ਫ਼ਿਲਮ ''ਪੁਸ਼ਪਾ 2'' ਪਹਿਲੀ ਝਲਕ ਆਈ ਸਾਹਮਣੇ, ਵੇਖ ਪ੍ਰਸ਼ੰਸਕਾਂ ਦੀ ਵਧੀ ਉਤਸੁਕਤਾ

Tuesday, Oct 18, 2022 - 05:27 PM (IST)

ਫ਼ਿਲਮ ''ਪੁਸ਼ਪਾ 2'' ਪਹਿਲੀ ਝਲਕ ਆਈ ਸਾਹਮਣੇ, ਵੇਖ ਪ੍ਰਸ਼ੰਸਕਾਂ ਦੀ ਵਧੀ ਉਤਸੁਕਤਾ

ਮੁੰਬਈ (ਬਿਊਰੋ) : ਸਾਊਥ ਸੁਪਰ ਸਟਾਰ ਅੱਲੂ ਅਰਜੁਨ ਨੂੰ ਫ਼ਿਲਮ 'ਪੁਸ਼ਪਾ : ਦਿ ਰਾਈਜ਼' ਤੋਂ ਦੇਸ਼ ਹੀ ਨਹੀਂ ਸਗੋਂ ਵਿਦੇਸ਼ਾਂ 'ਚੋਂ ਵੀ ਬਹੁਤ ਪ੍ਰਸਿੱਧੀ ਮਿਲੀ ਹੈ। ਹੁਣ ਇਸ ਫ਼ਿਲਮ ਦਾ ਸੀਕਵਲ ਬਣ ਰਿਹਾ ਹੈ ਤੇ ਫ਼ਿਲਮ ਦੇ ਦੂਜੇ ਪਾਰਟ ਦੀ ਸ਼ੂਟਿੰਗ ਵੀ ਸ਼ੁਰੂ ਹੋ ਚੁੱਕੀ ਹੈ। ਹਾਲ ਹੀ 'ਚ ਫ਼ਿਲਮ ਮੇਕਰਸ ਨੇ ਸੈੱਟ ਤੋਂ ਇਕ ਤਸਵੀਰ ਸਾਂਝੀ ਕੀਤੀ ਹੈ, ਜੋ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋ ਰਹੀ ਹੈ।

ਦੱਸ ਦਈਏ ਕਿ ਫ਼ਿਲਮ 'ਪੁਸ਼ਪਾ' ਦੇ ਸੁਪਰਹਿੱਟ ਹੋਣ ਮਗਰੋਂ ਦਰਸ਼ਕ ਫ਼ਿਲਮ 'ਪੁਸ਼ਪਾ 2' ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਮੇਕਰਸ ਨੇ ਇਸ ਦੇ ਸੀਕਵਲ ਦੀ ਸ਼ੁਰੂਆਤ ਕਰ ਦਿੱਤੀ ਹੈ। ਹੁਣ ਮੇਕਰਸ ਨੇ ਪ੍ਰਸ਼ੰਸਕਾਂ ਦੇ ਉਤਸ਼ਾਹ ਨੂੰ ਵੇਖਦੇ ਹੋਏ ਸੈੱਟ ਤੋਂ ਪਹਿਲੀ ਤਸਵੀਰ ਸ਼ੇਅਰ ਕੀਤੀ ਹੈ। ਇਸ ਤਸਵੀਰ ਤੋਂ ਇਹ ਸਾਫ਼ ਹੈ ਕਿ ਫ਼ਿਲਮ ਦੀ ਸ਼ੂਟਿੰਗ ਸ਼ੁਰੂ ਹੋ ਚੁੱਕੀ ਹੈ। ਫ਼ਿਲਮ ਦੀ ਲੀਡ ਅਦਾਕਾਰਾ ਰਸ਼ਮਿਕਾ ਮੰਡਾਨਾ ਨੇ ਆਪਣੀ ਖੁਸ਼ੀ ਜ਼ਾਹਿਰ ਕਰਦੇ ਹੋਏ ਇਸ ਤਸਵੀਰ 'ਤੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ। ਮੇਕਰਸ ਵੱਲੋਂ ਸ਼ੇਅਰ ਕੀਤੀ ਗਈ ਇਹ ਤਸਵੀਰ ਕੈਮਰੇ ਦੇ ਪਿੱਛੇ ਦੀ ਹੈ। ਇਸ 'ਚ ਫ਼ਿਲਮ ਦੀ ਟੀਮ ਕੰਮ ਕਰਦੀ ਹੋਈ ਨਜ਼ਰ ਆ ਰਹੀ ਹੈ। ਨਿਰਮਾਤਾਵਾਂ ਨੇ ਸੰਕੇਤ ਦਿੱਤਾ ਹੈ ਕਿ ਫ਼ਿਲਮ ਦਾ ਕੰਮ ਜ਼ੋਰਾਂ 'ਤੇ ਹੈ। ਇਸ ਤਸਵੀਰ 'ਤੇ ਆਪਣੀ ਪ੍ਰਤੀਕਿਰਿਆ ਦਿੰਦੇ ਹੋਏ ਰਸ਼ਮਿਕਾ ਮੰਡਾਨਾ ਨੇ ਲਿਖਿਆ, 'ਇਹ ਦੇਖੋ, ਇਹ ਸਭ ਸ਼ੁਰੂ ਹੋ ਰਿਹਾ ਹੈ।' ਇਸ ਦੇ ਨਾਲ ਹੀ ਉਸ ਨੇ ਡਾਂਸਿੰਗ ਗਰਲ ਦਾ ਇਮੋਜੀ ਬਣਾਇਆ।

