ਗ੍ਰੈਮੀ ਐਵਾਰਡਾਂ ’ਚ ਭਾਰਤੀਆਂ ਦਾ ਜਲਵਾ, ਜ਼ਾਕਿਰ ਹੁਸੈਨ ਸਣੇ 5 ਨੇ ਜਿੱਤੇ ਐਵਾਰਡ
Tuesday, Feb 06, 2024 - 12:18 PM (IST)
ਨਵੀਂ ਦਿੱਲੀ (ਭਾਸ਼ਾ) - ਭਾਰਤ ਨੇ ਸਭ ਤੋਂ ਵੱਕਾਰੀ ਸੰਗੀਤ ਖੇਤਰ ‘ਗ੍ਰੈਮੀ ਐਵਾਰਡਜ਼ 2024’ ਵਿਚ ਆਪਣਾ ਜਲਵਾ ਵਿਖੇਰਿਆ ਅਤੇ ਪ੍ਰਸਿੱਧ ਤਬਲਾ ਵਾਦਕ ਜ਼ਾਕਿਰ ਹੁਸੈਨ ਅਤੇ ਬੰਸਰੀ ਵਾਦਕ ਰਾਕੇਸ਼ ਚੌਰਸੀਆ ਸਮੇਤ 5 ਭਾਰਤੀ ਸੰਗੀਤਕਾਰਾਂ ਨੇ ਪੁਰਸਕਾਰ ਜਿੱਤੇ। ਹੁਸੈਨ ਨੇ 3 ਗ੍ਰੈਮੀ ਪੁਰਸਕਾਰ ਜਿੱਤੇ ਜਦਕਿ ਰਾਕੇਸ਼ ਚੌਰਸੀਆ ਨੇ 2 ਪੁਰਸਕਾਰ ਜਿੱਤੇ। ਗਾਇਕ ਸ਼ੰਕਰ ਮਹਾਦੇਵਨ, ਵਾਇਲਨ ਵਾਦਕ ਗਣੇਸ਼ ਰਾਜ ਗੋਪਾਲਨ ਅਤੇ ਤਾਲ ਵਾਦਕ ਸੇਲਵਾਗਣੇਸ਼ ਵਿਨਾਇਕਰਾਮ ਦੇ ਇਕ ਫਿਊਜ਼ਨ ਸੰਗੀਤ ਸਮੂਹ ‘ਸ਼ਕਤੀ’ ਨੇ ‘ਦਿਸ ਮੂਮੈਂਟ’ ਲਈ ਸਰਵੋਤਮ ਗਲੋਬਲ ਸੰਗੀਤ ਐਲਬਮ ਸ਼੍ਰੇਣੀ ਵਿਚ 2024 ਦਾ ਗ੍ਰੈਮੀ ਐਵਾਰਡ ਜਿੱਤਿਆ।
ਇਹ ਖ਼ਬਰ ਵੀ ਪੜ੍ਹੋ : ਸੁਸ਼ਾਂਤ ਸਿੰਘ ਰਾਜਪੂਤ ਲਈ ਇਨਸਾਫ਼ ਦੀ ਉਮੀਦ ’ਚ ਭੈਣ, ਕਿਹਾ– ‘ਹਰ ਕੋਈ ਜਾਣਨਾ ਚਾਹੁੰਦੈ ਕਿ ਭਰਾ ਨਾਲ ਕੀ ਹੋਇਆ’
ਇਸ ਐਲਬਮ ਵਿਚ ਗਰੁੱਪ ਦੇ ਸੰਸਥਾਪਕ ਮੈਂਬਰ ਬ੍ਰਿਟਿਸ਼ ਗਿਟਾਰਿਸਟ ਜੌਹਨ ਮੈਕਲਾਘਲਿਨ ਦੇ ਨਾਲ ਹੁਸੈਨ, ਮਹਾਦੇਵਨ, ਵਾਇਲਨਵਾਦਕ ਗਣੇਸ਼ ਰਾਜਗੋਪਾਲਨ ਅਤੇ ਤਾਲਵਾਦਕ ਸੇਲਵਾਗਣੇਸ਼ ਵਿਨਾਇਕਰਾਮ ਸ਼ਾਮਲ ਹਨ। ‘ਸ਼ਕਤੀ’ ਦਾ 45 ਤੋਂ ਜ਼ਿਆਦਾ ਸਾਲਾਂ ਵਿਚ ਪਹਿਲੀ ਸਟੂਡੀਓ ਐਲਬਮ ‘ਦਿਸ ਮੋਮੈਂਟ’, ਜੂਨ 2023 ਵਿਚ ਰਿਲੀਜ਼ ਹੋਈ ਸੀ। ਸੰਗੀਤ ਦੇ ਖੇਤਰ ’ਚ ਸਭ ਤੋਂ ਵੱਡੇ ਪੁਰਸਕਾਰ ਗ੍ਰੈਮੀ ਪੁਰਸਕਾਰਾਂ ਦਾ ਆਯੋਜਨ ਕਰਨ ਵਾਲੀ ਰਿਕਾਰਡਿੰਗ ਅਕੈਡਮੀ ਨੇ ਸੋਸ਼ਲ ਮੀਡੀਆ ਪਲੇਟਫਾਰਮ ‘ਐਕਸ’ ’ਤੇ ਆਪਣੇ ਪੇਜ ’ਤੇ ਇਹ ਐਲਾਨ ਕੀਤਾ।
