ਸੁਸ਼ਾਂਤ ਸਿੰਘ ਰਾਜਪੂਤ 'ਤੇ ਬਣੀ ਫਿਲਮ 'ਸੌਰੀ ਬਾਬੂ' ਦੇ ਪੋਸਟਰ ਨੇ ਮਚਾਈ ਹਲਚਲ, ਕੀ ਖੁੱਲ੍ਹੇਗਾ Actor ਦੀ ਮੌਤ ਦਾ ਰਾਜ਼

Tuesday, Jun 16, 2026 - 02:25 PM (IST)

ਸੁਸ਼ਾਂਤ ਸਿੰਘ ਰਾਜਪੂਤ 'ਤੇ ਬਣੀ ਫਿਲਮ 'ਸੌਰੀ ਬਾਬੂ' ਦੇ ਪੋਸਟਰ ਨੇ ਮਚਾਈ ਹਲਚਲ, ਕੀ ਖੁੱਲ੍ਹੇਗਾ Actor ਦੀ ਮੌਤ ਦਾ ਰਾਜ਼

ਐਂਟਰਟੇਨਮੈਂਟ ਡੈਸਕ - ਬਾਲੀਵੁੱਡ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਦਾ ਕਾਰਨ ਅੱਜ ਵੀ ਰਹੱਸ ਬਣਿਆ ਹੋਇਆ ਹੈ ਪਰ ਹੁਣ, ਇਸ ਅਣਸੁਲਝੇ ਮਾਮਲੇ 'ਤੇ ਇੱਕ ਫਿਲਮ ਬਣਾਈ ਜਾ ਰਹੀ ਹੈ, ਜਿਸਦਾ ਟਾਈਟਲ "ਸੌਰੀ ਬਾਬੂ" ਰੱਖਿਆ ਗਿਆ ਹੈ। ਇਸ ਫਿਲਮ ਦਾ ਨਿਰਦੇਸ਼ਨ ਮਸ਼ਹੂਰ ਨਿਰਦੇਸ਼ਕ ਦੀਪਕ ਭਾਗਵਤ ਕਰ ਰਹੇ ਹਨ ਅਤੇ ਇਸ ਨੂੰ SSR ਫਿਲਮਜ਼ ਦੇ ਬੈਨਰ ਹੇਠ ਬਣਾਇਆ ਜਾ ਰਿਹਾ ਹੈ।

ਇਹ ਵੀ ਪੜ੍ਹੋ: ਸੰਚਿਤਾ ਖ਼ੁਦਕੁਸ਼ੀ ਮਾਮਲੇ ਦਾ ਸੁਸ਼ਾਂਤ ਰਾਜਪੂਤ ਨਾਲ ਕੀ ਹੈ ਕੁਨੈਕਸ਼ਨ ? ਅਦਾਕਾਰਾ ਦੇ ਭਰਾ ਨੇ ਕੀਤਾ ਵੱਡਾ ਦਾਅਵਾ

PunjabKesari

ਨਿਰਮਾਤਾਵਾਂ ਨੇ ਸੁਸ਼ਾਂਤ ਸਿੰਘ ਰਾਜਪੂਤ ਦੀ 6ਵੀਂ ਬਰਸੀ 'ਤੇ ਇਸ ਫਿਲਮ ਦਾ ਪਹਿਲਾ ਲੁੱਕ ਪੋਸਟ ਜਾਰੀ ਕੀਤਾ ਹੈ, ਜਿਸ ਨੇ ਹਲਚਲ ਮਚਾ ਦਿੱਤੀ ਹੈ। ਫਿਲਮ ਦਾ ਪੋਸਟਰ ਸਾਂਝਾ ਕਰਦੇ ਹੋਏ, ਨਿਰਮਾਤਾਵਾਂ ਨੇ ਕੈਪਸ਼ਨ ਵਿੱਚ ਲਿਖਿਆ, "ਸੱਚ ਜਲਦੀ ਹੀ ਸਾਹਮਣੇ ਆਵੇਗਾ। ਇੱਕ ਅਜਿਹੀ ਕਹਾਣੀ ਜੋ ਸਵਾਲ ਖੜ੍ਹੇ ਕਰੇਗੀ, ਸੱਚ ਦੀਆਂ ਰੇਖਾਵਾਂ ਖਿੱਚੇਗੀ, ਅਤੇ ਹਰ ਦਰਸ਼ਕ ਨੂੰ ਸੋਚਣ ਲਈ ਮਜਬੂਰ ਕਰੇਗੀ। ਇੱਕ-ਇੱਕ ਕਰਕੇ, ਸਾਰੇ ਦੋਸ਼ੀਆਂ ਦੇ ਚਿਹਰੇ ਸਾਹਮਣੇ ਆਉਣਗੇ।"

ਇਹ ਵੀ ਪੜ੍ਹੋ: "ਕੁਮਕੁਮ ਭਾਗਿਆ" ਫੇਮ ਸੰਚਿਤਾ ਉਗਾਲੇ ਦੀ ਮੌਤ ਦਾ ਮਾਮਲਾ ; AICWA ਨੇ ਕੀਤੀ ਉੱਚ ਪੱਧਰੀ ਜਾਂਚ ਦੀ ਮੰਗ

ਫਿਲਮ ਦਾ ਨਾਮ Sorry Babu ਕਿਉਂ ਰੱਖਿਆ ਗਿਆ?