 

ਦੱਸਣਯੋਗ ਹੈ ਕਿ ਫ਼ਿਲਮ 'ਪੁਸ਼ਪਾ: ਦਿ ਰਾਈਜ਼' 'ਚ ਅੱਲੂ ਅਰਜੁਨ, ਰਸ਼ਮਿਕਾ ਮੰਡਾਨਾ ਅਤੇ ਫਹਾਦ ਫਾਸਿਲ ਮੁੱਖ ਭੂਮਿਕਾਵਾਂ 'ਚ ਸਨ। 'ਪੁਸ਼ਪਾ' 17 ਦਸੰਬਰ 2021 ਨੂੰ ਰਿਲੀਜ਼ ਹੋਈ ਸੀ। ਫ਼ਿਲਮ ਦਾ ਨਿਰਦੇਸ਼ਨ ਸੁਕੁਮਾਰ ਨੇ ਕੀਤਾ ਸੀ ਤੇ ਉਹ ਸੀਕਵਲ ਫ਼ਿਲਮ 'ਪੁਸ਼ਪਾ 2' ਦੇ ਨਿਰਦੇਸ਼ਕ ਵੀ ਹਨ। ਇਹ ਫ਼ਿਲਮ ਅਸਲ 'ਚ ਤੇਲਗੂ 'ਚ ਹੈ। ਇਸ ਨੂੰ ਹਿੰਦੀ ਸਣੇ ਹੋਰ ਕਈ ਭਾਸ਼ਾਵਾਂ 'ਚ ਰਿਲੀਜ਼ ਕੀਤਾ ਗਿਆ ਸੀ ਅਤੇ ਇਹ ਫ਼ਿਲਮ ਸੁਪਰਹਿੱਟ ਸਾਬਿਤ ਹੋਈ ਹੈ। ਹੁਣ ਦਰਸ਼ਕ ਇਸ ਫ਼ਿਲਮ ਦੇ ਸੀਕਵਲ ਫ਼ਿਲਮ 'ਪੁਸ਼ਪਾ 2' ਦੇ ਜਲਦ ਰਿਲੀਜ਼ ਹੋਣ ਦੀ ਉਡੀਕ ਕਰ ਰਹੇ ਹਨ।


ਨੋਟ - ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਕਰਕੇ ਜ਼ਰੂਰ ਸਾਂਝੀ ਕਰੋ।


author

sunita

Content Editor

Related News