ਇਹ ਖ਼ਬਰ ਵੀ ਪੜ੍ਹੋ - ਪ੍ਰਿਯੰਕਾ ਤੇ ਨਿਕ ਦੀ ਸ਼ਾਹੀ ਜ਼ਿੰਦਗੀ ਸਿਰਫ਼ ਦਿਖਾਵਾ, ਨਹੀਂ ਭਰ ਸਕੇ ਸਨ 166 ਕਰੋੜ ਦੇ ਘਰ ਦੀ ਕਿਸ਼ਤ
ਪੋਸਟ ’ਚ ਕਿਹਾ ਗਿਆ ਹੈ ਕਿ ਬੈਸਟ ਗਲੋਬਲ ਮਿਊਜ਼ਿਕ ਐਲਬਮ ਦੇ ਜੇਤੂ ‘ਦਿਸ ਮੋਮੈਂਟ' ਲਈ ਸ਼ਕਤੀ ਨੂੰ ਵਧਾਈ। ਹੁਸੈਨ ਨੂੰ ਸ਼ਕਤੀ ਤੋਂ ਇਲਾਵਾ ‘ਪਸ਼ਤੋ’ ਲਈ ਸਰਵੋਤਮ ਗਲੋਬਲ ਸੰਗੀਤ ਪ੍ਰਦਰਸ਼ਨ ਅਤੇ ‘ਏਜ਼ ਵੀ ਸਪੀਕ’ ਲਈ ਸਰਵੋਤਮ ਸਮਕਾਲੀ ਇੰਸਟਰੂਮੈਂਟਲ ਐਲਬਮ ਲਈ ਗ੍ਰੈਮੀ ਪੁਰਸਕਾਰ ਵੀ ਮਿਲਿਆ। ਮਹਾਨ ਬੰਸਰੀ ਵਾਦਕ ਹਰੀਪ੍ਰਸਾਦ ਚੌਰਸੀਆ ਦੇ ਭਤੀਜੇ ਰਾਕੇਸ਼ ਚੌਰਸੀਆ ਨੇ ਅਮਰੀਕੀ ਬੈਂਜੋ ਪਲੇਅਰ ਬੇਲਾ ਫਲੇਕ ਅਤੇ ਅਮਰੀਕੀ ਬਾਸ ਵਾਦਕ ਐਡਗਰ ਮੇਅਰ ਦੇ ਨਾਲ ‘ਪਸ਼ਤੋ’ ਅਤੇ ‘ਏਜ਼ ਵੀ ਸਪੀਕ’ ਲਈ 2 ਗ੍ਰੈਮੀ ਐਵਾਰਡ ਜਿੱਤੇ।
ਇਹ ਖ਼ਬਰ ਵੀ ਪੜ੍ਹੋ - ਅੰਬਾਨੀ ਪਰਿਵਾਰ 'ਚ ਵਿਆਹਾਂ ਦੀਆਂ ਤਿਆਰੀਆਂ ਸ਼ੁਰੂ, ਪ੍ਰੀ-ਵੈਡਿੰਗ ਫੰਕਸ਼ਨ 'ਚ ਆਲੀਆ-ਰਣਬੀਰ ਦਾ ਵੱਜੇਗਾ ਡੰਕਾ
ਮੋਦੀ ਨੇ ਵਧਾਈ ਦਿੱਤੀ
ਨਰਿੰਦਰ ਮੋਦੀ ਨੇ ਉੱਘੇ ਤਬਲਾ ਵਾਦਕ ਜ਼ਾਕਿਰ ਹੁਸੈਨ ਅਤੇ ਗਾਇਕ ਸ਼ੰਕਰ ਮਹਾਦੇਵਨ ਸਮੇਤ ਪੂਰੀ ਟੀਮ ਨੂੰ ਸਰਵੋਤਮ ਗਲੋਬਲ ਸੰਗੀਤ ਐਲਬਮ ਦੀ ਸ਼੍ਰੇਣੀ ਵਿਚ 2024 ਦਾ ਗ੍ਰੈਮੀ ਪੁਰਸਕਾਰ ਜਿੱਤਣ ’ਤੇ ਵਧਾਈ ਦਿੱਤੀ ਅਤੇ ਕਿਹਾ ਕਿ ਭਾਰਤ ਨੂੰ ਉਨ੍ਹਾਂ ਦੀ ਪ੍ਰਾਪਤੀ ’ਤੇ ਮਾਣ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।