ਸੁਸ਼ਾਂਤ ਮਾਮਲਾ: ਫੋਰੈਂਸਿਕ ਮਾਹਰਾਂ ਨੂੰ ਲੱਗੀ ਗੜਬੜੀ, ਹੁਣ ਇਨ੍ਹਾਂ ਪੱਖਾਂ ''ਤੇ ਜਤਾਇਆ ਖ਼ਦਸ਼ਾ

08/08/2020 2:28:47 PM

ਮੁੰਬਈ (ਬਿਊਰੋ) — ਬਾਲੀਵੁੱਡ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਦਾ ਮਾਮਲੇ ਹੌਲੀ-ਹੌਲੀ ਨਵੇਂ ਖ਼ੁਲਾਸੇ ਹੋ ਰਹੇ ਹਨ। ਇਸ ਦੇ ਨਾਲ ਹੀ ਸੁਸ਼ਾਂਤ ਦੇ ਪ੍ਰਸ਼ੰਸਕਾਂ ਦਾ ਸ਼ੱਕ ਹੋਰ ਵੀ ਗਹਿਰਾ ਹੁੰਦਾ ਜਾ ਰਿਹਾ ਹੈ। ਰੋਜ਼ਾਨਾ ਦੀਆਂ ਖ਼ਬਰਾਂ ਵੀ ਲੋਕਾਂ ਨੂੰ ਹੈਰਾਨ ਕਰ ਰਹੀਆਂ ਹਨ। ਮੁੰਬਈ ਪੁਲਸ ਅਤੇ ਬਿਹਾਰ ਪੁਲਸ ਦੀ ਜਾਂਚ ਤੋਂ ਬਾਅਦ ਹੁਣ ਇਹ ਮਾਮਲਾ ਸੀ. ਬੀ. ਆਈ. ਦੇ ਹਵਾਲੇ ਕਰ ਦਿੱਤਾ ਗਿਆ ਹੈ। ਮੁੱਢਲੀ ਜਾਂਚ ਤੋਂ ਬਾਅਦ ਪੁਲਸ ਨੇ ਮਾਮਲੇ ਨੂੰ ਖ਼ੁਦਕੁਸ਼ੀ ਦੱਸਿਆ ਪਰ ਜਿਵੇਂ ਕਿ ਮਾਮਲੇ ਬਾਰੇ ਖ਼ਬਰਾਂ ਆ ਰਹੀਆਂ ਹਨ, ਉਹ ਕੁਝ ਹੋਰ ਆਖ ਰਹੀਆਂ ਹਨ। ਹੁਣ ਇਕ ਫੋਰੈਂਸਿਕ ਮਾਹਰ ਨੇ ਕਈ ਗਲਤੀਆਂ ਦਾ ਦਾਅਵਾ ਕੀਤਾ ਹੈ। ਮਾਹਰਾਂ ਦੇ ਦਾਅਵਿਆਂ ਨੇ ਇੱਕ ਵਾਰ ਫਿਰ ਮੁੰਬਈ ਪੁਲਸ ਦੀ ਕਾਰਵਾਈ 'ਤੇ ਸਵਾਲ ਖੜ੍ਹੇ ਕੀਤੇ ਹਨ।

ਇਹ ਖ਼ਬਰ ਪੜ੍ਹੋ : ਜਹਾਜ਼ ਹਾਦਸੇ ਨਾਲ ਹਿੱਲਿਆ ਬਾਲੀਵੁੱਡ, ਸਿਤਾਰਿਆਂ ਨੇ ਕਿਹਾ-ਬਹੁਤ ਜ਼ਾਲਮ ਹੈ ਇਹ ਸਾਲ 

ਸੁਸ਼ਾਂਤ ਸਿੰਘ ਰਾਜਪੂਤ ਦੇ ਪਿਤਾ ਕੇ ਕੇ ਸਿੰਘ ਵੱਲੋਂ ਕੀਤੀ ਗਈ ਐੱਫ. ਆਈ. ਆਰ. ਤੋਂ ਬਾਅਦ ਇਸ ਕੇਸ 'ਚ ਹਰ ਦਿਨ ਨਵਾਂ ਮੋੜ ਆ ਰਿਹਾ ਹੈ। ਟਾਈਮਜ਼ ਨਾਓ ਦੀ ਰਿਪੋਰਟ ਅਨੁਸਾਰ ਫੋਰੈਂਸਿਕ ਮਾਹਰਾਂ ਨੇ ਕਈ ਗਲਤੀਆਂ ਦਾ ਦਾਅਵਾ ਕੀਤਾ ਹੈ। ਦਰਅਸਲ, ਚੈਨੇਲ ਨੇ ਇੱਕ ਸ਼ਟਿੰਗ ਆਪ੍ਰੇਸ਼ਨ ਕੀਤਾ ਸੀ, ਜਿਸ 'ਚ ਹੈਰਾਨ ਕਰਨ ਵਾਲੀਆਂ ਚੀਜ਼ਾਂ ਸਾਹਮਣੇ ਆਈਆਂ ਹਨ। ਮਾਹਰ ਨੇ ਦੱਸਿਆ ਕਿ ਇੱਕ ਡਾਇਰੀ ਸੀ, ਜਿਸ ਦੇ ਕੁਝ ਪੰਨੇ ਪਾੜੇ ਗਏ ਸਨ। ਉਥੇ ਖੂਨ ਦੇ ਨਿਸ਼ਾਨ ਨਹੀਂ ਸਨ ਅਤੇ ਨਾ ਹੀ ਪੱਖਾ ਝੁਕਿਆ ਹੋਇਆ ਸੀ।

