ਅਕਸ਼ੈ ਕੁਮਾਰ ਦੀ ਫ਼ਿਲਮ ‘ਰਾਮ ਸੇਤੂ’ ਨੂੰ ਮਿਲੀ ਪਹਿਲੀ ਸਮੀਖਿਆ, ਫ਼ਿਲਮ ਨੂੰ ਦੇਖਣ ਤੋਂ ਪਹਿਲਾਂ ਜਾਣੋ ਰੀਵਿਊ

Friday, Oct 21, 2022 - 12:06 PM (IST)

ਅਕਸ਼ੈ ਕੁਮਾਰ ਦੀ ਫ਼ਿਲਮ ‘ਰਾਮ ਸੇਤੂ’ ਨੂੰ ਮਿਲੀ ਪਹਿਲੀ ਸਮੀਖਿਆ, ਫ਼ਿਲਮ ਨੂੰ ਦੇਖਣ ਤੋਂ ਪਹਿਲਾਂ ਜਾਣੋ ਰੀਵਿਊ

ਨਵੀਂ ਦਿੱਲੀ- ਬਾਲੀਵੁੱਡ ਅਦਾਕਾਰ ਅਕਸ਼ੈ ਕੁਮਾਰ ਦੀ ਫ਼ਿਲਮ ‘ਰਾਮ ਸੇਤੂ’ 25 ਅਕਤੂਬਰ ਨੂੰ ਸਿਨੇਮਾਘਰਾਂ ’ਚ ਰਿਲੀਜ਼ ਹੋਣ ਲਈ ਤਿਆਰ ਹੈ। ਦੱਸ ਦੇਈਏ ਇਸ ਸਾਲ ਸਿਨੇਮਾ ’ਚ ਰਿਲੀਜ਼ ਹੋਣ ਵਾਲੀ ਅਕਸ਼ੈ ਕੁਮਾਰ ਦੀ ਇਹ ਚੌਥੀ ਫ਼ਿਲਮ ਹੈ। ਹਾਲ ਹੀ ’ਚ ‘ਰਾਮ ਸੇਤੂ’ ਦਾ ਰੀਵਿਊ ਸਾਹਮਣੇ ਆਇਆ ਹੈ। 

PunjabKesari

ਇਹ ਵੀ ਪੜ੍ਹੋ : ਦੀਵਾਲੀ ਪਾਰਟੀ ’ਚ ਕਪੂਰ ਭੈਣਾਂ ਨੇ ਕੀਤੀ ਸ਼ਿਰਕਤ, ਜਾਹਨਵੀ ਕਪੂਰ ਹਰੇ ਲਹਿੰਗੇ ’ਚ ਲੱਗ ਰਹੀ ਹੌਟ (ਤਸਵੀਰਾਂ)

ਦੁਬਈ ਸੈਂਸਰ ਬੋਰਡ ਦੇ ਮੈਂਬਰ ਉਮਰ ਸੰਧੂ ਨੇ ਫ਼ਿਲਮ ਦੇਖੀ ਹੈ ਅਤੇ ਇਸ ਬਾਰੇ ਆਪਣੀ ਪ੍ਰਤੀਕਿਰਿਆ ਵੀ ਦਿੱਤੀ ਹੈ। ਉਨ੍ਹਾਂ ਨੇ ਫ਼ਿਲਮ ਨੂੰ ਐਵਰੇਜ ਦੱਸਿਆ ਹੈ। ਉਮਰ ਸੰਧੂ ਨੇ ਫ਼ਿਲਮ ਨੇ ਟਵਿਟਰ ’ਤੇ ਲਿਖਿਆ ਕਿ ‘ਮੈਂ ਰਾਮ ਸੇਤੂ ਦੇਖੀ ਹੈ ਅਤੇ ਫ਼ਿਲਮ ਪੂਰੀ ਤਰ੍ਹਾਂ ਐਵਰੇਜ ਹੈ। 

PunjabKesari
‘ਰਾਮ ਸੇਤੂ’ ’ਚ ਅਕਸ਼ੈ ਕੁਮਾਰ ਆਰੀਅਨ ਕੁਲਸ਼੍ਰੇਸ਼ਠ ਨਾਂ ਦੇ ਪੁਰਾਤੱਤਵ ਵਿਗਿਆਨੀ ਦੀ ਭੂਮਿਕਾ ’ਚ ਨਜ਼ਰ ਆਉਣਗੇ। ਫ਼ਿਲਮ ’ਚ ਜੈਕਲੀਨ ਫ਼ਰਨਾਂਡੀਜ਼, ਨੁਸਰਤ ਭਰੂਚਾ ਵੀ ਮੁੱਖ ਭੂਮਿਕਾ ’ਚ ਹੈ, ਜਿਸ ਦੀ ਝਲਕ ਪੋਸਟਰ ਅਤੇ ਟ੍ਰੇਲਰ ’ਚ ਵੀ ਦੇਖਣ ਨੂੰ ਮਿਲੀ ਹੈ। 

ਇਹ ਵੀ ਪੜ੍ਹੋ : ਪਤੀ ਵਿੱਕੀ ਦਾ ਹੱਥ ਫੜ ਕੇ ਦੀਵਾਲੀ ਪਾਰਟੀ 'ਚ ਪਹੁੰਚੀ ਕੈਟਰੀਨਾ, ਰਵਾਇਤੀ ਲੁੱਕ ’ਚ ਖੂਬ ਜੱਚ ਰਿਹਾ ਜੋੜਾ

ਇਸ ਤੋਂ ਇਲਾਵਾ ਫ਼ਿਲਮ ’ਚ ਸਤਿਆਦੇਵ ਕੰਚਰਾਣਾ, ਪ੍ਰਵੇਸ਼ ਰਾਣਾ, ਹਨੀ ਯਾਦਵ ਅਤੇ ਰੋਫ਼ਿਕ ਖ਼ਾਨ ਵੀ ਨਜ਼ਰ ਆਉਣ ਵਾਲੇ ਹਨ। 


author

Shivani Bassan

Content Editor

Related News