੱਸਿਆ ਕਿ ਲੋਕਾਂ ਵਿੱਚ ਇਹ ਗਲਤਫਹਿਮੀ ਸੀ ਕਿ ਉਹਨਾਂ ਨੇ ਬੈਰੀਆਟ੍ਰਿਕ ਜਾਂ ਲਾਈਪੋਸਕਸ਼ਨ ਸਰਜਰੀ ਕਰਵਾਈ ਹੈ, ਪਰ ਉਹਨਾਂ ਨੇ ਸਿਰਫ਼ ਆਪਣੀ ਡਾਇਟ ਬਦਲੀ। ਨਿਊਟ੍ਰੀਸ਼ਨਿਸਟ ਨੇ ਉਹਨਾਂ ਨੂੰ ਹਾਈ ਪ੍ਰੋਟੀਨ ਡਾਇਟ 'ਤੇ ਰੱਖਿਆ, ਜਿਸ ਵਿੱਚ ਬ੍ਰੈੱਡ, ਚੌਲ, ਚੀਨੀ, ਤੇਲ ਅਤੇ ਸ਼ਰਾਬ ਨੂੰ ਪੂਰੀ ਤਰ੍ਹਾਂ ਹਟਾ ਦਿੱਤਾ ਗਿਆ ਸੀ। ਇਸ ਡਾਇਟ ਦਾ ਅਸਰ ਇਹ ਰਿਹਾ ਕਿ ਪਹਿਲੇ ਹੀ ਮਹੀਨੇ ਉਹਨਾਂ ਦਾ 20 ਕਿਲੋ ਭਾਰ ਘਟ ਗਿਆ।
ਇਹ ਵੀ ਪੜ੍ਹੋ: Pak; ਆਮ ਜਨਤਾ ਨੂੰ ਰਾਹਤ, ਪੈਟਰੋਲ 2 ਰੁਪਏ ਅਤੇ ਡੀਜ਼ਲ 4 ਰੁਪਏ ਹੋਇਆ ਸਸਤਾ
ਭਾਰ ਘਟਾਉਣ ਦੇ ਦੌਰਾਨ ਅਦਨਾਨ ਨੇ ਇੱਕ XL ਟੀ-ਸ਼ਰਟ ਖਰੀਦੀ ਜੋ ਉਸ ਵੇਲੇ ਉਨ੍ਹਾਂ ਦੇ 9XL ਸਾਈਜ਼ ਦੇ ਮੁਕਾਬਲੇ ਬਹੁਤ ਛੋਟੀ ਸੀ। ਉਹਨਾਂ ਨੇ ਆਪਣੀ ਮਾਂ ਨੂੰ ਕਿਹਾ ਸੀ ਕਿ ਇੱਕ ਦਿਨ ਉਹ ਇਸ ਟੀ-ਸ਼ਰਟ ਵਿੱਚ ਫਿੱਟ ਆਉਣਗੇ। ਕੁਝ ਸਮੇਂ ਬਾਅਦ ਜਦੋਂ ਉਨ੍ਹਾਂ ਨੇ ਦੁਬਾਰਾ ਇਹ ਟੀ-ਸ਼ਰਟ ਪਹਿਨੀ, ਤਾਂ ਇਹ ਉਹਨਾਂ ਨੂੰ ਆਰਾਮ ਨਾਲ ਫਿੱਟ ਆ ਗਈ, ਜਿਸ ਨਾਲ ਉਹ ਬਹੁਤ ਖੁਸ਼ ਹੋਏ। ਗਾਇਕ ਨੇ ਖੁਲਾਸਾ ਕੀਤਾ ਕਿ 2006 ਵਿੱਚ ਡਾਕਟਰ ਨੇ ਉਨ੍ਹਾਂ ਨੂੰ ਚੇਤਾਵਨੀ ਦਿੱਤੀ ਸੀ ਕਿ ਜੇ ਭਾਰ ਨਾ ਘਟਾਇਆ ਗਿਆ ਤਾਂ ਉਨ੍ਹਾਂ ਕੋਲ ਜ਼ਿੰਦਗੀ ਦੇ ਸਿਰਫ 6 ਮਹੀਨੇ ਬਚੇ ਹਨ। ਇਹੀ ਗੱਲ ਉਨ੍ਹਾਂ ਲਈ ਸਭ ਤੋਂ ਵੱਡੀ ਪ੍ਰੇਰਣਾ ਬਣੀ।
ਇਹ ਵੀ ਪੜ੍ਹੋ: ਪੰਜਾਬ ਦੇ ਨਾਮੀ ਗਾਇਕ 'ਤੇ ਰੇਪ ਦਾ ਮਾਮਲਾ ਦਰਜ