ਇਹ ਖ਼ਬਰ ਪੜ੍ਹੋ : ਖੁੱਲ੍ਹਣ ਲੱਗੀਆਂ ਸੁਸ਼ਾਂਤ ਦੇ ਕੇਸ ਦੀਆਂ ਪਰਤਾਂ, ਰਿਆ ਦੇ ਭਰਾ ਦੇ ਖ਼ਾਤੇ 'ਚ ਟਰਾਂਸਫਰ ਕੀਤੇ ਗਏ ਸਨ ਪੈਸੇ     

ਰਿਪੋਰਟ ਦੇ ਅਨੁਸਾਰ ਡਾਇਰੀ ਦੇ ਪਹਿਲੇ ਪੇਜ 'ਚ ਮ੍ਰਿਤਕ ਦਾ ਨਾਂ ਸੀ ਅਤੇ 3-4 ਪੇਜ਼ ਗਾਇਬ ਸਨ। ਉਨ੍ਹਾਂ ਕਿਹਾ ਕਿ ਅਸੀਂ ਨਹੀਂ ਜਾਣ ਸਕੇ ਕਿ ਪੰਨਾ ਫਟਿਆ ਹੋਇਆ ਸੀ ਅਤੇ ਕਿਸ ਨੂੰ ਫਾੜ੍ਹਿਆ ਹੈ? ਅਸੀਂ ਇਹ ਗੱਲ ਆਪਣੀ ਰਿਪੋਰਟ 'ਚ ਵੀ ਦਿੱਤੀ ਹੈ। ਫੋਰੈਂਸਿਕ ਮਾਹਰ ਨੇ ਇਹ ਵੀ ਕਿਹਾ ਕਿ ਪੁਲਸ ਨੇ ਫੋਰੈਂਸਿਕ ਟੀਮ ਨੂੰ ਕੁਝ ਨਹੀਂ ਪੁੱਛਿਆ, ਉਨ੍ਹਾਂ ਦੇ ਨੇਲ ਸੈਂਪਲ ਲਏ ਗਏ ਸਨ ਅਤੇ ਸੁਸ਼ਾਂਤ ਦੇ ਬੈਡਰੂਮ ਦੀ ਕੁੰਡੀ ਵੀ ਟੁੱਟੀ ਹੋਈ ਸੀ।

ਇਹ ਖ਼ਬਰ ਪੜ੍ਹੋ : B'Day Spl : ਇਸ ਘਟਨਾ ਨੇ ਹਮੇਸ਼ਾ ਲਈ ਬਦਲ ਦਿੱਤੀ ਨਿਮਰਤ ਖਹਿਰਾ ਦੀ ਜ਼ਿੰਦਗੀ     

ਫੋਰੈਂਸਿਕ ਮਾਹਰ ਦੇ ਇਸ ਖ਼ੁਲਾਸੇ ਤੋਂ ਬਾਅਦ ਹੁਣ ਮੁੰਬਈ ਪੁਲਸ ਦੀ ਟੀਮ ਦੀ ਜਾਂਚ 'ਤੇ ਕਈ ਸਵਾਲ ਖੜ੍ਹੇ ਹੋ ਰਹੇ ਹਨ। ਸੁਸ਼ਾਂਤ ਦਾ ਫਲੈਟਮੈਟ ਸਿਧਾਰਥ ਪਿਥਾਨੀ 'ਤੇ ਸ਼ੱਕ ਹੋਰ ਡੂੰਘਾ ਹੁੰਦਾ ਜਾ ਰਿਹਾ ਹੈ ਕਿਉਂਕਿ ਉਸ ਨੇ ਕਿਹਾ ਕਿ ਉਸ ਨੇ ਦਰਵਾਜ਼ੇ ਦੀ ਚਾਬੀ ਲਈ ਚਾਬੀ ਵਾਲੇ ਨੂੰ ਬੁਲਾਇਆ ਸੀ।


sunita

Content Editor

Related News