ਫਿਲਮ "Sorry Babu" ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਤੋਂ ਬਾਅਦ ਕੂਪਰ ਹਸਪਤਾਲ ਵਿੱਚ ਵਾਪਰੀ ਉਸ ਘਟਨਾ 'ਤੇ ਆਧਾਰਿਤ ਹੈ, ਜਿਸਨੇ ਵਿਆਪਕ ਧਿਆਨ ਖਿੱਚਿਆ। ਸੁਸ਼ਾਂਤ ਦੀ ਮੌਤ ਤੋਂ ਬਾਅਦ, ਅਦਾਕਾਰਾ ਰੀਆ ਚੱਕਰਵਰਤੀ ਅਤੇ ਕਰਨੀ ਸੈਨਾ ਦੇ ਨੇਤਾ ਅਤੇ ਅਦਾਕਾਰ ਸੁਰਜੀਤ ਸਿੰਘ ਰਾਠੌਰ ਸੁਸ਼ਾਂਤ ਨੂੰ ਆਖਰੀ ਵਾਰ ਦੇਖਣ ਲਈ ਕੂਪਰ ਹਸਪਤਾਲ ਦੇ ਮੁਰਦਾਘਰ ਗਏ। ਇਹ ਦਾਅਵਾ ਕੀਤਾ ਜਾਂਦਾ ਹੈ ਕਿ ਸੁਸ਼ਾਂਤ ਦੀ ਲਾਸ਼ ਦੇਖ ਕੇ ਰੀਆ ਚੱਕਰਵਰਤੀ ਦੇ ਆਖਰੀ ਸ਼ਬਦ "Sorry Babu" ਸਨ। ਇਸ ਫਿਲਮ ਵਿੱਚ ਸੁਰਜੀਤ ਸਿੰਘ ਰਾਠੌਰ ਮੁੱਖ ਭੂਮਿਕਾ ਨਿਭਾਉਣ ਜਾ ਰਹੇ ਹਨ, ਜੋ ਇਸ ਪੂਰੇ ਮਾਮਲੇ ਦਾ ਚਸ਼ਮਦੀਦ ਗਵਾਹ ਰਹੇ ਹਨ। ਫ਼ਿਲਮ ਨਿਰਮਾਤਾਵਾਂ ਮੁਤਾਬਕ ਇਹ ਫ਼ਿਲਮ ਸਾਲ 2027 ਵਿੱਚ ਸਿਨੇਮਾਘਰਾਂ ਵਿੱਚ ਰਿਲੀਜ਼ ਹੋਵੇਗੀ। ਫਿਲਹਾਲ ਫ਼ਿਲਮ ਦੀ ਸ਼ੂਟਿੰਗ ਅਤੇ ਕਾਸਟਿੰਗ 'ਤੇ ਕੰਮ ਚੱਲ ਰਿਹਾ ਹੈ ਅਤੇ ਜਲਦੀ ਹੀ ਇਸ ਦਾ ਟੀਜ਼ਰ ਤੇ ਟ੍ਰੇਲਰ ਜਾਰੀ ਕੀਤਾ ਜਾਵੇਗਾ।

ਇਹ ਵੀ ਪੜ੍ਹੋ: ਕੁਝ ਘੰਟੇ ਪਹਿਲਾਂ ਹੱਸਦੇ-ਖੇਡਦੇ ਪਾਈ ਸੀ ਇੰਸਟਾਗ੍ਰਾਮ ਪੋਸਟ ! ਫਿਰ ਅਚਾਨਕ ਅਦਾਕਾਰਾ ਨੇ ਕਰ ਲਈ ਖੁਦਕੁਸ਼ੀ

ਦੱਸ ਦੇਈਏ ਕਿ ਸੁਸ਼ਾਂਤ ਸਿੰਘ ਰਾਜਪੂਤ 14 ਜੂਨ 2020 ਆਪਣੇ ਮੁੰਬਈ ਦੇ ਬਾਂਦਰਾ ਸਥਿਤ ਫਲੈਟ ਵਿੱਚ ਮ੍ਰਿਤ ਪਾਏ ਗਏ ਸਨ। ਪੋਸਟਮਾਰਟਮ ਰਿਪੋਰਟ ਮੁਤਾਬਕ ਉਨ੍ਹਾਂ ਦੀ ਮੌਤ ਫਾਹਾ ਲੈਣ ਕਾਰਨ ਦਮ ਘੁੱਟਣ ਨਾਲ ਹੋਈ ਸੀ। ਪਰ ਸੁਸ਼ਾਂਤ ਦੇ ਪਰਿਵਾਰ ਦਾ ਕਹਿਣਾ ਹੈ ਕਿ ਉਸ ਦਾ ਕਤਲ ਕੀਤਾ ਗਿਆ ਸੀ ਜਾਂ ਸੁਸ਼ਾਂਤ ਨੂੰ ਅਜਿਹਾ ਕਰਨ ਲਈ ਮਜ਼ਬੂਰ ਕੀਤਾ ਗਿਆ ਸੀ।

ਇਹ ਵੀ ਪੜ੍ਹੋ: 'ਜੇ ਕੋਈ ਸ਼ੇਖ ਮੈਨੂੰ ਸੌਣ ਲਈ 15 ਕਰੋੜ ਦੇਵੇ ਤਾਂ..!', ਮਸ਼ਹੂਰ ਇਨਫਲੂਐਂਸਰ ਨੇ ਦੇ'ਤਾ ਵੱਡਾ ਬਿਆਨ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

cherry

Content Editor

Related News