ਤਾਲਿਬਾਨ ਦੀ ਗੋਲੀਬਾਰੀ ''ਚ ਅਦਾਕਾਰਾ ਮਲੀਸ਼ਾ ਹਿਨਾ ਖ਼ਾਨ ਦੇ 2 ਭਰਾਵਾਂ ਸਣੇ 5 ਮੈਂਬਰਾਂ ਦੀ ਮੌਤ

Wednesday, Aug 25, 2021 - 05:32 PM (IST)

ਤਾਲਿਬਾਨ ਦੀ ਗੋਲੀਬਾਰੀ ''ਚ ਅਦਾਕਾਰਾ ਮਲੀਸ਼ਾ ਹਿਨਾ ਖ਼ਾਨ ਦੇ 2 ਭਰਾਵਾਂ ਸਣੇ 5 ਮੈਂਬਰਾਂ ਦੀ ਮੌਤ

ਮੁੰਬਈ (ਬਿਊਰੋ) - ਅਫਗਾਨਿਸਤਾਨ ਦੇ ਹਾਲਾਤ ਲਗਾਤਾਰ ਵਿਗੜਦੇ ਜਾ ਰਹੇ ਹਨ। ਅਜਿਹੇ ਹਲਾਤਾਂ ਵਿਚ ਕਈ ਤਸਵੀਰਾਂ ਅਤੇ ਵੀਡੀਓ ਸਾਹਮਣੇ ਆ ਰਹੇ ਹਨ। ਹੁਣ ਤੱਕ ਹਜ਼ਾਰਾਂ ਲੋਕਾਂ ਦੀ ਮੌਤ ਹੋ ਗਈ ਹੈ ਅਤੇ ਹਜ਼ਾਰਾਂ ਹੀ ਲੋਕ ਬੇਘਰ ਹੋ ਗਏ ਹਨ। ਤਾਲਿਬਾਨ ਦੀ ਗੋਲੀਬਾਰੀ ਵਿਚ ਬਾਲੀਵੁੱਡ ਅਦਾਕਾਰਾ ਮਲੀਸ਼ਾ ਹਿਨਾ ਖ਼ਾਨ ਦੇ ਚਾਰ ਰਿਸ਼ਤੇਦਾਰਾਂ ਦੀ ਜਾਨ ਚਲੀ ਗਈ ਹੈ। ਪਾਕਿਸਤਾਨੀ-ਅਫਗਾਨ ਮੂਲ ਦੀ ਅਦਾਕਾਰਾ ਮਲੀਸ਼ਾ ਹਿਨਾ ਖ਼ਾਨ ਨੇ ਸੋਸ਼ਲ ਮੀਡੀਆ 'ਤੇ ਇੱਕ ਪੋਸਟ ਲਿਖ ਕੇ ਆਪਣੇ-ਆਪ ਨੂੰ ਖੁਸ਼ਕਿਸਮਤ ਦੱਸਿਆ ਹੈ। ਮਲੀਸ਼ਾ ਹਿਨਾ ਖ਼ਾਨ ਨੇ ਸੋਸ਼ਲ ਮੀਡੀਆ 'ਤੇ ਜਾਣਕਾਰੀ ਦਿੱਤੀ ਹੈ ਕਿ ਲੜਾਈ ਵਿਚ ਉਸ ਦੇ ਚਾਚਾ, ਭਤੀਜੇ ਅਤੇ ਦੋ ਚਚੇਰੇ ਭਰਾ ਮਾਰੇ ਗਏ ਸਨ।

PunjabKesari

ਮਲੀਸ਼ਾ ਹਿਨਾ ਖ਼ਾਨ ਦੇ ਪਰਿਵਾਰ ਦੇ 5-6 ਮੈਂਬਰ ਅਜੇ ਵੀ ਅਫਗਾਨਿਸਤਾਨ ਵਿਚ ਹਨ, ਜਿਸ ਵਿਚ ਉਸ ਦਾ ਇੱਕ ਛੋਟਾ ਭਰਾ ਅਤੇ ਭੈਣ ਵੀ ਹੈ ਪਰ ਉਹ ਲੁਕੇ ਹੋਏ ਹਨ। ਮਲੀਸ਼ਾ ਹਿਨਾ ਖ਼ਾਨ ਪਿਛਲੇ ਕਈ ਸਾਲਾਂ ਤੋਂ ਮੁੰਬਈ ਵਿਚ ਰਹਿ ਰਹੀ ਹੈ। 

PunjabKesari

ਦੱਸ ਦਈਏ ਕਿ ਆਪਣੇ ਪਰਿਵਾਰ ਦੇ ਮ੍ਰਿਤਕਾਂ ਬਾਰੇ ਜਾਣਕਾਰੀ ਦਿੰਦਿਆਂ ਮਲੀਸ਼ਾ ਹਿਨਾ ਖ਼ਾਨ ਨੇ ਫੇਸਬੁੱਕ ਅਤੇ ਟਵਿੱਟਰ ਅਕਾਂਊਟ 'ਤੇ ਆਪਣੇ ਦਿਲ ਦੀ ਗੱਲ ਆਖੀ। ਉਸ ਨੇ ਜਾਣਕਾਰੀ ਦਿੰਦਿਆ ਲਿਖਿਆ, ''ਅਫਗਾਨਿਸਤਾਨ ਤੋਂ ਇੱਕ ਦੁਖਦਾਈ ਖ਼ਬਰ ਆ ਰਹੀ ਹੈ। ਮੇਰੇ ਪਰਿਵਾਰ ਨੇ ਮੇਰੇ ਚਾਚਾ ਅਤੇ ਦੋ ਚਚੇਰੇ ਭਰਾਵਾਂ ਸਮੇਤ 4 ਮੈਂਬਰਾਂ ਨੂੰ ਗੁਆ ਦਿੱਤਾ, ਜੋ ਟਰਾਂਸਪੋਰਟ ਮੰਤਰਾਲੇ ਵਿਚ ਅਫਗਾਨ ਸਰਕਾਰ ਲਈ ਕੰਮ ਕਰਦੇ ਸਨ। ਉਹ ਸਾਰੇ ਮਾਰੇ ਗਏ ਸਨ, ਜਿਸ ਕਾਰ ਵਿਚ ਉਹ ਸਨ ਉਹ ਤਾਲਿਬਾਨ ਦੀ ਭਾਰੀ ਗੋਲਾਬਾਰੀ ਦੀ ਚਪੇਟ ਵਿਚ ਆ ਗਈ ਅਤੇ ਧਮਾਕਾ ਹੋ ਗਿਆ। ਅਸੀਂ ਬਹੁਤ ਭਾਗਸ਼ਾਲੀ ਹਾਂ, ਜੋ ਭਾਰਤ ਵਿਚ ਰਹਿੰਦੇ ਹਾਂ।''

PunjabKesari


author

sunita

Content Editor

Related News